ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ

Monday, Nov 29, 2021 - 07:59 PM (IST)

ਮਾਸਕੋ- ਪੁਰਤਗਾਲ ਦੇ ਬੇਲੇਨੇਂਸ ਐੱਸ. ਏ. ਡੀ. ਫੁੱਟਬਾਲ ਕੱਲ ਦੇ 13 ਖਿਡਾਰੀਆਂ ਦੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮਿਕਰੋਨ ਪਾਜ਼ੇਟਿਵ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਵਿਚ ਸੋਮਵਾਰ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਡਾ. ਰਿਕਾਡਰ ਜਾਰਜ (ਆਈ. ਐੱਨ. ਐੱਸ. ਏ.) ਦਾ ਹਵਾਲਾ ਦਿੰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਆਈ. ਐੱਨ. ਐੱਸ. ਏ. ਦੇ ਅਨੁਸਾਰ ਪਾਜ਼ੇਟਿਵ ਖਿਡਾਰੀਆਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਟੀਕਾਕਰਨ ਦੀ ਸਥਿਤੀ ਨੂੰ ਜਾਣੇ ਬਿਨਾਂ ਕੁਆਰੰਟੀਨ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਨਿਯਮਤ ਤੌਰ 'ਤੇ ਕੋਰੋਨਾ ਟੈਸਟ ਕੀਤਾ ਜਾਵੇਗਾ।

PunjabKesari


ਪੁਰਤਗਾਲ ਦੇ ਜਨਤਕ ਪ੍ਰਸਾਰਕ ਆਰ. ਟੀ. ਪੀ. ਨੇ ਦੱਸਿਆ ਕਿ ਪਿਛਲੇ ਹਫਤੇ ਕਲੱਬ ਦੇ ਇਕ ਖਿਡਾਰੀ ਦੇ ਦੱਖਣੀ ਅਫਰੀਕਾ ਤੋਂ ਆਉਣ ਦੇ ਬਾਅਦ ਕੀਤੇ ਗਏ ਕੋਰੋਨਾ ਟੈਸਟ ਵਿਚ 17 ਖਿਡਾਰੀ ਤੇ ਸਟਾਫ ਮੈਂਬਰ ਪਾਜ਼ੇਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਨੇ ਪਿਛਲੇ ਹਫਤੇ ਨਵੇਂ ਕੋਰੋਨਾ ਵਾਇਰਸ ਵੇਰੀਐਂਟ ਦੀ ਪਹਿਚਾਣ ਕੀਤੀ ਸੀ ਅਤੇ ਇਸ ਨੂੰ ਓਮੀਕਰੋਨ ਕਰਾਰ ਦਿੱਤਾ ਸੀ ਜੋ ਗ੍ਰੀਨ ਵਰਣਮਾਲਾ ਦਾ 15ਵਾਂ ਅੱਖਰ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News