17 ਸਾਲ ਦੇ ਇਸ ਕ੍ਰਿਕਟਰ ਨੇ ਤੋੜ ਦਿੱਤਾ ਸਚਿਨ ਦਾ ਪੁਰਾਣਾ ਰਿਕਾਰਡ
Tuesday, Sep 26, 2017 - 01:46 AM (IST)
ਨਵੀਂ ਦਿੱਲੀ— ਮੁੰਬਈ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਸੋਮਵਾਰ ਨੂੰ ਦਿਲੀਪ ਟਰਾਫੀ ਫਾਈਨਲ ਦੇ ਪਹਿਲੇ ਦਿਨ ਹੀ ਸ਼ਾਨਦਾਰ ਸੈਂਕੜਾ ਲਗਾਇਆ। ਦਿਲੀਪ ਟਰਾਫੀ ਦੇ ਫਾਈਨਲ 'ਚ ਇੰਡੀਆ ਰੇਡ ਅਤੇ ਇੰਡੀਆ ਬਲੂ ਆਹਮੋ ਸਾਮਣੇ ਹੈ। ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਰੇਡ ਦੇ 89 ਦੌੜਾਂ 'ਤੇ 2 ਵਿਕਟਾਂ ਆਊਟ ਸਨ ਪਰ ਇਸ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ 124 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਪਹਿਲੇ ਦਿਨ 2 ਵਿਕਟਾਂ 'ਤੇ 258 ਦੌੜਾਂ ਬਣਾਈਆਂ। ਦਿਲੀਪ ਟਰਾਫੀ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ।

ਉਨ੍ਹਾਂ ਨੇ 17 ਸਾਲ 320 ਦਿਨਾਂ 'ਚ ਦਿਲੀਪ ਟਰਾਫੀ ਦੇ ਫਾਈਨਲ 'ਚ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ, ਇਸ ਤੋਂ ਪਹਿਲੇ ਇਹ ਰਿਕਾਰਡ ਸਚਿਨ ਤੇਂਦੁਲਕਰ ਨੇ ਬਣਾਇਆ ਸੀ। ਪ੍ਰਿਥਵੀ ਸ਼ਾਅ ਨੇ ਇਸ ਸਾਲ ਜਨਵਰੀ 'ਚ ਰਣਜੀ ਟਰਾਫੀ ਦੇ ਸੈਮੀਫਾਈਨਲ 'ਚ ਸੈਂਕੜਾ ਨਾਲ ਸ਼ੁਰੂਆਤ ਕੀਤੀ ਸੀ।
ਪ੍ਰਿਥਵੀ ਸ਼ਾਅ ਇਸ ਤੋਂ ਪਹਿਲੇ ਨਵੰਬਰ 2013 'ਚ ਚਰਚਾ 'ਚ ਆਏ ਸਨ, ਜਦੋਂ ਉਸ ਨੇ ਹੈਰਿਸ ਸ਼ੀਲਡ ਟੂਰਨਾਮੈਂਟ 'ਚ ਸੇਂਟ ਫ੍ਰਾਂਸਿਸ ਦੇ ਖਿਲਾਫ ਰਿਵਜੀ ਸਿਪ੍ਰੰਗਫੀਲਡ ਵਲੋਂ ਖੇਡਦੇ ਹੋਏ 330 ਗੇਂਦਾਂ 'ਚ 546 ਦੌੜਾਂ ਬਣਾਈਆਂ ਸਨ। ਉਸ ਨੇ ਪਾਰੀ 'ਚ 85 ਚੌਕੇ ਅਤੇ 5 ਛੱਕੇ ਲਗਾਏ ਸਨ।
