ਭਾਰਤੀ ਟੀਮ ਦੇ 4 ਖਿਡਾਰੀਆਂ ਨੇ ਬਦਲਿਆ ਹੇਅਰ ਸਟਾਈਲ, BCCI ਨੇ ਪੁੱਛਿਆ ਕੌਣ ਸਭ ਤੋਂ ਕੂਲ

Thursday, Jun 20, 2019 - 05:31 PM (IST)

ਭਾਰਤੀ ਟੀਮ ਦੇ 4 ਖਿਡਾਰੀਆਂ ਨੇ ਬਦਲਿਆ ਹੇਅਰ ਸਟਾਈਲ, BCCI ਨੇ ਪੁੱਛਿਆ ਕੌਣ ਸਭ ਤੋਂ ਕੂਲ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵਰਲਡ ਕੱਪ ਵਿਚ ਆਪਣਾ ਅਗਲਾ ਮੈਚ ਅਫਗਾਨਿਸਤਾਨ ਖਿਲਾਫ ਸ਼ਨੀਵਾਰ ਨੂੰ ਸਾਊਥੰਪਟਨ ਵਿਖੇ ਖੇਡੇਗੀ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ 4 ਖਿਡਾਰੀਆਂ ਨੇ ਆਪਣੇ ਲੁੱਕ ਵਿਚ ਥੋੜਾ ਬਦਲਾਅ ਕੀਤਾ ਹੈ। ਕਪਤਾਨ ਵਿਰਾਟ ਕੋਹਲੀ, ਐੱਮ. ਐੱਸ. ਧੋਨੀ, ਹਾਰਦਿਕ ਪੰਡਯਾ ਅਤੇ ਯੁਜਵੇਂਦਰ ਚਾਹਲ ਨੇ ਇਸ ਮੈਚ ਤੋਂ ਪਹਿਲਾਂ ਆਪਣਾ ਹੇਅਰ ਸਟਾਈਲ ਬਦਲ ਦਿੱਤਾ ਹੈ। ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਨ੍ਹਾਂ ਚਾਰਾਂ ਦੇ ਨਵੇਂ ਹੇਅਰ ਸਟਾਈਲ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿਚ ਪ੍ਰਸ਼ੰਸਕਾਂ ਤੋਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਦੇ ਹਿਸਾਬ ਨਾਲ ਕਿਸ ਦਾ ਹੇਅਰ ਸਟਾਈਲ ਸਭ ਤੋਂ ਵੱਧ ਕੂਲ ਹੈ।

PunjabKesari

ਇਨ੍ਹਾਂ ਚਾਰਾਂ ਦਾ ਹੇਅਰ ਕੱਟ ਕਰਨ ਮਸ਼ਹੂਰ ਸਟਾਈਲਿਸਟ ਆਲਮ ਹਕੀਮ ਖਾਸ ਤੌਰ 'ਤੇ ਇੰਗਲੈਂਡ ਪਹੁੰਚੇ। ਉਸ ਨੇ ਆਪਣੇ ਇੰਸਟਾ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿਚ ਉਹ ਧੋਨੀ, ਹਾਰਦਿਕ ਅਤੇ ਚਾਹਲ ਦਾ ਹੇਅਰ ਕੱਟ ਕਰ ਰਹੇ ਹਨ। ਮੰਗਲਵਾਰ ਨੂੰ ਪ੍ਰੈਕਟਿਸ ਮੈਚ ਦੌਰਾਨ  ਇਨ੍ਹਾਂ ਚਾਰਾਂ ਖਿਡਾਰੀਆਂ ਦਾ ਇਹ ਨਵਾਂ ਹੇਅਰ ਸਟਾਈਲ ਦੇਖਣ ਨੂੰ ਮਿਲਿਆ ਸੀ।

PunjabKesari


Related News