ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਦਾ ਵਿਸ਼ਵ ਹੋਇਆ ਮੁਰੀਦ

05/26/2023 10:06:32 PM

ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਪ੍ਰਵਾਸੀ ਭਾਰਤੀਆਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਅਹੁਦਾ ਨੇ ਮੰਗਲਵਾਰ ਨੂੰ ਸਾਂਝੇ ਤੌਰ ’ਤੇ ਹੈਰਿਸ ਪਾਰਕ ਵਿਚ ਬਣਨ ਵਾਲੇ ‘ਲਿਟਿਲ ਇੰਡੀਆ’ ਪ੍ਰਵੇਸ਼ ਦੁਆਰ ਦਾ ਨੀਂਹ ਪੱਥਰ ਰੱਖਿਆ, ਜੋ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦਾ ਪ੍ਰਤੀਕ ਹੈ ਅਤੇ ਪ੍ਰਵਾਸੀ ਭਾਰਤੀਆਂ ਦੇ ਅਪਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਸਟ੍ਰੇਲੀਆ ਦੀ ਇਹ ਉਨ੍ਹਾਂ ਦੀ ਦੂਜੀ ਯਾਤਰਾ ਸੀ, ਜੋ ਪਿਛਲੇ 9 ਸਾਲਾਂ ਵਿਚ ਪ੍ਰਮੁੱਖ ਸੰਸਾਰਿਕ ਦੇਸ਼ਾਂ ਦੇ ਨਾਲ ਭਾਰਤ ਦੇ ਬਦਲੇ ਹੋਏ ਸੰਬੰਧਾਂ ਨੂੰ ਪੇਸ਼ ਕਰਦੀ ਹੈ। ਅਮਰੀਕਾ ਦੀ ਕੰਸਲਟੈਂਸੀ ਫਰਮ ਮਾਰਨਿੰਗ ਕੰਸਲਟ ਵਲੋਂ ਜਾਰੀ ਇਕ ਸਰਵੇਖਣ ਮੁਤਾਬਕ ਅਜੇ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ‘ਸਭ ਤੋਂ ਲੋਕਪ੍ਰਿਯ’ ਨੇਤਾ ਹਨ, ਇਸ ਲਈ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਿਡਨੀ ਦੇ ਕੁਦੂਸ ਬੈਂਕ ਐਰੀਨਾ ਵਿਚ ਦਰਸ਼ਕਾਂ ਦੀ ਭਾਰੀ ਭੀੜ ਦਰਮਿਆਨ ਆਸਟ੍ਰੇਲੀਆਈ ਪੀ. ਐੱਮ. ਐਂਥਨੀ ਅਲਬਾਨੀਜ ਨੇ ਮੋਦੀ ਨੂੰ ਦਿ ਬਾਸ’ ਕਹਿ ਦਿੱਤਾ। ਭਾਰਤ ਦੀ ਨਵੀਂ ਵਿਦੇਸ਼ ਨੀਤੀ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਉਪਲੱਭਧੀ ਕਰਾਰ ਦਿੱਤਾ ਜਾਂਦਾ ਹੈ, ਜਿਸ ਕਾਰਨ ਇਸ ਨੇ ਭਾਰਤ ਨੂੰ ਵੱਖ-ਵੱਖ ਮੋਰਚਿਅਆਂ ’ਤੇ ਨਵੀਆਂ ਉਚਾਈਆਂ ’ਤੇ ਪਹੁੰਚਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਲਈ ਕੀ-ਕੀ ਬਦਲਿਆ?
ਜਦੋਂ ਤੋਂ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਵਿਸ਼ਵਵਿਆਪੀ ਕੁਲੀਨ ਵਰਗ ਵਿਚਕਾਰ ਦੇਸ਼ ਦੇ ਵਿਕਾਸ ਦੇ ਮੁੱਦੇ ਨੂੰ ਬੜੀ ਹੀ ਸਮਝਦਾਰੀ ਨਾਲ ਸੰਭਾਲਿਆ ਹੈ, ਜਿਸ ਕਾਰਨ ਭਾਰਤ ਇਕ ਨਵੀਂ ਵਿਸ਼ਵ ਸ਼ਕਤੀ ਅਤੇ ਮਜ਼ਬੂਤ ਅਰਥਵਿਵਸਥਾ ਵਜੋਂ ਉੱਭਰਿਆ ਹੈ। ਦੁਵੱਲੇ ਸੰਬੰਧਾਂ ਦਾ ਪੱਧਰ ਉੱਚਾ ਚੁੱਕਣਾ ਅਤੇ ਵੱਡੀਆਂ ਸ਼ਕਤੀਆਂ ਨਾਲ ਨਿਪੁੰਨਤਾ ਨਾਲ ਨਜਿੱਠਣਾ ਮੋਦੀ ਤੋਂ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਵਿਸ਼ਵ ’ਚ ਕੁਝ ਮਹੱਤਵਪੂਰਨ ਦੇਸ਼ਾਂ ਨਾਲ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ ਅਤੇ ਬਿਹਤਰ ਬਣਾਇਆ। ਇਹ ਕਦਮ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਪੂਰਬ ਵਿਚ ਆਰਥਿਕ ਤੌਰ ’ਤੇ ਅੱਗੇ ਵਧ ਰਹੇ ਚੀਨ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿਚ ਭਾਰਤ ਵਿਰੁੱਧ ਚੀਨ ਦਾ ਹਮਲਾਵਰ ਰੁਖ ਵਧੇਰੇ ਖ਼ਤਰਨਾਕ ਹੋਇਆ ਹੈ ਪਰ ਦੂਜੇ ਪਾਸੇ ਭਾਰਤ ਨੇ ਵਿਸ਼ਵ ਸ਼ਕਤੀਆਂ ਦੇ ਨਾਲ ਆਪਣੇ ਕੂਟਨੀਤਕ ਸੰਬੰਧ ਵਧੇਰੇ ਮਜ਼ਬੂਤ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਭਾਰਤ ਨੇ ਅਮਰੀਕਾ, ਆਸਟ੍ਰੇਲੀਆ ਅਤੇ ਵੀਅਤਨਾਮ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਸਵੈ-ਹਿੱਤ ਨੂੰ ਪਹਿਲ ਦਿੰਦੇ ਹੋਏ ਰੂਸ-ਯੂਕ੍ਰੇਨ ਦੇ ਯੁੱਧ ਵਿਚਾਲੇ ਵੀ ਰੂਸ ਨਾਲ ਆਪਣੀ ਰਣਨੀਤਕ ਭਾਈਵਾਲੀ ਅਤੇ ਵਪਾਰ ਨੂੰ ਜਾਰੀ ਰੱਖਿਆ ਹੈ। ਮੋਦੀ ਦੀ ਅਗਵਾਈ ਹੇਠ ਨਵੀਂ ਵਿਦੇਸ਼ ਨੀਤੀ ਦਾ ਉਦੇਸ਼ ਭਾਰਤ ਨੂੰ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ, ਜੋ ਆਖਿਰਕਾਰ ਇਸਨੂੰ ਇਕ ਪ੍ਰਮੁੱਖ ਗਲੋਬਲ ਲੀਡਰ ਬਣਨ ਵਿਚ ਮਦਦ ਕਰੇਗੀ। ਇਸੇ ਲਈ ਨਿਵੇਸ਼ ਅਤੇ ਤਕਨਾਲੋਜੀ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਦੇ ਦੁਵੱਲੇ ਰੁਝੇਵੇਂ ਅਤੇ ਵਿਦੇਸ਼ੀ ਯਾਤਰਾਵਾਂ ਮਹੱਤਵਪੂਰਨ ਹਨ। ਅੰਤਰਰਾਸ਼ਟਰੀ ਮੁਦਰਾ ਫੰਡ ਅਨੁਸਾਰ ਭਾਰਤ ਹੁਣ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਇਕ ਵਿਸ਼ਾਲ ਅਤੇ ਗਤੀਸ਼ੀਲ ਬਾਜ਼ਾਰ ਹੋਣ ਦੇ ਨਾਤੇ ਭਾਰਤ ਯੂਰਪੀਅਨ ਯੂਨੀਅਨ ਦਾ 10ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਦਕਿ ਯੂਰਪੀ ਸੰਘ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜੋ ਕਿ 2021 ਵਿਚ 88 ਬਿਲੀਅਨ ਯੂਰੋ ਦੇ ਮਾਲ ਦੇ ਵਪਾਰ ਜਾਂ ਕੁੱਲ ਭਾਰਤੀ ਵਪਾਰ ਦਾ 10.8 ਫੀਸਦੀ ਹੈ। ਸੇਵਾਵਾਂ ਅਤੇ ਵਪਾਰਕ ਵਸਤੂਆਂ ਦੀ ਬਰਾਮਦ ਸਮੇਤ ਭਾਰਤ ਦੀ ਸਮੁੱਚੀ ਬਰਾਮਦ ਪਹਿਲਾਂ ਹੀ 750 ਬਿਲੀਅਨ ਨੂੰ ਪਾਰ ਕਰ ਚੁੱਕੀ ਹੈ ਅਤੇ ਇਸ ਸਾਲ 760 ਬਿਲੀਅਨ ਅਮਰੀਕੀ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ। ਭਾਰਤ ਨੇ ਹਾਲ ਹੀ ਵਿਚ 2030 ਤੱਕ ਭਾਰਤ ਦੀ ਬਰਾਮਦ ਨੂੰ 2 ਟ੍ਰਿਲੀਅਨ ਡਾਲਰ ਤੱਕ ਲਿਜਾਣ ਦੇ ਉਦੇਸ਼ ਨਾਲ ਵਿਦੇਸ਼ੀ ਵਪਾਰ ਨੀਤੀ (ਐੱਫ. ਟੀ. ਪੀ.) 2023 ਦੀ ਸ਼ੁਰੂਆਤ ਕੀਤੀ ਹੈ। ਰਾਸ਼ਟਰ ਪੱਧਰੀ ਨਿਰਧਾਰਿਤ ਯੋਗਦਾਨ (ਐੱਨ. ਡੀ. ਸੀ.) ਦੇ ਅਨੁਸਾਰ ਭਾਰਤ ਨੇ ਕਿਹਾ ਹੈ ਕਿ ਉਹ 2030 ਤੱਕ ਆਪਣੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਨਿਕਾਸੀ ਤੀਬਰਤਾ ਨੂੰ 45 ਫੀਸਦੀ ਤੱਕ ਘਟਾ ਦੇਵੇਗਾ।

ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫਰੰਸ, 2022 ਦੌਰਾਨ ਭਾਰਤ ਨੇ 2070 ਤੱਕ ਸ਼ੁੱਧ ਜ਼ੀਰੋ ਨਿਕਾਸੀ ਪ੍ਰਾਪਤ ਕਰਨ ਅਤੇ ਦੇਸ਼ ਦੀਆਂ ਅਨੁਕੂਲਤਾ ਲੋੜਾਂ ਨੂੰ ਪੂਰਾ ਕਰਨ ਲਈ 2030 ਤੱਕ ਲਗਭਗ 85.6 ਟ੍ਰਿਲੀਅਨ ਰੁਪਏ ਲਗਾਉਣ ਦਾ ਵਾਅਦਾ ਕੀਤਾ। ਇਸ ਨੂੰ ਪੂਰਾ ਕਰਨ ਲਈ ਭਾਰਤ ਕਾਰਬਨ ਫੁੱਟਪ੍ਰਿੰਟਸ ਦੀ ਸਮੁੱਚੀ ਕਮੀ ਲਈ ਊਰਜਾ ਦੇ ਹਰੇ ਸਰੋਤਾਂ ਦੀ ਵਰਤੋਂ ਕਰ ਰਿਹਾ ਹੈ। ਭਾਰਤ ਨੇ ਅਫਰੀਕਾ ਦੇ 25 ਦੇਸ਼ਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਅਤੇ ਭਾਰਤੀ ਤਕਨੀਕੀ ਅਤੇ ਆਰਥਿਕ ਨਿਗਮ ਪ੍ਰੋਗਰਾਮ ਤਹਿਤ ਮੈਡੀਕਲ ਪੇਸ਼ੇਵਰਾਂ ਨੂੰ ਆਨਲਾਈਨ ਸਿਖਲਾਈ ਵੀ ਦਿੱਤੀ। ਜਦੋਂ 2019 ਵਿਚ ਮੋਜ਼ਾਂਬੀਕ, ਜ਼ਿੰਬਾਬਵੇ ਅਤੇ ਮਲਾਵੀ ਵਿਚ ਚੱਕਰਵਾਤ ਆਏ ਸਨ, ਭਾਰਤ ਨੇ ਮਨੁੱਖਤਾਵਾਦੀ ਮੁੱਦਿਆਂ ਲਈ ਵੀ ਚਿੰਤਾ ਦਿਖਾਈ ਸੀ। ਭਾਰਤ ਦੀ ਪੁਲਾੜ ਤਕਨੀਕੀ ਸਮਰੱਥਾ ਲੰਬੇ ਸਮੇਂ ਤੋਂ ਵਿਦੇਸ਼ ਨੀਤੀ ਦੇ ਇਕ ਪ੍ਰਭਾਵਸ਼ਾਲੀ ਸਾਧਨ ਵਜੋਂ ਵਰਤੀ ਜਾਂਦੀ ਰਹੀ ਹੈ। ਭਾਰਤ ਨੂੰ ਇਸ ਮੋਰਚੇ ’ਤੇ ਵੀ ਹਮੇਸ਼ਾ ਫਾਇਦਾ ਹੋਇਆ ਹੈ। ਭਾਰਤ ਨੇ 2017 ਵਿਚ ਸੰਚਾਰ ਨੂੰ ਹੁਲਾਰਾ ਦੇਣ ਅਤੇ ਆਪਣੇ 6 ਗੁਆਂਢੀਆਂ ਵਿਚਕਾਰ ਆਫਤ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਪਹਿਲਾ ਦੱਖਣੀ ਏਸ਼ੀਆ ਸੈਟੇਲਾਈਟ (ਐੱਸ. ਏ. ਐੱਸ.) ਲਾਂਚ ਕੀਤਾ, ਜਿਸ ਨੇ ਖੇਤਰ ਵਿਚ ‘ਰੁਝੇਵੇਂ ਦੇ ਨਵੇਂ ਦਿਸਹੱਦਿਆਂ ਨੂੰ ਖੋਲ੍ਹਿਆ’ ਅਤੇ ਪੁਲਾੜ ਵਿਚ ਆਪਣੇ ਲਈ ਇਕ ਵਿਲੱਖਣ ਸਥਾਨ ਬਣਾਉਣ ਵਿਚ ਮਦਦ ਕੀਤੀ। ਆਪਣੀ ਤਕਨੀਕੀ ਸਮਰੱਥਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਪਿਛਲੇ 5 ਸਾਲਾਂ ਵਿਚ ਭਾਰਤੀ ਪੁਲਾੜ ਖੋਜ ਸੰਗਠਨ ਨੇ 19 ਵੱਖ-ਵੱਖ ਦੇਸ਼ਾਂ ਜਿਵੇਂ ਕਿ ਫਰਾਂਸ, ਕੈਨੇਡਾ, ਆਸਟ੍ਰੇਲੀਆ, ਬ੍ਰਾਜ਼ੀਲ, ਕੋਲੰਬੀਆ, ਫਿਨਲੈਂਡ, ਇਜ਼ਰਾਈਲ, ਇਟਲੀ ਅਤੇ ਜਾਪਾਨ ਤੋਂ 177 ਉਪਗ੍ਰਹਿ ਲਾਂਚ ਕੀਤੇ ਹਨ।

ਮੱਧ-ਪੂਰਬ ਦੇ ਨਾਲ ਸੰਬੰਧ
ਮੱਧ-ਪੂਰਬ ਨਾਲ ਵਧ ਰਹੇ ਸਬੰਧ ਸਿਰਫ਼ ਅਮਰੀਕਾ ਅਤੇ ਪੱਛਮ ਨਾਲ ਹੀ ਨਹੀਂ ਸਗੋਂ ਪੀ. ਐੱਮ. ਮੋਦੀ ਨੇ ਮੱਧ ਪੂਰਬ ਦੇ ਦੇਸ਼ਾਂ ਨਾਲ ਵੀ ਸੁਹਿਰਦ ਅਤੇ ਰਣਨੀਤਕ ਸਬੰਧ ਕਾਇਮ ਰੱਖੇ ਹਨ। ਜਦੋਂ ਅਮਰੀਕਾ ਨੇ ਮੱਧ ਪੂਰਬ ਤੋਂ ਆਪਣੀਆਂ ਨਜ਼ਰਾਂ ਦੂਰ ਕਰ ਲਈਆਂ ਹਨ, ਅਜਿਹੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਰਣਨੀਤਕ ਖੇਤਰ ਨਾਲ ਆਪਣੇ ਸਬੰਧਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਹੈ।

ਮੋਦੀ ਦੇ ਕੰਮ ਨੂੰ ਮਿਲੀ ਪਛਾਣ
ਪ੍ਰਧਾਨ ਮੰਤਰੀ ਮੋਦੀ ਨੇ ਵਸੁਧੈਵ ਕੁਟੁੰਬਕਮ (ਉਨ੍ਹਾਂ ਦੀ ਵਿਦੇਸ਼ ਨੀਤੀ ਵਿਚ ਪੂਰਾ ਵਿਸ਼ਵ ਸਾਡਾ ਪਰਿਵਾਰ ਹੈ ਅਤੇ ਇਸ ਨੇ ਇਕ ਸਖਤ ਰਾਸ਼ਟਰਵਾਦੀ ਲਿਪੀ ਨਹੀਂ, ਸਗੋਂ ਇਕ ਗਲੋਬਲ ਨਜ਼ਰੀਆ) ਦੇ ਮੂਲ ਮੁੱਲ ਦੀ ਪੈਰਵੀ ਕੀਤੀ। ਦੂਜੇ ਦੇਸ਼ਾਂ ਦੇ ਨਾਲ ਭਾਰਤ ਦੇ ਵਧਦੇ ਸੰਬੰਧਾਂ ਦੀ ਅਗਵਾਈ ਕਰਦੇ ਹੋਏ ਭਾਰਤ ਨੂੰ ਇਕ ਵਿਸ਼ਵ ਸ਼ਕਤੀ ਦੇ ਰੂਪ ਵਿਚ ਮਜ਼ਬੂਤ ਕਰਨ ਦੇ ਨਜ਼ਰੀਏ ਨੇ ਮੋਦੀ ਨੂੰ ਬਹੁਤ ਸਾਰੀਆਂ ਮਾਨਤਾਵਾਂ ਦਿੱਤੀਆਂ ਹਨ। ਨਰਿੰਦਰ ਮੋਦੀ ਨੂੰ ਪਾਪੁਆ ਨਿਊ ਗਿਨੀ, ਸਾਊਦੀ ਅਰਬ, ਫਿਜੀ, ਯੂ. ਏ. ਈ., ਭੂਟਾਨ, ਰੂਸ ਅਤੇ ਮਾਲਦੀਵ ਸਮੇਤ ਕਈ ਦੇਸ਼ਾਂ ਤੋਂ ਲਗਭਗ ਗਿਆਰਾਂ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪ੍ਰਾਪਤ ਹਨ। ਇਸ ਤੋਂ ਇਲਾਵਾ ਮੋਦੀ ਕਈ ਸੰਸਾਰਿਕ ਸੰਗਠਨਾਂ ਤੋਂ ਕਈ ਪੁਰਸਕਾਰਾਂ ਦੇ ਪ੍ਰਾਪਤਕਰਤਾ ਵੀ ਹਨ। ਆਰਥਿਕ ਹੋਵੇ ਜਾਂ ਰਣਨੀਤਕ ਮੋਦੀ ਯੁੱਗ ਦੌਰਾਨ ਭਾਰਤ ਦਾ ਵਿਕਾਸ ਕਈ ਗੁਣਾ ਵਧਿਆ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਅਗਵਾਈ ਨੇ ਦੇਸ਼ ਲਈ ਕਈ ਵੈਸ਼ਵਿਕ ਦਰਵਾਜ਼ੇ ਖੋਲ੍ਹੇ ਹਨ ਅਤੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ ਹੈ। ਉਨ੍ਹਾਂ ਦੀ ਲੀਡਰਸ਼ਿਪ ਦੇ ਹੁਨਰ ਨੂੰ ਵਿਸ਼ਵ ਪੱਧਰ ’ਤੇ ਸਵੀਕਾਰ ਕੀਤਾ ਜਾਂਦਾ ਹੈ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਉੱਚਾ ਚੁੱਕਣ ਲਈ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਯਕੀਨਨ 2047 ਤੱਕ ਇਕ ਵਿਕਸਿਤ ਭਾਰਤ ਦਾ ਸੁਪਨਾ ਹੁਣ ਪੂਰਾ ਹੋਣ ਦੇ ਕੰਢੇ ’ਤੇ ਹੈ।
ਸਤਨਾਮ ਸਿੰਘ ਸੰਧੂ ਅਤੇ ਤਰੁਣ ਚੁਘ


Anuradha

Content Editor

Related News