ਨਿਊਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ ਲਈ ਪਾਕਿ ਟੀਮ ''ਚ 4 ਅਨਕੈਪਡ ਖਿਡਾਰੀ

Wednesday, Sep 01, 2021 - 08:58 PM (IST)

ਨਿਊਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ ਲਈ ਪਾਕਿ ਟੀਮ ''ਚ 4 ਅਨਕੈਪਡ ਖਿਡਾਰੀ

ਕਰਾਚੀ- ਪਾਕਿਸਤਾਨ ਨੇ ਆਗਾਮੀ 17 ਸਤੰਬਰ ਤੋਂ ਨਿਊਜ਼ੀਲੈਂਡ ਦੇ ਵਿਰੁੱਧ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਦੇ ਲਈ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਚਾਰ ਅਨਕੈਪਡ ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਚਾਰ ਅਨਕੈਪਡ ਖਿਡਾਰੀਆਂ ਵਿਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਹੈਰਿਸ, ਤੇਜ਼ ਗੇਂਦਬਾਜ਼ ਮੁਹੰਮਦ ਵਸੀਮ, ਸ਼ਾਹਨਵਾਜ ਦਹਾਨੀ ਅਤੇ ਲੈੱਗ ਸਪਿਨਰ ਜਾਹਿਦ ਮਹਸੂਦ ਸ਼ਾਮਲ ਹੈ। ਇਸ ਤੋਂ ਇਲਾਵਾ ਰਾਸ਼ਟਰੀ ਚੋਣਕਾਰਾਂ ਨੇ ਤਿੰਨ ਨਵੰਬਰ 2020 ਨੂੰ ਜ਼ਿੰਬਾਬਵੇ ਦੇ ਵਿਰੁੱਧ ਵਨ ਡੇ ਮੈਚ ਖੇਡਣ ਵਾਲੇ ਇਫਤਿਖਾਰ ਅਹਿਮਦ ਅਤੇ ਖੁਸ਼ਦਿਲ ਸ਼ਾਹ ਨੂੰ ਵੀ ਟੀਮ ਵਿਚ ਵਾਪਸ ਬੁਲਾਇਆ ਹੈ।

ਇਹ ਖ਼ਬਰ ਪੜ੍ਹੋ-  BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

PunjabKesari
ਜ਼ਿਕਰਯੋਗ ਹੈ ਕਿ 2021 ਸੀਜ਼ਨ ਵਿਚ ਲਿਸਟ-ਏ ਅਤੇ ਟੀ-20 ਵਿਚ ਡੈਬਿਊ ਕਰਨ ਵਾਲੇ 23 ਸਾਲਾ ਦਹਾਨੀ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) 2021 ਵਿਚ 17 ਦੀ ਔਸਤ ਨਾਲ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਰਹੇ ਸਨ। ਇਸ ਤਰ੍ਹਾਂ ਮਹਿਮੂਦ ਪਾਕਿਸਤਾਨ ਕੱਪ ਵਿਚ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣੇ ਸਨ। ਉਨ੍ਹਾਂ ਨੇ ਇਸ ਘਰੇਲੂ ਵਨ ਡੇ ਟੂਰਨਾਮੈਂਟ ਵਿਚ 24.89 ਦੀ ਔਸਤ ਨਾਲ 19 ਵਿਕਟਾਂ ਹਾਸਲ ਕੀਤੀਆਂ ਸਨ। 20 ਸਾਲਾ ਮੁਹੰਮਦ ਵਸੀਮ ਨੇ ਜੁਲਾਈ ਵਿਚ ਵੈਸਟਇੰਡੀਜ਼ ਦੇ ਵਿਰੁੱਧ ਆਪਣਾ ਟੀ-20 ਡੈਬਿਊ ਕਰਦੇ ਹੋਏ ਚਾਰ ਮੈਚਾਂ ਦੀ ਇਸ ਸੀਰੀਜ਼ ਦੇ ਦੌਰਾਨ ਆਪਣੇ ਪ੍ਰਦਰਸ਼ਨ ਨਾਲ ਚੋਣਕਾਰਾਂ ਨੂੰ ਹੈਰਾਨ ਕੀਤਾ ਸੀ। 

ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News