ਭਾਰਤੀ ਫੁੱਟਬਾਲ ਕੋਚ ਲਈ 4 ਉਮੀਦਵਾਰਾਂ ਦੀ ਹੋਈ ਇੰਟਰਵਿਊ
Friday, May 10, 2019 - 12:19 AM (IST)

ਨਵੀਂ ਦਿੱਲੀ- ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਤਕਨੀਕੀ ਕਮੇਟੀ ਨੇ ਭਾਰਤੀ ਸੀਨੀਅਰ ਫੁੱਟਬਾਲ ਟੀਮ ਦੇ ਕੋਚ ਲਈ ਵੀਰਵਾਰ ਨੂੰ 4 ਉਮੀਦਵਾਰਾਂ ਦੀ ਇੰਟਰਵਿਊ ਲਈ। ਏ. ਆਈ. ਐੱਫ. ਐੱਫ. ਦੀ ਤਕਨੀਕੀ ਕਮੇਟੀ ਦੇ ਮੁਖੀ ਸ਼ਿਆਮ ਥਾਪਾ ਦੀ ਪ੍ਰਧਾਨਗੀ ਵਿਚ ਤਕਨੀਕੀ ਕਮੇਟੀ ਨੇ ਆਪਣੇ ਮੁੱਖ ਦਫਤਰ ਫੁੱਟਬਾਲ ਹਾਊਸ ਵਿਚ ਸ਼ਾਰਟਲਿਸਟ ਉਮੀਦਵਾਰਾਂ ਦੀ ਇੰਟਰਵਿਊ ਲਈ। ਜਿਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ, ਉਨ੍ਹਾਂ ਵਿਚ ਹਕਾਨ ਐਰਿਕਸਨ, ਅਲਬਰਟ ਰੋਕਾ, ਇਗੋਰ ਸਿਟਮੈਕ ਤੇ ਲੀ ਮਿਨ ਸੁੰਗ ਸ਼ਾਮਲ ਹਨ। ਤਕਨੀਕੀ ਕਮੇਟੀ ਨੇ ਇੰਟਰਵਿਊ ਤੋਂ ਬਾਅਦ ਆਪਣੀ ਸਿਫਾਰਿਸ਼ਾਂ ਨੂੰ ਆਖਰੀ ਫੈਸਲੇ ਦੇ ਲਈ ਏ. ਆਈ. ਐੱਫ. ਐੱਫ. ਦੀ ਕਾਰਜਕਾਰੀ ਕਮੇਟੀ ਨੂੰ ਭੇਜ ਦਿੱਤਾ ਹੈ।