ਕੋਰੋਨਾ ਪੀੜਤ ਦੇ ਸੰਪਰਕ ''ਚ ਆਏ 2 ਖ਼ਿਡਾਰੀ ਟੈਨਿਸ ਟੂਰਨਾਮੈਂਟ ''ਚੋਂ ਬਾਹਰ
Thursday, Aug 20, 2020 - 11:04 AM (IST)
ਨਿਊਯਾਰਕ (ਭਾਸ਼ਾ) : ਅਮਰੀਕੀ ਓਪਨ ਤੋਂ ਪਹਿਲਾਂ ਹੋਣ ਵਾਲੇ ਪੱਛਮੀ ਅਤੇ ਦੱਖਣੀ ਓਪਨ ਟੈਨਿਸ ਟੂਰਨਾਮੈਂਟ ਵਿਚੋਂ 2 ਖ਼ਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜੋ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਏ ਸਨ।
ਆਯੋਜਕਾਂ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਦੋ ਖ਼ਿਡਾਰੀਆਂ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰਕੇ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਟੂਰਨਾਮੈਂਟ ਆਮ ਤੌਰ 'ਤੇ ਸਿਨਸਿਨਾਟੀ ਵਿਚ ਹੁੰਦਾ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਨਿਊਯਾਰਕ ਵਿਚ ਕਰਾਇਆ ਜਾ ਰਿਹਾ ਹੈ। ਅਮਰੀਕੀ ਓਪਨ 31 ਅਗਸਤ ਤੋਂ ਸ਼ੁਰੂ ਹੋਵੇਗਾ।