ਪ੍ਰੀਮੀਅਰ ਲੀਗ ’ਚ 2 ਟੀਮਾਂ ਨੇ 22 ਸੈਕੰਡ ਦੇ ਅੰਦਰ ਗੋਲ ਕੀਤੇ, ਆਰਸਨੈੱਲ ਜਿੱਤ ਦੇ ਨਾਲ ਦੂਜੇ ਸਥਾਨ ’ਤੇ
Wednesday, Jan 31, 2024 - 07:37 PM (IST)
ਲੰਡਨ– ਪ੍ਰੀਮੀਅਰ ਲੀਗ ਫੁੱਟਬਾਲ ਨੇ ਸੰਖੇਪ ਸਰਦਰੁੱਤ ਬ੍ਰੇਕ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ ਜਦੋਂ ਮੰਗਲਵਾਰ ਨੂੰ ਹੋਏ ਮੁਕਾਬਲਿਆਂ ਵਿਚ ਇਕ ਟੀਮ ਨੇ ਸਿਰਫ 18 ਸੈਕੰਡ ਜਦਕਿ ਦੂਜੀ ਟੀਮ ਨੇ ਸਿਰਫ 21 ਸੈਕੰਡ ਬਾਅਦ ਗੋਲ ਕੀਤਾ। ਆਰਸਨੈੱਲ ਵੀ ਨਾਟਿੰਘਮ ਫਾਰੈੱਸਟ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ ਤੇ ਉਸ ਨੇ ਚੋਟੀ ’ਤੇ ਚੱਲ ਰਹੇ ਲੀਵਰਪੂਲ ’ਤੇ ਦਬਾਅ ਵਧਾ ਦਿੱਤਾ ਹੈ। ਆਰਸਨੈੱਲ ਵਲੋਂ ਗੈਬ੍ਰੀਏਲ ਜੀਸਸ (65ਵੇਂ ਮਿੰਟ) ਤੇ ਬੁਕਾਯੋ ਸਾਕਾ (72ਵੇਂ ਮਿੰਟ) ਨੇ ਗੋਲ ਕੀਤੇ। ਨਾਟਿੰਘਮ ਫਾਰੈਸਟ ਵਲੋਂ ਇਕਲੌਤਾ ਗੋਲ ਤਾਈਵੋ ਅਵੇਨਿਯੀ ਨੇ 89ਵੇਂ ਮਿੰਟ ਕੀਤਾ ਹੈ। ਫਾਰੈਸਟ ਦੀ ਟੀਮ ਇੰਨੇ ਹੀ ਮੈਚ ਵਿਚ 20 ਅੰਕਾਂ ਨਾਲ 16ਵੇਂ ਸਥਾਨ ’ਤੇ ਹੈ। ਲੀਵਰਪੂਲ 48 ਅੰਕਾਂ ਨਾਲ ਚੋਟੀ ’ਤੇ ਹੈ। ਉਸ ਨੇ ਆਰਸਨੈੱਲ ਤੋਂ ਇਕ ਮੈਚ ਘੱਟ ਖੇਡਿਆ ਹੈ।
ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਇੱਥੇ ਕੁਲ 5 ਮੁਕਾਬਲੇ ਹੋਏ, ਜਿਨ੍ਹਾਂ ਵਿਚ 16 ਗੋਲ ਕੀਤੇ ਗਏ। ਲੁਟੋਨ ਟਾਊਨ ਨੇ ਐਲਿਜਾ ਏਦੇਬਾਯੋ ਦੇ ਤਿੰਨ ਗੋਲਾਂ ਦੀ ਮਦਦ ਨਾਲ ਬ੍ਰਾਈਟ ਨੂੰ 4-0 ਨਾਲ ਹਰਾਇਆ। ਟੀਮ ਇਸ ਜਿੱਤ ਨਾਲ ਫਿਲਹਾਲ ਰੈਲੀਗੇਸ਼ਨ (ਹੇਠਲੀ ਲੀਗ ਵਿਚ ਖਿਸਕਣਾ) ਦੇ ਖਤਰੇ ਵਿਚੋਂ ਬਾਹਰ ਆ ਗਈ ਹੈ। ਏਦੇਬਾਯੋ ਨੇ ਪਹਿਲਾ ਗੋਲ 18 ਸੈਕੰਡ ਤੋਂ ਬਾਅਦ ਕੀਤਾ। ਉਸਦਾ ਇਹ ਗੋਲ ਹਾਲਾਂਕਿ ਬਹੁਤ ਹੀ ਮੁਸ਼ਕਿਲ ਰਾਤ ਦਾ ਸਭ ਤੋਂ ਤੇਜ਼ ਗੋਲ ਰਿਹਾ ਕਿਉਂਕਿ ਬੇ ਬ੍ਰੇਰੇਟਨ ਡਿਆਜ ਨੇ 21 ਸੈਕੰਡ ਬਾਅਦ ਗੋਲ ਕਰ ਦਿੱਤਾ ਪਰ ਇਸਦੇ ਬਾਵਜੂਦ ਸ਼ੈਫੀਲਡ ਯੂਨਾਈਟਿਡ ਨੂੰ ਕ੍ਰਿਸਟਲ ਪੈਲੇਸ ਵਿਰੁੱਧ 2-3 ਨਾਲ ਹਾਰ ਝੱਲਣੀ ਪਈ। ਫੁਲਹਮ ਨੇ ਐਵਰਟਨ ਨਾਲ ਗੋਲ ਰਹਿਤ ਡਰਾਅ ਖੇਡਿਆ ਜਦਕਿ ਐਸਟਨ ਵਿਲਾ ਨੂੰ ਨਿਊਕਾਸਲ ਵਿਰੁੱਧ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।