ਪਾਕਿ ਸੁਪਰ ਲੀਗ ’ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ
Thursday, Mar 04, 2021 - 08:51 PM (IST)
ਕਰਾਚੀ- ਇਸਲਾਮਾਬਾਦ ਯੂਨਾਈਟਿਡ ਦੇ ਖਿਡਾਰੀ ਫਵਾਦ ਅਹਿਮਦ ਦੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਣ ਦੇ ਕਾਰਣ ਪਾਕਿਸਤਾਨ ਸੁਪਰ ਲੀਗ ਗੇੜ ਦੇ ਮੁਕਾਬਲਿਆਂ ਦੇ ਮੁਲਤਵੀ ਹੋਣ ਤੋਂ ਕੁਝ ਦਿਨਾਂ ਬਾਅਦ ਕੋਰੋਨਾ ਇਨਫੈਕਸ਼ਨ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਟੂਰਨਾਮੈਂਟ ਵਲੋਂ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਤਿੰਨੇ ਇਨਫੈਕਟਿਡ ਖਿਡਾਰੀ/ਮੈਂਬਰ 3 ਮਾਰਚ ਨੂੰ ਕਰਾਚੀ ਕਿੰਗਜ਼ ਬਨਾਮ ਪੇਸ਼ਾਵਰ ਜਾਲਮੀ ਤੇ ਕਵੇਟ ਗਲੈਡੀਏਟਰਸ ਬਨਾਮ ਮੁਲਤਾਨ ਸੁਲਤਾਂਸ ਡਬਲ ਹੈਡਰ ਮੁਕਾਬਲਿਆਂ ਵਿਚ ਸ਼ਾਮਲ ਨਹੀਂ ਸਨ, ਹਾਲਾਂਕਿ ਬਿਆਨ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਲੋਕਾਂ ਦਾ ਨਾਂ ਜ਼ਾਹਿਰ ਨਹੀਂ ਕੀਤਾ ਗਿਆਂ ਹੈ ਪਰ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਾਹਮਣੇ ਆਇਆ ਹੈ ਕਿ ਇੰਗਲੈਂਡ ਦੇ ਬੱਲੇਬਾਜ਼ ਟਾਮ ਬੈਂਟਨ ਤਿੰਨੇ ਇਨਫੈਕਟਿਡ ਖਿਡਾਰੀਆਂ ਵਿਚੋਂ ਇਕ ਹੈ, ਜਿਹੜੇ ਕਵੇਟ ਗਲੇਡੀਏਟਰਸ ਟੀਮ ਦਾ ਇਕ ਹਿੱਸਾ ਹੈ। ਉਸ ਨੇ 22 ਫਰਵਰੀ ਤੋਂ ਕਵੇਟਾ ਗਲੇ ਡੀਏਟਰਸ ਲਈ ਕੋਈ ਮੈਚ ਨਹੀਂ ਖੇਡਿਆ ਹੈ। ਕਰਾਚੀ ਕਿੰਗਜ਼ ਨੇ ਵੀ ਉਸਦੇ ਫੀਲਡਿੰਗ ਕੋਚ ਕਾਮਰਾਨ ਖਾਨ ਦੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਖ਼ਬਰ ਪੜ੍ਹੋ- PTI ਨੂੰ ਲੱਗਾ ਝਟਕਾ, ਸਾਬਕਾ PM ਗਿਲਾਨੀ ਨੇ ਸੈਨੇਟ ਚੋਣਾਂ 'ਚ ਇਮਰਾਨ ਦੇ ਮੰਤਰੀ ਨੂੰ ਹਰਾਇਆ
ਤਿੰਨੇ ਇਨਫੈਕਟਿਡਾਂ ਨੂੰ ਹੁਣ 10 ਦਿਨਾਂ ਲਈ ਆਈਸੋਲੇਸ਼ਨ ਵਿਚ ਰਹਿਣਾ ਪਵੇਗਾ। ਇਸ ਸਬੰਧ ਵਿਚ ਟੂਰਨਾਮੈਂਟ ਆਯੋਜਨ ਕਮੇਟੀ ਟੀਮਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਦੇ ਨਾਲ ਇਕ ਵਰਚੂਏਲ ਮੀਟਿੰਗ ਆਯੋਜਿਤ ਕਰ ਸਕਦੀ ਹੈ ਤਾਂ ਕਿ ਅੱਗੇ ਦੇ ਮੈਚਾਂ ਨੂੰ ਲੈ ਕੇ ਕੋਈ ਫੈਸਲਾ ਕੀਤਾ ਜਾ ਸਕੇ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।