ਦੀਪਕ ਚਾਹਰ, ਈਸ਼ਾਨ ਕਿਸ਼ਨ ਸਮੇਤ ਇਨ੍ਹਾਂ 5 ਭਾਰਤੀ ਖਿਡਾਰੀਆਂ ਦੀਆਂ ਗਰਲਫ੍ਰੈਂਡ ਹਨ ਲੱਖਾਂ ''ਚੋਂ ਇਕ, ਦੇਖੋ ਤਸਵੀਰਾਂ

Thursday, Mar 17, 2022 - 12:20 AM (IST)

ਦੀਪਕ ਚਾਹਰ, ਈਸ਼ਾਨ ਕਿਸ਼ਨ ਸਮੇਤ ਇਨ੍ਹਾਂ 5 ਭਾਰਤੀ ਖਿਡਾਰੀਆਂ ਦੀਆਂ ਗਰਲਫ੍ਰੈਂਡ ਹਨ ਲੱਖਾਂ ''ਚੋਂ ਇਕ, ਦੇਖੋ ਤਸਵੀਰਾਂ

ਖੇਡ ਡੈਸਕ- ਭਾਰਤ 'ਚ ਕ੍ਰਿਕਟ ਦਾ ਰੋਮਾਂਚ ਸਾਲ ਦੇ 12 ਮਹੀਨੇ ਫੈਂਸ ਦੇ ਦਿਮਾਗ 'ਤੇ ਹਾਵੀ ਰਹਿੰਦਾ ਹੈ। ਹਰ ਸੀਰੀਜ਼ ਭਾਰਤੀ ਟੀਮ ਨੂੰ ਨਵਾਂ ਸਿਤਾਰਾ ਦਿੰਦੀ ਹੈ। ਭਾਰਤ ਦੀ ਬੈਂਚ ਸਟ੍ਰੈਂਥ ਇੰਨੀ ਮਜ਼ਬੂਤ ਹੈ ਕਿ ਇਹ ਸਟਾਰ ਖਿਡਾਰੀਆਂ ਨੂੰ ਬਾਹਰ ਬਿਠਾ ਕੇ ਵੀ ਵੱਡੀਆਂ ਟੀਮਾਂ ਨੂੰ ਹਰਾ ਦਿੰਦੀ ਹੈ। ਅਜਿਹੇ ਹੀ ਕਈ ਮੈਚਾਂ ਵਿਚ ਦਮਖਮ ਦਿਖਾ ਕੇ ਰਾਤੋ-ਰਾਤ ਸਟਾਰ ਬਣੇ ਭਾਰਤੀ ਕ੍ਰਿਕਟਰ ਲੱਖਾਂ ਲੜਕੀਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਭਾਰਤ ਦੇ ਪੰਜ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੇ ਬਾਰੇ ਵਿਚ ਜਿਨ੍ਹਾਂ ਦੀਆਂ ਗਰਲਫ੍ਰੈਂਡ ਬੇਹੱਦ ਖੂਬਸੂਰਤ ਹਨ।

PunjabKesari

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ

PunjabKesari
ਈਸ਼ਾ ਨੇਗੀ - ਰਿਸ਼ਭ ਪੰਤ
ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਖੁਦ ਹੀ ਆਪਣੀ ਗਰਲਫ੍ਰੈਂਡ ਈਸ਼ਾ ਨੇਗੀ ਨੂੰ ਫੈਂਸ ਦੇ ਨਾਲ ਰੂਬ-ਰੂ ਕਰਵਾਇਆ ਸੀ।

PunjabKesari
ਉੱਤਰਾਖੰਡ ਦੀ ਰਹਿਣ ਵਾਲੀ ਈਸ਼ਾ ਦੇ ਨਾਲ ਪੰਤ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕਰ ਆਪਣੇ ਰਿਸ਼ਤੇ 'ਤੇ ਮੋਹਰ ਲਗਾਈ ਸੀ।

PunjabKesari
ਈਸ਼ਾ ਦੇਹਰਾਦੂਨ ਦੇ ਕਾਨਵੇਂਟ ਆਫ ਜੀਸਸ ਐਂਡ ਮੈਰੀ ਸਕੂਲ ਤੋਂ ਪੜ੍ਹੀ ਹੈ। ਉਹ ਐਮਿਟੀ ਯੂਨੀਵਰਸਿਟੀ ਤੋਂ ਬੀ.ਏ. ਇੰਗਲਿਸ਼ ਆਨਰਸ ਕਰ ਚੁੱਕੀ ਹੈ।
ਪ੍ਰਾਚੀ ਸਿੰਘ- ਪ੍ਰਿਥਵੀ ਸ਼ਾਹ

PunjabKesari
ਧਾਕੜ ਬੱਲੇਬਾਜ਼ ਪ੍ਰਿਥਵੀ ਸ਼ਾਹ ਡਾਂਸਰ ਪ੍ਰਾਚੀ ਸਿੰਘ ਨੂੰ ਡੇਟ ਕਰਦੇ ਦੱਸੇ ਜਾ ਰਹੇ ਹਨ। ਪ੍ਰਾਚੀ ਸਭ ਤੋਂ ਪਹਿਲਾਂ ਓਡਾਨ ਟੀ. ਵੀ. ਸੀਰੀਅਲ ਵਿਚ ਦਿਖੀ ਸੀ।

PunjabKesari
ਪ੍ਰਾਚੀ ਨੇ ਇਸ ਤੋਂ ਬਾਅਦ ਇੰਸਟਾ, ਰੀਅਲ ਤੋਂ ਪਹਿਚਾਣ ਬਣਾਈ। ਉਹ ਬਹੁਤ ਵਧੀਆ ਬੈਲੀ ਡਾਂਸ ਵੀ ਕਰਦੀ ਹੈ।

PunjabKesari
ਪ੍ਰਾਚੀ ਸਿੰਘ ਦੇ ਇੰਸਟਾਗ੍ਰਾਮ 'ਤੇ ਉਸਦੀ ਬੈਲੀ ਡਾਂਸ ਕਰਦੇ ਦੀਆਂ ਕਈ ਵੀਡੀਓਜ਼ ਹਨ।
ਜਯਾ ਭਾਰਦਵਾਜ-ਦੀਪਕ ਚਾਹਰ

PunjabKesari
ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਲਈ ਮੈਗਾ ਨਿਲਾਮੀ ਵੱਡਾ ਫਾਇਦਾ ਲੈ ਕੇ ਆਈ ਸੀ ਜਦੋ ਉਨ੍ਹਾਂ ਨੂੰ 14 ਕਰੋੜ ਦੀ ਵੱਡੀ ਰਾਸ਼ੀ ਮਿਲੀ। ਦੀਪਕ ਨੇ ਪਿਛਲੇ ਆਈ. ਪੀ. ਐੱਲ. ਵਿਚ ਜਯਾ ਭਾਰਦਵਾਜ ਨੂੰ ਸਟੇਡੀਅਮ ਵਿਚ ਪ੍ਰਪੋਜ਼ ਕੀਤਾ ਸੀ।

PunjabKesari
ਜਯਾ ਭਾਰਦਵਾਜ ਦੀ ਗੱਲ ਕੀਤੀ ਜਾਵੇਂ ਤਾਂ ਉਸਦੇ ਭਰਾ ਸਿਧਾਰਥ ਭਾਰਦਵਾਜ ਬਿੱਗ ਬੌਸ ਵਿਚ ਵੀ ਹਿੱਸਾ ਲੈ ਚੁੱਕੇ ਹਨ। ਜਯਾ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਹੈ।
ਇਸ਼ਾਨੀ-ਰਾਹੁਲ ਚਾਹਰ

PunjabKesari
ਮੁੰਬਈ ਦੇ ਰਾਹੁਲ ਚਾਹਰ ਵੀ ਗਰਲਫ੍ਰੈਂਡ ਇਸ਼ਾਨੀ ਦੇ ਨਾਲ ਮੰਗਣੀ ਕਰ ਚੁੱਕੇ ਹਨ।

PunjabKesari
ਰਾਹੁਲ ਉਸ ਸਮੇਂ 20 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਇਸ਼ਾਨੀ ਦੇ ਨਾਲ ਮੰਗਣੀ ਕੀਤੀ ਸੀ। ਇਸ਼ਾਨੀ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ।

PunjabKesari
ਪਰ ਇਸ਼ਾਨੀ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। ਦੋਵਾਂ ਦੀ ਜੋੜੀ ਫੈਂਸ ਖੂਬ ਪਸੰਦ ਕਰਦੇ ਹਨ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ
ਅਦਿਤੀ ਹੁੰਡਿਆ-ਈਸ਼ਾਨ ਕਿਸ਼ਨ

PunjabKesari
ਜੈਪੁਰ ਦੀ ਰਹਿਣ ਵਾਲੀ ਅਦਿਤੀ ਹੁੰਡਿਆ ਫੇਮਸ ਮਾਡਲ ਹੈ। ਉਹ 2016 ਵਿਚ ਮਿਸ ਰਾਜਸਥਾਨ ਮੁਕਾਬਲੇ ਵਿਚ ਸ਼ਾਮਲ ਹੋਈ ਸੀ।

PunjabKesari
2017 ਵਿਚ ਅਦਿਤੀ ਨੇ ਫੇਮਿਨਾ ਮਿਸ ਇੰਡੀਆ ਰਾਜਸਥਾਨ ਦਾ ਖਿਤਾਬ ਜਿੱਤਿਆ। ਫਿਰ ਉਹ ਐੱਫ. ਬੀ. ਬੀ. ਕਲਰਸ ਫੇਮਿਨਾ ਮਿਸ ਇੰਡੀਆ ਵਿਚ ਟਾਪ-15 ਵਿਚ ਰਹੀ।

PunjabKesari
ਈਸ਼ਾਨ ਅਤੇ ਅਦਿਤੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

PunjabKesari
ਅਦਿਤੀ ਪਹਿਲੀ ਵਾਰ ਆਈ. ਪੀ. ਐੱਲ. 2019 ਫਾਈਨਲ ਦੇ ਦੌਰਾਨ ਦਿਖੀ ਸੀ। ਉਸਦੀ ਖੂਬਸੂਰਤੀ ਦੇਖ ਫੈਂਸ ਰੋਮਾਂਚਿਤ ਹੋ ਗਏ ਸਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News