ਪਾਕਿ ਦੇ ਦਿੱਗਜ ਕ੍ਰਿਕਟਾਂ ਨੂੰ ਆਊਟ ਕਰ 16 ਸਾਲ ਦੇ ਲੜਕੇ ਨੇ ਜੋੜੇ ਹੱਥ (ਵੀਡੀਓ)

Saturday, Nov 02, 2019 - 12:33 AM (IST)

ਪਾਕਿ ਦੇ ਦਿੱਗਜ ਕ੍ਰਿਕਟਾਂ ਨੂੰ ਆਊਟ ਕਰ 16 ਸਾਲ ਦੇ ਲੜਕੇ ਨੇ ਜੋੜੇ ਹੱਥ (ਵੀਡੀਓ)

ਨਵੀਂ ਦਿੱਲੀ— ਪਾਕਿਸਤਾਨ ਦੇ ਘਰੇਲੂ ਕ੍ਰਿਕਟ ਦੌਰਾਨ ਇਕ ਸ਼ਾਨਦਾਰ ਘਟਨਾ ਦੇਖਣ ਨੂੰ ਮਿਲੀ ਜਦੋਂ ਦਿੱਗਜ ਖਿਡਾਰੀ ਫਵਾਦ ਆਲਮ ਨੂੰ ਆਊਟ ਕਰਨ ਤੋਂ ਬਾਅਦ 16 ਸਾਲ ਦੇ ਲੜਕੇ ਨੇ ਉਸਦੇ ਸਾਹਮਣੇ ਇੱਜ਼ਤ ਦੇ ਨਾਲ ਹੱਥ ਜੋੜ ਦਿੱਤੇ। ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਗੇਂਦਬਾਜ਼ ਦੀ ਪਹਿਚਾਣ ਨਸੀਮ ਸ਼ਾਹ ਦੇ ਰੂਪ 'ਚ ਹੋਈ ਹੈ। ਨਸੀਮ ਨੇ ਇਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਪਾਰੀ 'ਚ 78 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ।
ਦੇਖੋਂ ਵੀਡੀਓ—

نسیم نے بھی فواد عالم کے سامنے ہاتھ جوڑ دئیے RESPECT ✊ 🙏🙏🙏 pic.twitter.com/DNLOX7cU4I

— Rashid Latif راشد لطیف 🇵🇰 (@iRashidLatif68) October 30, 2019


ਦਰਅਸਲ ਪਾਕਿਸਤਾਨ 'ਚ ਇਨ੍ਹਾਂ ਦਿਨੀਂ ਕੈਦ ਏ ਆਜ਼ਮ ਟਰਾਫੀ ਚੱਲ ਰਹੀ ਹੈ। ਇਸ ਦੇ ਨਾਲ ਸੇਂਟ੍ਰਲ ਪੰਜਾਬ ਤੇ ਸਿੰਧ ਦੇ ਵਿਚ ਮੈਚ ਖੇਡਿਆ ਜਾ ਰਿਹਾ ਸੀ। ਸੇਂਟ੍ਰਲ ਪੰਜਾਬ ਨੇ ਪਹਿਲੀ ਪਾਰੀ 'ਚ ਸਿੰਧ ਨੂੰ 313 ਦੌੜਾਂ 'ਤੇ ਰੋਕ ਦਿੱਤਾ ਸੀ। ਦੂਜੀ ਪਾਰੀ 'ਚ ਜਦੋਂ ਸਿੰਧ 8 ਵਿਕਟਾਂ ਗੁਆ ਕੇ 158 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ ਤਾਂ ਇਹ ਘਟਨਾਕ੍ਰਮ ਦੇਖਣ ਨੂੰ ਮਿਲਿਆ। ਫਵਾਦ ਆਪਣੇ ਸੈਂਕੜੇ ਤੋਂ ਸਿਰਫ 8 ਦੌੜਾਂ ਦੂਰ ਸੀ।


author

Gurdeep Singh

Content Editor

Related News