800 ਮੀਟਰ ਦੀ ਰੇਸ 'ਚ ਦੌੜੀ 5 ਮਹੀਨੇ ਦੀ ਗਰਭਵਤੀ ਦੌੜਾਕ, ਪਹਿਲੇ ਵੀ ਕਰ ਚੁੱਕੀ ਹੈ ਅਜਿਹਾ, ਜਾਣੋ...

06/29/2017 2:08:14 PM

ਨਵੀਂ ਦਿੱਲੀ— ਅਮਰੀਕੀ ਓਲੰਪੀਅਨ ਦੌੜਾਕ ਐਲੀਸੀਆ ਮੋਂਟਾਨੋ ਨੂੰ ਰੀਅਲ ਲਾਈਫ ਵੰਡਰ ਇੰਝ ਹੀ ਨਹੀਂ ਕਿਹਾ ਜਾਂਦਾ। ਉਹ 5 ਸਾਲ ਦੀ ਗਰਭ ਅਵਸਥਾ 'ਚ ਟਰੈਕ 'ਤੇ ਦੌੜੀ। ਉਨ੍ਹਾਂ ਨੇ ਯੂ.ਐੱਸ.ਏ. ਟਰੈਕ ਐਂਡ ਫੀਲਡ ਚੈਂਪੀਅਨਸ਼ਿਪ 'ਚ 800 ਮੀਟਰ ਦੌੜ 'ਚ ਹਿੱਸਾ ਲਿਆ। 31 ਸਾਲ ਦੀ ਐਲੀਸੀਆ ਨੇ 2 ਮਿੰਟ 21.40 ਸਕਿੰਟ ਦਾ ਸਮਾਂ ਲਿਆ। ਹਾਰਨੇਟ ਸਟੇਡੀਅਮ 'ਚ ਉਨ੍ਹਾਂ ਦੀ ਢਾਈ ਸਾਲ ਦੀ ਬੇਟੀ ਲੀਨੀਆ 'ਸਟਰਾਂਗ ਲਾਈਕ ਮਾਮ' ਲਿਖੀ ਹੋਈ ਟੀ-ਸ਼ਰਟ ਪਾ ਕੇ ਖੜੀ ਸੀ। ਜਦੋਂ ਲੀਨੀਆ ਐਲੀਸੀਆ ਦੀ ਕੁੱਖ 'ਚ ਸੀ, ਤਾਂ ਉਸ ਸਮੇਂ ਵੀ ਉਨ੍ਹਾਂ ਨੇ ਦੌੜ 'ਚ ਹਿੱਸਾ ਲਿਆ ਸੀ।
8 ਮਹੀਨੇ ਦੀ ਗਰਭ ਅਵਸਥਾ 'ਚ ਵੀ ਦੌੜੀ ਸੀ 800 ਮੀਟਰ ਰੇਸ
ਇਸ ਤੋਂ ਪਹਿਲਾਂ ਐਲੀਸੀਆ ਨੇ 2014 'ਚ 8 ਮਹੀਨੇ ਦੀ ਗਰਭ ਅਵਸਥਾ ਦੌਰਾਨ ਵੀ 800 ਮੀਟਰ ਦੌੜ 'ਚ ਹਿੱਸਾ ਲਿਆ ਸੀ। ਉਸ ਸਮੇਂ ਉਨ੍ਹਾਂ ਨੇ 2 ਮਿੰਟ 21.29 ਸਕਿੰਟ ਦੇ ਸਮੇਂ 'ਚ ਦੌੜ ਪੂਰੀ ਕੀਤੀ ਸੀ। ਉਨ੍ਹਾਂ ਨੇ ਲਗਾਤਾਰ 4 ਵਾਰ 800 ਮੀਟਰ ਦੌੜ ਜਿੱਤੀ। ਐਲੀਸੀਆ ਦੇ ਜੀਵਨ ਦੀ ਫਿਲਾਸਪੀ ਹੈ 'ਹਮੇਸ਼ਾ ਬਹਾਦਰ ਰਹੋ।' ਜੇਕਰ ਸਹੀ ਹੋ ਤਾਂ ਕਦੇ ਝੁਕੋ ਨਾ।


Related News