43 ਸਾਲਾ ਮਹਿਲਾ ਰੈਸਲਰ ਵਿਕਟੋਰੀਆ ਇਸੇ ਸਾਲ ਲਵੇਗੀ ਰਿਟਾਇਰਮੈਂਟ
Friday, Jan 11, 2019 - 04:41 AM (IST)
ਜਲੰਧਰ - ਡਬਲਯੂ. ਡਬਲਯੂ. ਈ. ਮਹਿਲਾ ਰੈਸਲਰ ਵਿਕਟੋਰੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇਸ ਸਾਲ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਵਿਕਟੋਰੀਆ ਜਿਸਦਾ ਅਸਲੀ ਨਾਂ ਲੀਸਾ ਮਾਰੀਆ ਵੇਰੋਨ ਹੈ, ਟ੍ਰਿਸ਼ ਸਟ੍ਰੇਟਸ, ਮੌਲੀ ਹੌਲੀ ਤੇ ਲੀਟਾ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੀ ਰੈਸਲਰ ਮੰਨੀ ਜਾਂਦੀ ਹੈ। ਲੀਟਾ ਨਾਲ ਸਭ ਤੋਂ ਪਹਿਲਾਂ ਸਟੀਲ ਕੇਜ ਮੈਚ ਖੇਡਣ ਵਾਲੀ ਵਿਕਟੋਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਈ ਇਕ ਪੋਸਟ ਵਿਚ ਲਿਖਿਆ ਹੈ ਕਿ ਹਾਏ ਗੈਂਗ!

ਸਾਲ 2019 ਮੇਰੇ ਰੈਸਲਿੰਗ ਕਰੀਅਰ ਦਾ ਆਖਰੀ ਸਾਲ ਹੋਵੇ। ਮੈਂ ਆਪਣੇ ਨਵੇਂ ਐਡਵੈਂਚਰ ਲਈ ਕਾਫੀ ਉਤਸ਼ਾਹਿਤ ਹਾਂ। ਵਿਕਟੋਰੀਆ ਨੇ 2000 ਵਿਚ ਰੈਸਲਿੰਗ ਵਿਚ ਪੈਰ ਰੱਖਿਆ ਸੀ। ਠੀਕ ਦੋ ਸਾਲ ਬਾਅਦ ਹੀ ਉਸ ਨੇ ਟ੍ਰਿਸ਼ ਸਟ੍ਰੇਟਸ ਨੂੰ ਸਰਵਾਇਵਰ ਸੀਰੀਜ਼ ਵਿਚ ਹਰਾ ਕੇ ਆਪਣੀ ਪਹਿਲੀ ਬੈਲਟ ਜਿੱਤੀ ਸੀ। 2009 ਵਿਚ ਉਸ ਨੇ ਟੀ. ਐੱਨ. ਏ. ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇੱਥੇ ਉਹ 5 ਵਾਰ ਚੈਂਪੀਅਨ ਬਣੀ।


