ਪਾਕਿ ਦੇ 4 ਸ਼ਹਿਰ ਕਰਨਗੇ ਪੀ. ਐੱਸ. ਐੱਲ. ਦੀ ਮੇਜ਼ਬਾਨੀ

Friday, Jan 03, 2020 - 01:52 AM (IST)

ਪਾਕਿ ਦੇ 4 ਸ਼ਹਿਰ ਕਰਨਗੇ ਪੀ. ਐੱਸ. ਐੱਲ. ਦੀ ਮੇਜ਼ਬਾਨੀ

ਇਸਲਾਮਾਬਾਦ- ਪਾਕਿਸਤਾਨ ਵਿਚ ਪਹਿਲੀ ਵਾਰ ਮੁੱਖ ਘਰੇਲੂ ਟੀ-20 ਟੂਰਨਾਮੈਂਟ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦਾ ਆਯੋਜਨ ਦੇਸ਼ ਦੇ 4 ਵੱਡੇ ਸ਼ਹਿਰਾਂ ਵਿਚ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵਿਦੇਸ਼ੀ ਟੀਮਾਂ ਨੂੰ ਭਰੋਸਾ ਦਿਵਾ ਦਿੱਤਾ ਹੈ ਕਿ ਉਸਦੇ ਦੇਸ਼ ਵਿਚ ਖੇਡਣਾ ਸੁਰੱਖਿਅਤ ਹੈ। ਪੀ. ਸੀ. ਬੀ. ਨੇ ਐਲਾਨ ਕੀਤਾ ਕਿ ਕਰਾਚੀ, ਲਾਹੌਰ, ਰਾਵਲਪਿੰਡੀ ਤੇ ਮੁਲਤਾਨ ਵਿਚ ਪੀ. ਐੱਲ. ਦੇ 34 ਮੈਚਾਂ ਦਾ ਆਯੋਜਨ ਕੀਤਾ ਜਾਵੇਗਾ।
ਲੀਗ 20 ਫਰਵਰੀ ਤੋਂ ਸ਼ੁਰੂ ਹੋਵੇਗੀ, ਜਿਸ 'ਚ ਫਾਈਨਲ ਸਮੇਤ 14 ਮੈਚ ਲਾਹੌਰ 'ਚ ਖੇਡੇ ਜਾਣਗੇ। ਫਾਈਨਲ 22 ਮਾਰਚ ਨੂੰ ਹੋਵੇਗਾ। ਪੀ. ਐੱਸ. ਐੱਲ. ਦਾ ਪਹਿਲਾ ਸੈਸ਼ਨ 2016 'ਚ ਸੰਯੁਕਤ ਅਰਬ ਅਮੀਰਾਤ 'ਚ ਕਰਵਾਇਆ ਗਿਆ ਸੀ, ਜਿਸ 'ਚ ਪੀ. ਸੀ. ਬੀ. ਨੇ ਫਾਈਨਲ 2017 'ਚ ਲਾਹੌਰ 'ਚ ਕਵਾਇਆ ਗਿਆ ਸੀ। 2018 'ਚ ਚਾਰ ਮੈਚ ਲਾਹੌਰ ਤੇ ਕਰਾਚੀ 'ਚ ਕਰਵਾਏ ਗਏ ਸਨ, ਜਦਕਿ ਬਾਕੀ ਮੈਚ ਸੰਯੁਕਤ ਅਰਬ ਅਮੀਰਾਤ 'ਚ ਹੋਏ ਸਨ। ਪਿਛਲੇ ਸਾਲ ਕਰਾਚੀ ਨੇ 8 ਮੈਚਾਂ ਦਾ ਆਯੋਜਨ ਕੀਤਾ ਸੀ।


author

Gurdeep Singh

Content Editor

Related News