15 ਸਾਲਾ ਗੋਲਫ ਖਿਡਾਰੀ ਕਾਰਤਿਕ ਸਿੰਘ ਨੇ ‘ਇੰਟਰਨੈਸ਼ਨਲ ਸੀਰੀਜ਼ ਇੰਡੀਆ’ ਵਿਚ ਕੱਟ ਹਾਸਲ ਕਰ ਰਚਿਆ ਇਤਿਹਾਸ
Sunday, Feb 02, 2025 - 01:00 PM (IST)
ਗੁਰੂਗ੍ਰਾਮ–ਭਾਰਤੀ ਐਮੇਚਿਓਰ ਗੋਲਫ ਖਿਡਾਰੀ ਕਾਰਤਿਕ ਸਿੰਘ ਸ਼ਨੀਵਾਰ ਨੂੰ ਇੱਥੇ ‘ਇੰਟਰਨੈਸ਼ਨਲ ਸੀਰੀਜ਼ ਇੰਡੀਆ’ਵਿਚ ਕੱਟ ਹਾਸਲ ਕਰ ਕੇ ਏਸ਼ੀਆਈ ਟੂਰ ਪ੍ਰਤੀਯੋਗਿਤਾ ਵਿਚ ਇਸ ਕਾਰਨਾਮੇ ਨੂੰ ਕਰਨ ਵਾਲਾ ਉਪ ਮਹਾਦੀਪ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। 15 ਸਾਲਾ ਕਾਰਤਿਕ ਨੇ ਡੀ. ਐੱਲ. ਐੱਫ. ਗੋਲਫ ਤੇ ਕੰਟਰੀ ਕਲੱਬ ਵਿਚ ਦੂਜੇ ਦੌਰ ਵਿਚ ਇਕ ਅੰਡਰ-71 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁੱਲ ਸਕੋਰ 4 ਓਵਰ ਹੋ ਗਿਆ। ਕੱਟ ਸਕੋਰ 8 ਅੰਡਰ ਸੀ। ਕਾਰਤਿਕ ਲਈ ਇਹ ਦੂਜਾ ਪੇਸ਼ੇਵਰ ਟੂਰਨਾਮੈਂਟ ਹੈ। ਇਸ ਖਿਡਾਰੀ ਨੇ ਇਸ ਤੋਂ ਪਹਿਲਾਂ ਸਿਰਫ ਇਕ ਏਸ਼ੀਆਈ ਡਿਵੈੱਲਪਮੈਂਟ ਟੂਰ ਪ੍ਰੋਗਰਾਮ ਵਿਚ ਹਿੱਸਾ ਲਿਆ ਹੈ।