ਇੰਗਲਿਸ਼ ਫੁੱਟਬਾਲ ਲੀਗ ਕਲੱਬ ਫੁਲਹਮ ਦੇ 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ

Thursday, May 28, 2020 - 06:31 PM (IST)

ਇੰਗਲਿਸ਼ ਫੁੱਟਬਾਲ ਲੀਗ ਕਲੱਬ ਫੁਲਹਮ ਦੇ 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ

ਲੰਡਨ : ਇੰਗਲਿਸ਼ ਫੁੱਟਬਾਲ ਲੀਗ ਕਲੱਬ ਫੁਲਹਮ ਦੇ 2 ਖਿਡਾਰੀ ਪਰੀਖਣ ਦੇ ਆਖਰੀ ਦੌਰ ਵਿਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਹਨ। ਕਲੱਬ ਨੇ ਇਹ ਐਲਾਨ ਕੀਤਾ। ਇੰਗਲਿਸ਼ ਫੁੱਟਬਾਲ ਲੀਗ ਨੇ ਕਿਹਾ ਕਿ ਸੋਮਵਾਰ ਤੇ ਬੁੱਧਵਾਰ ਵਿਚਾਲੇ 1030 ਖਿਡਾਰੀਆਂ ਅਤੇ ਕਰਮਚਾਰੀਆਂ ਦਾ ਪਰੀਖਣ ਕੀਤਾ ਗਿਆ। 2 ਕਲੱਬਾਂ ਦੇ 3 ਲੋਕ ਇਸ ਵਿਚ ਪਾਜ਼ੇਟਿਵ ਪਾਏ ਗਏ ਹਨ। 

ਈ. ਐੱਸ. ਪੀ. ਐੱਨ. ਨੇ ਬਿਆਨ 'ਚ ਕਿਹਾ ਕਿ ਪਾਜ਼ੇਟਿਵ ਪਾਏ ਗਏ ਖਿਡਾਰੀ ਜਾਂ ਕਲੱਬ ਦੇ ਕਰਮਚਾਰੀ ਹੁਣ ਈ. ਐੱਫ. ਐੱਲ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖੁਦ ਨੂੰ ਆਈਸੋਲੇਟ ਰੱਖਣਗੇ ਅਤੇ ਨੈਗੇਟਿਵ ਪਾਏ ਗਏ ਲੋਕਾਂ ਨੂੰ ਹੀ ਮੈਦਾਨ 'ਤੇ ਟ੍ਰੇਨਿੰਗ ਸਹੂਲਤਾਂ ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਦੂਜੇ ਟੀਅਰ ਦੀ ਟੀਮ ਫੁਲਹਮ ਨੇ ਐਲਾਨ ਕੀਤਾ ਕਿ ਉਸ ਦੇ 2 ਖਿਡਾਰੀ ਪਾਜ਼ੇਟਿਵ ਪਾਏ ਗਏ ਹਨ। 


author

Ranjit

Content Editor

Related News