AIFF ਦੇ ਤਕਨੀਕੀ ਡਾਇਰੈਕਟਰ ਅਹੁਦੇ ਲਈ 4 ਉਮੀਦਵਾਰ

Wednesday, Apr 10, 2019 - 04:35 PM (IST)

AIFF ਦੇ ਤਕਨੀਕੀ ਡਾਇਰੈਕਟਰ ਅਹੁਦੇ ਲਈ 4 ਉਮੀਦਵਾਰ

ਨਵੀਂ ਦਿੱਲੀ : ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦਾ ਨਵਾਂ ਤਕਨੀਕੀ ਡਾਇਰੈਕਟਰ ਨਿਯੁਕਤ ਕਰਨ ਦੀ ਤਿਆਰੀ ਕਰ ਚੁੱਕਾ ਹੈ ਅਤੇ ਪਿਛਲੇ ਲਗਭਗ 2 ਸਾਲ ਤੋਂ ਖਾਲੀ ਪਏ ਇਸ ਅਹੁਦੇ ਲਈ ਉਸਨੇ 4 ਉਮੀਦਵਾਰਾਂ ਦੀ ਚੋਣ ਕੀਤੀ ਹੈ। ਜਿਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚੋਂ ਆਸਟਰੇਲੀਆ ਦੇ ਸਕਾਟ ਓਡੋਨੇਲ, ਜਾਰਜੀਆ ਦੇ ਗਈਓਜ ਦਾਰਸਾਦੇਜ, ਰੋਮਾਨੀਆ ਦੇ ਡੋਰੂ ਇਸਾਕ ਅਤੇ ਪੁਰਤਗਾਲ ਦੇ ਜਾਰਜ ਕਾਸਟਲੋ ਸ਼ਾਮਲ ਹਨ। ਓਡੋਨੇਲ ਪਹਿਲਾਂ ਵੀ ਇਸ ਅਹੁਦੇ 'ਤੇ ਕੰਮ ਕਰ ਚੁੱਕੇ ਹਨ।

ਰਾਸ਼ਟਰੀ ਕੋਚ ਦੀ ਚੋਣ ਦੇ ਸਮੇਂ ਹੀ ਇਸ ਵਿਚੋਂ ਕਿਸੇ ਇਕ ਤਕਨੀਕੀ ਡਾਇਰੈਕਟਰ ਅਹੁਦੇ 'ਤੇ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧ ਵਿਚ ਸਾਬਕਾ ਖਿਡਾਰੀ ਸ਼ਿਆਮ ਥਾਪਾ ਦੀ ਅਗਵਾਈ ਵਾਲੀ ਏ. ਆਈ. ਐੱਫ. ਐੱਫ. ਤਕਨੀਕੀ ਕਮੇਟੀ ਨੂੰ ਮਹਾਸੰਘ ਨੇ 15 ਅਪ੍ਰੈਲ ਨੂੰ ਬੈਠਕ ਲਈ ਬੁਲਾਇਆ ਹੈ। ਏ. ਆਈ. ਐੱਫ. ਐੱਫ. ਸੂਤਰਾਂ ਨੇ ਦੱਸਿਆ ਕਿ, ''ਸਾਰਿਆਂ ਦਾ ਧਿਆਨ ਰਾਸ਼ਟਰੀ ਕੋਚ ਦੀ ਨਿਯੁਕਤੀ 'ਤੇ ਟਿਕਿਆ ਹੈ ਪਰ ਏ. ਆਈ. ਐੱਫ. ਐੱਫ. ਤਕਨੀਕੀ ਡਾਇਰੈਕਟਰ ਅਹੁਦੇ ਦੀ ਨਿਯੁਕਤੀ ਲਈ ਵੀ ਤਿਆਰ ਹੈ ਅਤੇ ਰਾਸ਼ਟਰੀ ਕੋਚ ਦੀ ਚੋਣ ਦੌਰਾਨ ਇਹ ਨਿਯੁਕਤੀ ਵੀ ਹੋ ਸਕਦੀ ਹੈ।


Related News