ਸ਼੍ਰੀਲੰਕਾ ਦੇ 10 ਖਿਡਾਰੀ ਪਾਕਿਸਤਾਨ ਦੌਰੇ ਤੋਂ ਹਟੇ

Tuesday, Sep 10, 2019 - 12:21 AM (IST)

ਕੋਲੰਬੋ— ਟੀ-20 ਕਪਤਾਨ ਲਸਿਥ ਮਲਿੰਗਾ ਤੇ ਸਾਬਕਾ ਕਪਤਾਨਾਂ ਐਂਜੇਲੋ ਮੈਥਿਊਜ਼ ਤੇ ਤਿਸ਼ਾਰਾ ਪਰੇਰਾ ਸਮੇਤ 10 ਖਿਡਾਰੀਆਂ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਪਾਕਿਸਤਾਨ ਦੇ ਆਗਾਮੀ ਦੌਰੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਰਚ 2009 'ਚ ਲਹੌਰ 'ਚ ਟੈਸਟ ਮੈਚ ਦੇ ਦੌਰਾਨ ਸ਼੍ਰੀਲੰਕਾ ਟੀਮ ਬੱਸ 'ਤੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਸਾਰੀਆਂ ਅੰਤਰਰਾਸ਼ਟਰੀ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਮਨ੍ਹਾ ਕਰ ਦਿੱਤਾ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦੱਸਿਆ ਕਿ ਸ਼ੁਰੂਆਤੀ ਟੀਮ 'ਚ ਸ਼ਾਮਲ ਖਿਡਾਰੀਆਂ ਨੂੰ ਕਰਾਚੀ 'ਚ 27 ਸਤੰਬਰ ਤੋਂ ਸ਼ੁਰੂ ਹੋ ਰਹੀ 6 ਮੈਚਾਂ ਦੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਸਰੁੱਖਿਆ ਪ੍ਰਬੰਧ ਦੀ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਤੋਂ ਬਾਅਦ 10 ਖਿਡਾਰੀਆਂ ਨੇ ਤਿੰਨ ਵਨ ਡੇ ਅੰਤਰਰਾਸ਼ਟਰੀ ਤੇ ਤਿੰਨ ਟੀ-20 ਅੰਤਰਰਾਸ਼ਟਰੀ ਦੀ ਸੀਰੀਜ਼ ਤੋਂ ਹਟਨ ਦਾ ਫੈਸਲਾ ਕੀਤਾ ਹੈ। ਨਿਰੋਸ਼ਨ ਡਿਕਵੇਲਾ, ਕੁਸਾਲ ਪਰੇਰਾ, ਧਨੰਜਯ ਡਿਸਿਲਵਾ, ਅਕਿਲਾ ਧਨੰਜਯ, ਸੁਰੰਗਾ ਲਕਮਲ, ਦਿਨੇਸ਼ ਚਾਂਦੀਮਲ ਤੇ ਦਿਮੁਥ ਕਰੂਣਾਰਤਨੇ ਨੇ ਵੀ ਦੌਰੇ 'ਤੇ ਨਹੀਂ ਜਾਣ ਦਾ ਫੈਸਲਾ ਕੀਤਾ ਹੈ।


Gurdeep Singh

Content Editor

Related News