100 ਮੀਟਰ ਦੀ ਅੜਿੱਕਾ ਦੌੜਾਕ ਯਾਰਾਜੀ ਨੇ ਜਰਮਨੀ ’ਚ ਜਿੱਤਿਆ ਸੋਨ ਤਮਗਾ

Monday, May 29, 2023 - 11:29 AM (IST)

100 ਮੀਟਰ ਦੀ ਅੜਿੱਕਾ ਦੌੜਾਕ ਯਾਰਾਜੀ ਨੇ ਜਰਮਨੀ ’ਚ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ (ਭਾਸ਼ਾ)– ਰਾਸ਼ਟਰੀ ਰਿਕਾਰਡਧਾਰੀ ਜਯੋਤੀ ਯਾਰਾਜੀ ਨੇ ਜਰਮਨੀ ਦੇ ਵੇਨਹੇਮ ਵਿਚ ਕੁਰਪਫਾਜ ਗਾਲਾ ਟੂਰਨਾਮੈਂਟ ਵਿਚ ਕਰੀਅਰ ਦਾ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 100 ਮੀਟਰ ਅੜਿੱਕਾ ਦੌੜ ਵਿਚ ਸੋਨ ਤਮਗਾ ਜਿੱਤਿਆ। ਯਾਰਾਜੀ ਨੇ ਵਿਸ਼ਵ ਐਥਲੈਟਿਕਸ ਉਪ ਮਹਾਦੀਪ ਟੂਰ ਚੈਲੰਜ ਪੱਧਰ ਦੇ ਟੂਰਨਾਮੈਂਟ ਵਿਚ 12.84 ਸੈਕੰਡ ਦਾ ਸਮਾਂ ਕੱਢਿਆ। ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 12.82 ਸਕਿੰਟ ਹੈ।

ਇਹ ਵੀ ਪੜ੍ਹੋ: 'ਯੂਨੀਵਰਸ ਬੌਸ' ਨੇ ਦੀਪਕਾ ਪਾਦੁਕੋਣ ਨੂੰ ਲੈ ਕੇ ਜ਼ਾਹਰ ਕੀਤੀ ਇਹ ਖ਼ਾਹਿਸ਼, ਸੁਣਕੇ ਹੈਰਾਨ ਹੋਣਗੇ ਰਣਵੀਰ

 

ਇਸ ਸੈਸ਼ਨ ਵਿਚ ਇਹ ਉਸਦੀ ਪਹਿਲੀ ਕੌਮਾਂਤਰੀ 100 ਮੀਟਰ ਦੀ ਅੜਿੱਕਾ ਦੌੜ ਸੀ। ਰਾਸ਼ਟਰੀ ਰਿਕਾਰਡਧਾਰੀ ਅਮਲਾਨ ਬੋਰਗੋਹੇਨ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ। ਉਥੇ ਹੀ ਪਾਰੂਲ ਚੌਧਰੀ ਨੇ ਲਾਸ ਏਂਜਲਸ ਗ੍ਰਾਂ ਪ੍ਰੀ ਵਿਚ ਔਰਤਾਂ ਦੀ 3000 ਮੀਟਰ ਸਟੀਪਲਪੇਸ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।

 

ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਬਿਨਾਂ ਸਹਾਰੇ ਮੁੰਬਈ ਏਅਰਪੋਰਟ 'ਤੇ ਹੋਏ ਸਪਾਟ, ਡੈਸ਼ਿੰਗ ਲੁੱਕ 'ਚ ਆਏ ਨਜ਼ਰ (ਵੀਡੀਓ)

 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News