ਜ਼ਿੰਬਾਬਵੇ ਵਿਰੁੱਧ 5 ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ-20 ਅੱਜ, ਦੋਵੇਂ ਟੀਮਾਂ ਲੜੀ ’ਚ ਹਨ 1-1 ਨਾਲ ਬਰਾਬਰ

Wednesday, Jul 10, 2024 - 11:11 AM (IST)

ਜ਼ਿੰਬਾਬਵੇ ਵਿਰੁੱਧ 5 ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ-20 ਅੱਜ, ਦੋਵੇਂ ਟੀਮਾਂ ਲੜੀ ’ਚ ਹਨ 1-1 ਨਾਲ ਬਰਾਬਰ

ਹਰਾਰੇ– ਟੀ-20 ਵਿਸ਼ਵ ਕੱਪ ਜੇਤੂ ਖਿਡਾਰੀਆਂ ਦੀ ਵਾਪਸੀ ਦੇ ਨਾਲ ਜ਼ਿੰਬਾਬਵੇ ਵਿਰੁੱਧ ਬੁੱਧਵਾਰ ਨੂੰ ਇੱਥੇ ਤੀਜੇ ਟੀ-20 ਮੈਚ ਵਿਚ ਭਾਰਤੀ ਟੀਮ ਲਈ ਯਸ਼ਸਵੀ ਜਾਇਸਾਵਲ ਤੇ ਅਭਿਸ਼ੇਕ ਸ਼ਰਮਾ ਵਿਚੋਂ ਕਿਸੇ ਇਕ ਨੂੰ ਚੁਣਨਾ ਕਾਫੀ ਮੁਸ਼ਕਿਲ ਹੋਵੇਗਾ। ਜਾਇਸਵਾਲ, ਸੰਜੂ ਸੈਮਸਨ ਤੇ ਸ਼ਿਵਮ ਦੂਬੇ ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਸਨ। ਉਨ੍ਹਾਂ ਦੀ ਵਾਪਸੀ ਨਾਲ ਟੀਮ ਮਜ਼ਬੂਤ ਹੋਈ ਹੈ, ਜਿਸ ਨੇ ਦੂਜੇ ਮੈਚ ਵਿਚ 100 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ ਵਿਚ ਵਾਪਸੀ ਕੀਤੀ ਸੀ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਦੂਜੇ ਟੀ-20 ਮੈਚ ਵਿਚ 46 ਗੇਂਦਾਂ ਵਿਚ ਸੈਂਕੜਾ ਲਾਇਆ ਸੀ। ਵੈਸੇ ਭਾਰਤ ਦੀ ਪਹਿਲੀ ਪਸੰਦ ਟੀ-20 ਟੀਮ ਵਿਚ ਰਿਜ਼ਰਵ ਸਲਾਮੀ ਬੱਲੇਬਾਜ਼ ਹੋਣ ਕਾਰਨ ਜਾਇਸਵਾਲ ਦਾ ਸ਼ੁਭਮਨ ਗਿੱਲ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਦਾਅਵਾ ਪੁਖਤਾ ਲੱਗਦਾ ।
ਜਾਇਸਵਾਲ 17 ਟੀ-20 ਮੈਚਾਂ ਵਿਚ 1 ਸੈਂਕੜੇ ਤੇ 4 ਅਰਧ ਸੈਂਕੜਿਆਂ ਨਾਲ 161 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਚੁੱਕਾ ਹੈ। ਵੈਸੇ ਅਜਿਹਾ ਹੁੰਦਾ ਨਹੀਂ ਹੈ ਕਿ ਇਕ ਯਾਦਗਾਰ ਪਾਰੀ ਖੇਡਣ ਤੋਂ ਬਾਅਦ ਬੱਲੇਬਾਜ਼ ਨੂੰ ਅਗਲੇ ਮੈਚ ਵਿਚੋਂ ਬਾਹਰ ਕਰ ਦਿੱਤਾ ਜਾਵੇ। ਵੈਸੇ ਮਨੋਜ ਤਿਵਾੜੀ ਤੇ ਕਰੁਣ ਨਾਇਰ ਇਹ ਝੱਲ ਚੁੱਕੇ ਹਨ। ਤਿਵਾੜੀ ਨੂੰ ਵੈਸਟਇੰਡੀਜ਼ ਵਿਰੁੱਧ 2011 ਵਿਚ ਪਹਿਲੇ ਵਨ ਡੇ ਸੈਂਕੜੇ ਤੋਂ ਬਾਅਦ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ ਜਦਕਿ ਨਾਇਰ 2016 ਵਿਚ ਇੰਗਲੈਂਡ ਵਿਰੁੱਧ ਟੈਸਟ ਵਿਚ ਤੀਹਰਾ ਸੈਂਕੜਾ ਲਾਉਣ ਤੋਂ ਬਾਅਦ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ ਸੀ।
ਵੈਸੇ ਕਪਤਾਨ ਗਿੱਲ ਅੰਡਰ-14 ਦੇ ਦਿਨਾਂ ਦੇ ਆਪਣੇ ਸਭ ਤੋਂ ਚੰਗੇ ਦੋਸਤ ਦੇ ਨਾਲ ਇਹ ਬੇਇਨਸਾਫੀ ਨਹੀਂ ਹੋਣ ਦੇਵੇਗਾ। ਅਜਿਹੇ ਵਿਚ ਦੋ ਖੱਬੂ ਬੱਲੇਬਾਜ਼ਾਂ ਵਿਚੋਂ ਇਕ ਨੂੰ ਬੱਲੇਬਾਜ਼ੀ ਕ੍ਰਮ ਵਿਚ ਹੇਠਾ ਉਤਰਨਾ ਪਵੇਗਾ। ਰਾਜਸਥਾਨ ਰਾਇਲਜ਼ ਲਈ ਆਈ. ਪੀ. ਐੱਲ. ਵਿਚੋਂ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਸੈਮਸਨ ਨੂੰ 5ਵੇਂ ਨੰਬਰ ’ਤੇ ਉਤਰਨਾ ਪੈ ਸਕਦਾ ਹੈ ਤੇ ਰਿਤੂਰਾਜ ਗਾਇਕਵਾੜ ਦੀ ਜਗ੍ਹਾ ਮਿਲ ਸਕਦੀ ਹੈ ਜਿਹੜਾ ਪਹਿਲੇ ਦੋ ਮੈਚਾਂ ਲਈ ਹੀ ਚੁਣਿਆ ਗਿਆ ਸੀ।
ਉੱਥੇ ਹੀ, ਸੈਮਸਨ ਨੂੰ ਧਰੁਵ ਜੁਰੇਲ ਦੀ ਜਗ੍ਹਾ ਮਿਲੇਗੀ। ਟੀ-20 ਵਿਸ਼ਵ ਕੱਪ ਵਿਚ ਆਖਰੀ-11 ਦਾ ਹਿੱਸਾ ਰਹੇ ਸ਼ਿਵਮ ਦੂਬੇ ਨੂੰ ਰਿਆਨ ਪ੍ਰਾਗ ਦੀ ਜਗ੍ਹਾ ਉਤਾਰਿਆ ਜਾ ਸਕਦਾ ਹੈ।
ਜਿੱਥੋਂ ਤਕ ਜ਼ਿੰਬਾਬਵੇ ਦਾ ਸਵਾਲ ਹੈ ਤਾਂ ਉਸ ਨੂੰ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ। ਹਰਾਰੇ ਸਪੋਰਟਸ ਕਲੱਬ ਦੀ ਪਿੱਚ ’ਤੇ ਵਾਧੂ ਉਛਾਲ ਵਿਚ ਸਪਿਨਰ ਰਵੀ ਬਿਸ਼ਨੋਈ ਤੇ ਵਾਸ਼ਿੰਗਟਨ ਸੁੰਦਰ ਨੂੰ ਖੇਡਣਾ ਜ਼ਿੰਬਾਬਵੇ ਲਈ ਮੁਸ਼ਕਿਲ ਹੋ ਰਿਹਾ ਸੀ। ਮੇਜ਼ਬਾਨ ਕਪਤਾਨ ਸਿਕੰਦਰ ਰਜ਼ਾ ਚੱਲ ਨਹੀਂ ਪਾ ਰਿਹਾ ਹੈ ਜਦਕਿ ਬਾਕੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵਿਚ ਸਮਰੱਥ ਨਹੀਂ ਦਿਸ ਰਹੇ।
ਪਹਿਲੇ ਮੈਚ ਵਿਚ 13 ਦੌੜਾਂ ਨਾਲ ਹੈਰਾਨੀਜਨਕ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਨੇ ਹਾਲਾਤ ਨੂੰ ਦੇਖਦੇ ਹੋਏ 5 ਮਾਹਿਰ ਗੇਂਦਬਾਜ਼ਾਂ ਨਾਲ ਖੇਡਿਆ। ਕਪਤਾਨ ਗਿੱਲ ਨੂੰ ਪਹਿਲੇ ਦੋ ਮੈਚਾਂ ਵਿਚ ਮਿਲੀ ਅਸਫਲਤਾ ਤੋਂ ਬਾਅਦ ਚੰਗੀ ਪਾਰੀ ਖੇਡਣੀ ਪਵੇਗੀ।
ਟੀਮਾਂ ਇਸ ਤਰ੍ਹਾਂ ਹਨ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਮੁਕੇਸ਼ ਕੁਮਾਰ, ਰਿਆਨ ਪ੍ਰਾਗ, ਧਰੁਵ ਜੁਰੇਲ, ਖਲੀਲ ਅਹਿਮਦ, ਤੁਸ਼ਾਰ ਦੇਸ਼ਪਾਂਡੇ।
ਜ਼ਿੰਬਾਬਵੇ : ਸਿਕੰਦਰ ਰਜ਼ਾ (ਕਪਤਾਨ), ਫਰਾਜ਼ ਅਕਰਮ, ਬ੍ਰਾਇਨ ਬੇਨੇਟ, ਜੋਨਾਥਨ ਕੈਂਪਬੇਲ, ਟੇਂਡਾਈ ਚਤਾਰਾ, ਲਿਊਕ ਜੋਂਗਵੇ, ਇਨੋਸੇਂਟ ਕੇਈਯਾ, ਕਲਾਈਵ ਐੱਮ., ਵੇਸਲੀ ਮੇਦੇਵੇਰੇ, ਟੀ. ਮਾਰੂਮਾਨੀ, ਵੈਲਿੰਗਟਨ ਮਸਾਕਾਦਜਾ, ਬ੍ਰੈਂਡਨ ਮਾਵੁਤਾ, ਬਲੈਸਿੰਗ ਮੁਜਾਰਾਬਾਨੀ, ਡਿਓਨ ਮਾਇਰਸ, ਐਂਟਮ ਨਕਵੀ, ਰਿਚਰਡ ਐਂਗਾਰਾਵਾ, ਮਿਲਟਨ ਸ਼ੁਮਬਾ।


author

Aarti dhillon

Content Editor

Related News