ਸੁਲਤਾਨ ਜੌਹਰ ਕੱਪ ਲਈ ਜੂਨੀਅਰ ਰਾਸ਼ਟਰੀ ਕੈਂਪ 'ਚ 33 ਖਿਡਾਰੀ

08/10/2019 5:30:38 PM

ਸਪੋਰਟਸ ਡੈਸਕ— ਹਾਕੀ ਇੰਡੀਆ ਨੇ ਸੁਲਤਾਨ ਜੋਹੋਰ ਕੱਪ ਦੀ ਤਿਆਰੀਆਂ ਲਈ ਬੈਂਗਲੁਰੂ 'ਚ ਭਾਰਤੀ ਖੇਲ ਅਥਾਰਟੀ 'ਚ 12 ਅਗਸਤ ਤੋਂ ਸ਼ੁਰੂ ਹੋਣ ਵਾਲੇ ਜੂਨੀਅਰ ਪੁਰਸ਼ ਰਾਸ਼ਟਰੀ ਕੈਂਪ ਲਈ ਸ਼ਨੀਵਾਰ ਨੂੰ 33 ਖਿਡਰੀਆਂ ਦੀ ਚੋਣ ਕੀਤੀ ਹੈ। ਇਨ੍ਹਾਂ 20 ਦਿਨਾਂ ਦੇ ਕੈਂਪ ਲਈ ਤਿੰਨ ਗੋਲਕੀਪਰ, 10-10 ਡਿਫੈਂਡਰ, ਮਿਡਫੀਲਡਰ ਤੇ ਫਾਰਵਰਡ ਖਿਡਾਰੀਆਂ ਨੂੰ ਚੁਣਿਆ ਗਿਆ ਹੈ ਜੋ 31 ਅਗਸਤ ਤਕ ਚੱਲੇਗਾ।  ਭਾਰਤੀ ਜੂਨੀਅਰ ਪੁਰਸ਼ ਟੀਮ ਅਕਤੂਬਰ 'ਚ 8ਵੇਂ ਸੁਲਤਾਨ ਜੋਹੋਰ ਕੱਪ 'ਚ ਭਾਗ ਲਵੇਗੀ ਜਿਸ ਦੇ ਨਾਲ ਕੈਂਪ 'ਚ ਖਿਡਾਰੀਆਂ ਦਾ ਧਿਆਨ ਆਪਣੀ ਫਿਟਨੈੱਸ ਤੇ ਲੈਅ ਨੂੰ ਬਰਕਰਾਰ ਰੱਖਣ 'ਤੇ ਲੱਗਾ ਹੋਵੇਗਾ।PunjabKesari

ਖਿਡਾਰੀ ਇਸ ਪ੍ਰਕਾਰ ਹਨ - 
ਗੋਲਕੀਪਰ : ਪਵਨ, ਪ੍ਰਸ਼ਾਂਤ ਕੁਮਾਰ  ਚੌਹਾਨ ਤੇ ਸਾਹਿਲ ਕੁਮਾਰ ਨਾਇਕ।
ਡਿਫੈਂਡਰ  : ਸੁਮਨ ਬੇਕ, ਪ੍ਰਤਾਪ ਸ਼ਤੀਰ, ਸੰਜੈ ਸੁੰਦਰਮ ਸਿੰਘ ਰਾਜਾਵਤ, ਮੰਦੀਪ ਮੋਰ, ਪਰਮਪ੍ਰੀਤ ਸਿੰਘ, ਦਿਨਾਚੰਦਰਾ ਸਿੰਘ ਮੋਈਰਾਂਗਥੇਮ, ਨਾਬੀਨ ਕੁਜੂਰ, ਸ਼ਾਰਦਾ ਨੰਦ ਤਿਵਾਰੀ ਤੇ ਨੀਰਜ ਕੁਮਾਰ ਵਾਰਿਬਾਮ। 
ਮਿਡਫੀਲਡਰ : ਸੁਖਮਨ ਸਿੰਘ, ਗਰੇਗਰੀ ਜੇਸ, ਅੰਕਿਤ ਪਾਲ, ਅਕਾਸ਼ਦੀਪ ਸਿੰਘ ਜੂਨੀਅਰ, ਵਿਸ਼ਨੂੰ ਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤੀਲ, ਸ਼ਮਸ ਐੱਨ. ਐੱਮ, ਮਨਿੰਦਰ ਸਿੰਘ ਤੇ ਰਬੀਚੰਦਰ ਸਿੰਘ ਮੋਈਰਾਂਗਥੇਮ। 
ਫਾਰਵਰਡ : ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਉਤਮ ਸਿੰਘ, ਐੱਸ ਕਾਰਤੀ, ਦਿਲਪ੍ਰੀਤ ਸਿੰਘ, ਅਰਾਇਜੀਤ ਸਿੰਘ ਹੁੰਡਾਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ ਤੇ ਅਰਸ਼ਦੀਪ ਸਿੰਘ।


Related News