ਸਟੇਡੀਅਮ ਨੂੰ ਹਾਊਸ ਫੁੱਲ ਕਰਨ ਲਈ ਕੇ. ਸੀ. ਏ. ਨੇ ਅਪਨਾਇਆ ਇਹ ਤਰੀਕਾ

Wednesday, Oct 31, 2018 - 02:41 PM (IST)

ਸਟੇਡੀਅਮ ਨੂੰ ਹਾਊਸ ਫੁੱਲ ਕਰਨ ਲਈ ਕੇ. ਸੀ. ਏ. ਨੇ ਅਪਨਾਇਆ ਇਹ ਤਰੀਕਾ

ਨਵੀਂ ਦਿੱਲੀ : ਭਾਰਤ ਅਤੇ ਵਿੰਡੀਜ਼ ਵਿਚਾਲੇ ਹੋਣ ਵਾਲੇ 5 ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਲਈ 3 ਕਰੋੜ ਰੁਪਏ ਤੋਂ ਵੱਧ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਭਾਰਤੀ ਟੀਮ ਇਸ ਸੀਰੀਜ਼ ਵਿਚ 2-1 ਨਾਲ ਅੱਗੇ ਚਲ ਰਹੀ ਹੈ।

PunjabKesari

ਕੇਰਲ ਕ੍ਰਿਕਟ ਸੰਘ (ਕੇ. ਸੀ. ਏ.) ਦੇ ਅਧਿਕਾਰੀਆਂ ਨੂੰ ਯਕੀਨ ਹੈ ਕਿ 45000 ਤੋਂ ਵੱਧ ਸਮੱਰਥਾ ਵਾਲੇ ਸਟੇਡੀਅਮ ਵਿਚ ਵੀਰਵਾਰ ਨੂੰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਸਾਰੀਆਂ ਟਿਕਟਾਂ ਵਿਕ ਜਾਣਗੀਆਂ। ਕੇ. ਸੀ. ਏ. ਵਿਦਿਆਰਥੀਆਂ ਨੂੰ 50 ਫੀਸਦੀ ਘੱਟ ਮੁੱਲ 'ਤੇ ਟਿਕਟਾਂ ਦੇ ਰਿਹਾ ਹੈ।

ਕੇ. ਸੀ. ਏ. ਅਧਿਕਾਰੀ ਨੇ ਦੱਸਿਆ, ''ਕਰੀਬ 30000 ਟਿਕਟਾਂ ਵਿਕ ਗਈਆਂ ਹਨ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਬਾਕੀ 2 ਦਿਨਾ 'ਚ ਬਚੀਆਂ ਟਿਕਟਾਂ ਵੀ ਵਿਕ ਜਾਣਗੀਆਂ। ਵਿਦਿਆਰਥੀਆਂ ਨੂੰ ਆਪਣੀ ਸਕੂਲ ਦੀ ਆਈ. ਡੀ. ਲੈ ਕੇ ਆਉਣ ਦੀ ਜ਼ਰੂਰਤ ਹੈ ਅਤੇ 1000 ਰੁਪਏ ਵਾਲੀ ਟਿਕਟ 500 ਰੁਪਏ ਵਿਚ ਮਿਲ ਜਾਵੇਗੀ। ਦੋਵੇਂ ਟੀਮਾਂ ਮੰਗਲਵਾਰ ਨੂੰ ਤਿਰੂਵਨੰਤਪੁਰਮ ਪਹੁੰਚ ਚੁੱਕੀਆਂ ਹਨ ਅਤੇ ਦੋਵਾਂ ਟੀਮਾਂ ਨੂੰ ਰਾਵਿਜ ਹੋਟਲ 'ਚ ਰੱਖਿਆ ਗਿਆ ਹੈ।


Related News