IPL ''ਚ ਸੱਟੇਬਾਜ਼ੀ ਦੇ ਦੋਸ਼ ''ਚ 3 ਗ੍ਰਿਫਤਾਰ

Monday, Apr 16, 2018 - 12:07 AM (IST)

IPL ''ਚ ਸੱਟੇਬਾਜ਼ੀ ਦੇ ਦੋਸ਼ ''ਚ 3 ਗ੍ਰਿਫਤਾਰ

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚਾਂ 'ਚ ਸੱਟੇਬਾਜ਼ੀ ਰੈਕੇਟ ਚਲਾਉਣ ਦੇ ਦੋਸ਼ 'ਚ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਕਲਆਣੀ ਦੇ ਗਾਏਸ਼ਪੁਰ ਬੇਦਭਵਨ ਇਲਾਕੇ 'ਚ ਕਲ ਰਾਤ ਛਾਪਾ ਮਾਰ ਕੇ ਕ੍ਰਿਕਟ 'ਚ ਸੱਟੇਬਾਜ਼ੀ ਦੇ ਦੋਸ਼ 'ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਇਕ ਟੈਬਲੇਟ, 3 ਮੋਬਾਇਲ ਤੇ 2700 ਰੁਪਏ ਨਗਦ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 3 ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ।


Related News