ਜਿਹੜੀ ਗੱਲ ਅਖਬਾਰ ’ਚ, ਉਹ ਇੰਟਰਨੈੱਟ ’ਚ ਕਿੱਥੋਂ

10/10/2023 7:44:25 PM

ਪਿਛਲੇ ਕੁੱਝ ਸਮੇਂ ਤੋਂ ਮੈਂ ਆਪਣੀ 12 ਸਾਲਾ ਬੇਟੀ ਨੂੰ ਹਰ ਦਿਨ ਘੱਟੋ-ਘੱਟ ਇਕ ਘੰਟਾ ਅਖਬਾਰ ਜ਼ਰੂਰ ਪੜ੍ਹਨ ਲਈ ਕਹਿੰਦਾ ਹਾਂ ਪਰ ਇਸਦਾ ਕੋਈ ਨਤੀਜਾ ਨਹੀਂ ਮਿਲ ਰਿਹਾ, ਨਾ ਹੀ ਕੋਈ ਆਮ ਲਾਲਚ ਕੰਮ ਕਰ ਰਿਹਾ ਹੈ। ਨਕਦੀ, ਚਾਕਲੇਟ ਅਤੇ ਟੇਲਰ ਸਵਿਫਟ ਬੱਕਟ ਹੈਟ ਕੰਮ ਕਰਨ ’ਚ ਅਸਫਲ ਰਹੇ ਹਨ। ਉਹ 15 ਮਿੰਟ ਤੋਂ ਜ਼ਿਆਦਾ ਅਖਬਾਰ ਨਹੀਂ ਪੜ੍ਹਦੀ ਕਿਉਂਕਿ ਉਸਦਾ ਤਰਕ ਹੈ ਕਿ ਉਸ ਨੂੰ ਉਸਦੀ ਮਾਂ ਦੇ ਸਮਾਰਟ ਫੋਨ ’ਤੇ ਸਾਰੀਆਂ ਖਬਰਾਂ ਮਿਲ ਜਾਂਦੀਆਂ ਹਨ। ਇਸ ਲਈ ਕਿਸੇ ਨੂੰ ਆਪਣੇ ਦਿਮਾਗ ਨੂੰ ਆਸੇ-ਪਾਸੇ ਕਰਨ ਦੀ ਕੋਈ ਲੋੜ ਨਹੀਂ ਹੈ।

ਇਸ ਤੋਂ ਇਲਾਵਾ ਮੇਰੀ ਬੇਟੀ ਕੋਲ ਹੋਮਵਰਕ ਦੇ ਪਹਾੜ ਵੀ ਹਨ। ਜਦ ਮੈਂ ਉਸ ਨੂੰ ਦੱਸਦਾ ਹਾਂ ਕਿ ਉਹ ਕਦੇ-ਕਦੇ ਆਪਣਾ ਹੋਮਵਰਕ ਛੱਡ ਸਕਦੀ ਹੈ ਅਤੇ ਆਪਣੀਆਂ ਟਰਮ ਪ੍ਰੀਖਿਆਵਾਂ ’ਚ ‘ਬੀ’ ਜਾਂ ‘ਸੀ’ ਪਲੱਸ ਗ੍ਰੇਡ ਲੈ ਸਕਦੀ ਹੈ, ਜਿਸ ਨਾਲ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨੂਹ ਇਕ ਛੋਟਾ ਸ਼ਹਿਰ ਹੈ ਜਿੱਥੇ ਉਹ ਰਹਿੰਦੀ ਹੈ ਪਰ ਇਹ ਸਭ ਮੇਰੀਆਂ ਗੱਲਾਂ ਉਸ ਲਈ ਬਹੁਤ ਉਕਾਊ ਹਨ।

ਉਸ ਦੀ ਸਮਝ ’ਚ ਅਖਬਾਰ ਬੇਕਾਰ ਸੂਚਨਾਵਾਂ ਨਾਲ ਭਰੇ ਹਨ ਅਤੇ ਇਹ ਸਭ ਸਿਆਸਤ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਸਿਆਸਤ ’ਚ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਉਹ ਸਿਆਸੀ ਆਗੂ ਬਣਨਾ ਚਾਹੁੰਦੀ ਹੈ। ਮੈਂ ਉਸ ਨੂੰ ਕਿਹਾ ਕਿ ਤਦ ਹੀ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਰੋਜ਼ਾਨਾ ਅਖਬਾਰ ਪੜ੍ਹੇ ਤਾਂਕਿ ਦੁਨੀਆ ਦੀਆਂ ਸਾਰੀਆਂ ਬੇਕਾਰ ਸੂਚਨਾਵਾਂ ਉਸ ਨੂੰ ਮਿਲ ਜਾਣ। ਉਹ ਉਨ੍ਹਾਂ ਚੀਜ਼ਾਂ ਬਾਰੇ ਜਾਣੇ ਜੋ ਉਸ ਨੂੰ ਅੱਜ ਅਕਾਊ ਲੱਗਦੀਆਂ ਹਨ ਪਰ 10 ਸਾਲ ਬਾਅਦ ਦਿਲਚਸਪ ਲੱਗ ਸਕਦੀਆਂ ਹਨ।

ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਆਪਣਾ ਦਿਮਾਗ ਲਾਓਗੇ ਤਾਂ ਤੁਸੀਂ ਸ਼ਾਨਦਾਰ ਸਿਆਸਤਦਾਨ ਸਾਬਿਤ ਹੋਵੋਗੇ। ਰੱਬ ਜਾਣਦਾ ਹੈ ਕਿ ਤੂੰ ਕਾਫੀ ਚਲਾਕ ਹੈ। ਫਿਰ ਉਹ ਮੈਨੂੰ ਪੁੱਛਦੀ ਹੈ ਕਿ ਇਹ ਨਿਤੀਸ਼ ਸ਼ਾਹ ਕੌਣ ਹੈ? ਇਕ ਲੇਖਕ ਦੇ ਤੌਰ ’ਤੇ ਮੇਰੇ ਲਈ ਇਹ ਸਭ ਤੋਂ ਵੱਡੀ ਦਿਲਚਸਪੀ ਹੈ ਕਿ ਪ੍ਰਿੰਟ ਮੀਡੀਆ ’ਚ ਹਰ ਪੰਜ ਸਾਲ ਬਾਅਦ ਨਵੇਂ ਪਾਠਕ ਮਿਲਦੇ ਹਨ।

ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਜਿਹੜੇ ਪਾਠਕ ਅਖਬਾਰਾਂ ਅਤੇ ਰਸਾਲਿਆਂ ਦੀ ਹਾਰਡ ਕਾਪੀ ਐਡੀਸ਼ਨ ਪੜ੍ਹਦੇ ਹਨ, ਉਹ ਇਕ ਦਿਨ ਹਾਰਡ ਬੈਕ ’ਚ ਨਾਵਲ ਵੀ ਪੜ੍ਹਨਗੇ ਕਿਉਂਕਿ ਤੁਸੀਂ ਆਪਣੇ ਹੋਰ ਈ-ਡਿਵਾਈਸ ’ਤੇ ਸਿਰਫ ਉਹੀ ਪੜ੍ਹੋਗੇ ਜੋ ਤੁਸੀਂ ਉਸ ’ਤੇ ਲੱਭਦੇ ਹੋ।

ਮੈਨੂੰ ਅਖਬਾਰਾਂ ’ਚ ਹਾਲੀਵੁੱਡ ਫਿਲਮਾਂ ਦੇ ਅਦਾਕਾਰਾਂ ਵੱਲੋਂ ਪਹਿਨੀਆਂ ਗਈਆਂ ਬੇਸ਼ਕੀਮਤੀ ਘੜੀਆਂ ਅਤੇ ਡ੍ਰੈਸਿਜ਼ ਬਾਰੇ ਸੂਚਨਾਵਾਂ ਮਿਲਦੀਆਂ ਹਨ। ਮੈਂ ਅਖਬਾਰ ਦਾ ਧੰਨਵਾਦੀ ਹਾਂ ਜੋ ਮੈਨੂੰ ਇਨ੍ਹਾਂ ਬਾਰੇ ਲੇਖ ਭੇਜਦਾ ਹੈ ਪਰ ਜੇ ਮੈਂ ਰੋਜ਼ਾਨਾ ਅਖਬਾਰ ਨਹੀਂ ਪੜ੍ਹਿਆ ਹੁੰਦਾ ਤਾਂ ਮੈਨੂੰ ਨਹੀਂ ਪਤਾ ਹੁੰਦਾ ਕਿ ਅਜਿਤ ਪਵਾਰ ਨੇ ਮੁੰਬਈ ’ਚ ਇਕ ਵਾਰ ਫਿਰ ਤੋਂ ਪਾਸਾ ਬਦਲ ਲਿਆ ਹੈ ਅਤੇ ਵਿਕਰਮ ਲੈਂਡਰ ਚੰਨ ’ਤੇ ਉਤਰ ਗਿਆ ਹੈ।

ਇਹ ਦੋਵੇਂ ਘਟਨਾਵਾਂ ਮੇਰੇ ਲਈ ਨਿਗੂਣੀ ਰੁਚੀ ਦੀਆਂ ਹਨ ਪਰ ਮੈਨੂੰ ਖੁਸ਼ੀ ਹੈ ਕਿ ਹੁਣ ਮੈਂ ਉਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ। ਜਦੋਂ ਤੁਸੀਂ ਇਕ ਪ੍ਰਿੰਟ ਅਖਬਾਰ ਜਾਂ ਰਸਾਲਾ ਖਰੀਦਦੇ ਹੋ ਤਾਂ ਤੁਹਾਨੂੰ ਕਈ ਚੀਜ਼ਾਂ ’ਤੇ ਲੇਖਾਂ ਦੀਆਂ ਲੜੀਆਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਵਰਤਮਾਨ ’ਚ ਤੁਹਾਡੀ ਰੁਚੀ ਨਹੀਂ ਹੋ ਸਕਦੀ ਪਰ ਇਕ ਵਾਰ ਜਦ ਤੁਸੀਂ ਇਨ੍ਹਾਂ ਬਾਰੇ ਪੜ੍ਹ ਲੈਂਦੇ ਹੋ ਤਾਂ ਕੁੱਝ ਸਾਲ ਬਾਅਦ ਇਹ ਤੁਹਾਡੀ ਇੱਛਾ ਦੀ ਮੱਧਮ ਲੋਅ ਤੇਜ਼ ਕਰ ਸਕਦਾ ਹੈ।

ਹਾਲਾਂਕਿ ਰੋਜ਼ਾਨਾ ਅਖਬਾਰ ਬਚੇ ਹੋਏ ਹਨ ਪਰ ਪਿਛਲੇ 15 ਸਾਲ ਅਖਬਾਰਾਂ ਲਈ ਤਬਾਹਕੁੰਨ ਰਹੇ ਹਨ। ਲਗਭਗ 2010 ਤੱਕ ਦੱਖਣੀ ਅਤੇ ਮੱਧਮ ਦਿੱਲੀ ਦੇ ਤਕਰੀਬਨ ਹਰ ਇਲਾਕੇ ’ਚ ਇਕ ਰਸਾਲੇ ਅਤੇ ਅਖਬਾਰ ਦਾ ਕਿਓਸਕ ਹੋਇਆ ਕਰਦਾ ਸੀ। ਕਨਾਟ ਪਲੇਸ ’ਚ ਇੰਟਰਨੈਸ਼ਨਲ ਹੈਰਾਲਡ ਟ੍ਰਿਬਿਊਨ ਅਤੇ ਲੇ ਮੋਂਡੇ ਦੇ ਦੋ ਦਿਨਾਂ ਐਡੀਸ਼ਨ ਲਏ ਜਾ ਸਕਦੇ ਹਨ ਪਰ ਉਹ ਦਿਨ ਚਲੇ ਗਏ।

1980 ਦੇ ਦਹਾਕੇ ਦੇ ਅੰਤ ’ਚ ਅਤੇ 1990 ਦੇ ਦਹਾਕੇ ਦੇ ਅੱਧ ਤੱਕ ‘ਪਰੇਡ’ ਨਾਮਕ ਰਸਾਲਾ ਹੋਇਆ ਕਰਦਾ ਸੀ। 10 ਰੁਪਏ ਦੀ ਕੀਮਤ ’ਤੇ ਇਹ ਬ੍ਰਿਟਿਸ਼ ਅਤੇ ਅਮਰੀਕੀ ਰਸਾਲਿਆਂ ਦੇ ਲੇਖਾਂ ਦਾ ਇਕ ਸੰਗ੍ਰਹਿ ਸੀ, ਜੋ ਮਹਿੰਗਾ ਹੋਣ ਤੋਂ ਇਲਾਵਾ ਜ਼ਿਆਦਾਤਰ ਭਾਰਤੀ ਕਸਬਿਆਂ ਅਤੇ ਸ਼ਹਿਰਾਂ ’ਚ ਨਹੀਂ ਮਿਲਦਾ ਸੀ। ‘ਪਰੇਡ’ ’ਚ ਮੈਂ ਪਹਿਲੀ ਵਾਰ ਰਿਚਰਡ, ਪਾਇਸ ਪੀਟ, ਹੈਮਿਲ, ਜੋਨ ਡਿਡੀਅਨ ਅਤੇ ਹੰਟਰ ਐੱਸ. ਥਾਮਸਨ ਵਰਗੀਆਂ ਸ਼ਖ਼ਸੀਅਤਾਂ ਦੇ ਲੇਖ ਪੜ੍ਹੇ।

ਕਿਸੇ ਇਕ ਨੇ ਪਰੇਡ ਰਸਾਲਾ ਉਠਾਇਆ ਅਤੇ ਉਸ ’ਚ ਸਭ ਕੁੱਝ ਪੜ੍ਹਿਆ। ਉਨ੍ਹਾਂ ਚੀਜ਼ਾਂ ਅਤੇ ਲਿਖਣ ਤਰੀਕਿਆਂ ’ਚ ਰੁਚੀ ਵਿਕਸਿਤ ਕੀਤੀ, ਜਿਸ ਬਾਰੇ ਉਸ ਸਮੇਂ ਤੱਕ ਕੋਈ ਜਾਣਕਾਰੀ ਨਹੀਂ ਸੀ। ਮੈਂ ਆਪਣੇ ਬਚਪਨ ਦੀ ਹੋਰ ਕ੍ਰਿਤ ‘ਸਟਾਰਡਸਟ’ ਨੂੰ ਪ੍ਰਕਾਸ਼ਿਤ ਕਰਨ ਲਈ ਉਸੇ ਪ੍ਰਕਾਸ਼ਨ ਘਰ ਦਾ ਧੰਨਵਾਦ ਨਹੀਂ ਕਰ ਸਕਦਾ। ਮੈਂ ਦਿੱਲੀ ਯੂਨੀਵਰਸਿਟੀ ’ਚ ਆਪਣੇ 5 ਸਾਲ ਦੇ ਅੰਗਰੇਜ਼ੀ ਸਾਹਿਤ ਦੀ ਤੁਲਨਾ ’ਚ ਉਨ੍ਹਾਂ ਰਸਾਲਿਆਂ ਤੋਂ ਲਿਖਣ ਬਾਰੇ ਜ਼ਿਆਦਾ ਸਿੱਖਿਆ।

ਸਿਧਾਰਥ ਚੌਧਰੀ


Rakesh

Content Editor

Related News