IPL 2023: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹੈ ਧੋਨੀ ਦਾ ਜਾਦੂ, ਛੱਕੇ ਵੇਖਣ ਵਾਲਿਆਂ ਨੇ ਤੋੜੇ ਰਿਕਾਰਡ
Friday, Apr 14, 2023 - 01:20 PM (IST)
ਚੇਨਈ (ਵਾਰਤਾ)- ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਜਦੋਂ ਰਾਜਸਥਾਨ ਰਾਇਲਸ ਖ਼ਿਲਾਫ਼ ਬੁੱਧਵਾਰ ਰਾਤ ਬੱਲੇਬਾਜ਼ੀ ਲਈ ਉਤਰੇ, ਉਦੋਂ ਜੀਓ-ਸਿਨੇਮਾ ਉੱਤੇ ਦਰਸ਼ਕਾਂ ਦੀ ਗਿਣਤੀ 2.2 ਕਰੋੜ ਨੂੰ ਪਾਰ ਕਰ ਗਈ, ਜੋ ਹੁਣ ਤੱਕ ਇਕ ਵਾਰ ਵਿਚ ਦਰਜ ਕੀਤੀ ਦਰਸ਼ਕਾਂ ਦੀ ਗਿਣਤੀ ਦਾ ਰਿਕਾਰਡ ਹੈ। ਐੱਮ.ਏ. ਚਿਦੰਬਰਮ ਸਟੇਡੀਅਮ ਵਿਚ ਖੇਡੇ ਗਏ ਹੋਮਾਂਚਕ ਮੈਚ ਵਿਚ ਰਾਜਸਥਾਨ ਨੇ ਚੇਨਈ ਨੂੰ 3 ਦੌੜਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਹੁਣ ਸਨਰਾਈਜ਼ਰਸ ਹੈਦਰਾਬਾਦ ਨਾਲ, ਨਜ਼ਰਾਂ ਜਿੱਤ ਦੀ ਹੈਟ੍ਰਿਕ ਉੱਤੇ
ਚੇਨਈ ਨੂੰ 3 ਓਵਰਾਂ ਵਿਚ 54 ਦੌੜਾਂ ਦੀ ਜ਼ਰੂਰਤ ਸੀ ਪਰ ਧੋਨੀ ਦੇ ਕਰੀਜ਼ ਉੱਤੇ ਹੋਣ ਕਾਰਨ ਦਰਸ਼ਕ ਅੰਤਿਮ ਗੇਂਦ ਤੱਕ ਸਾਹ ਰੋਕ ਕੇ ਮੈਚ ਦੇ ਉਤਰਾਅ-ਚੜ੍ਹਾਅ ਨੂੰ ਵੇਖਦੇ ਰਹੇ। ਧੋਨੀ ਨੇ ਪੁਰਾਣੇ ਦਿਨਾਂ ਦੀ ਝਲਕ ਇਕ ਵਾਰ ਫਿਰ ਦਿਖਾਉਂਦੇ ਹੋਏ 17 ਗੇਂਦਾਂ ਉੱਤੇ 32 ਦੌੜਾਂ ਬਣਾਈਆਂ। ਉਨ੍ਹਾਂ ਨੇ ਆਖਰੀ ਓਵਰ ’ਚ 2 ਛੱਕੇ ਲਾ ਕੇ ਮੈਚ ਨੂੰ ਰੋਮਾਂਚਕ ਬਣਾਇਆ, ਹਾਲਾਂਕਿ ਚੇਨਈ ਨੂੰ ਜਦੋਂ ਆਖਰੀ ਗੇਂਦ ਉੱਤੇ 5 ਦੌੜਾਂ ਦੀ ਜ਼ਰੂਰਤ ਸੀ ਉਦੋਂ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੇ ਸਿਰਫ ਇਕ ਦੌੜ ਦਿੱਤੀ ਅਤੇ ਚੇਨਈ 3 ਦੌੜਾਂ ਨਾਲ ਹਾਰ ਗਈ।
ਇਹ ਵੀ ਪੜ੍ਹੋ: ਸਿੰਗਾਪੁਰ ਜੇਲ੍ਹ 'ਚ ਬੰਦ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਮਾਂ ਦੇ ਕਤਲ ਦੇ ਲੱਗੇ ਸਨ ਦੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।