ਸੈਰ-ਸਪਾਟੇ ਦੇ ਮਾਮਲੇ ’ਚ ਸਾਨੂੰ ਥਾਈਲੈਂਡ ਤੋਂ ਸਿੱਖਣਾ ਚਾਹੀਦਾ ਹੈ

06/10/2023 5:35:49 PM

ਜੇ ਦੁਨੀਆ ’ਚ ਨਹੀਂ ਤਾਂ ਏਸ਼ੀਆ ’ਚ ਕੋਈ ਵੀ ਦੇਸ਼ ਸੈਲਾਨੀਆਂ ਨੂੰ ਬਰਾਬਰ ਤੌਰ ’ਤੇ ਖਿੱਚ ਨਹੀਂ ਪਾਉਂਦਾ ਜਿੰਨਾ ਕਿ ਥਾਈਲੈਂਡ ਪਾਉਂਦਾ ਹੈ। ਇਸ ਹਫਤੇ ਬੈਂਕਾਕ ਦਾ ਦੌਰਾ ਕਰਦਿਆਂ ਮੈਨੂੰ ਇਸ ਬਾਰੇ ਵਾਰ-ਵਾਰ ਚੇਤਾ ਕਰਵਾਇਆ ਗਿਆ। ਮੇਰੇ ਹੋਟਲ ਤੋਂ 500 ਮੀਟਰ ਦੀ ਦੂਰੀ ’ਤੇ ਮੈਂ ਸ਼ਹਿਰ ਦੇ ਸਭ ਤੋਂ ਸ਼ਾਨਦਾਰ ਸ਼ਾਪਿੰਗ ਮਾਲ ਦੇ ਤਹਿਖਾਨੇ ’ਚ ਵਿਦੇਸ਼ੀਆਂ ਤੇ ਸਥਾਨਕ ਲੋਕਾਂ ਲਈ ਸੌਖੀ, ਸਾਫ-ਸੁਥਰੀ ਅਤੇ ਪਹੁੰਚਯੋਗ ਫੂਡ ਸਟ੍ਰੀਟ ਦੇਖੀ। ਈਥਾਈ ’ਚ ਸਟਾਲ ਤੋਂ ਬਾਅਦ ਸਟਾਲ ’ਚ ਭੁੰਨੀ ਹੋਈ ਬੱਤਖ ਤੋਂ ਲੈ ਕੇ ਤਲੇ ਹੋਏ ਨਿਊਡਲ ਤੱਕ ਦਿਖਾਈ ਦਿੱਤੇ। ਮਹਿਮਾਨਾਂ ਨੂੰ ਸਕੈਨ ਕਰਨ ਲਈ ਇਕ ਕਿਊ ਆਰ ਕੋਡ ਦੇ ਨਾਲ ਕਾਰਡ ਦਿੱਤੇ ਗਏ ਸਨ। ਸੈਲਾਨੀਆਂ ਲਈ ਉਨ੍ਹਾਂ ਦੀ ਖਰੀਦਦਾਰੀ ’ਤੇ ਵੈਟ ਰਿਫੰਡ ਪ੍ਰਾਪਤ ਕਰਨ ਲਈ ਇਕ ਬੂਥ ਵੀ ਸੀ। ਸ਼ਾਪਿੰਗ ਮਾਲ ਦੀਆਂ ਉਪਰਲੀਆਂ ਮੰਜ਼ਿਲਾਂ ’ਚ ਬੇਤਹਾਸ਼ਾ ਮਹਿੰਗੇ ਫੈਸ਼ਨ ਦੀਆਂ ਚੀਜ਼ਾਂ ਦਿਖਾਈ ਦਿੱਤੀਆਂ। ਜਦ ਮੈਂ ਈਥਾਈ ਦੇ ਪ੍ਰਬੰਧਕ ਪ੍ਰਦੀਦ ਇੰਤਿਆ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਸਾਰੀ ਥਾਂ ਘੁਮਾਇਆ ਜਿੱਥੇ ਵੇਟਰ ਆਪ ਵੱਲੋਂ ਚੁਣੇ ਗਏ ਭੋਜਨ ਨੂੰ ਤੁਹਾਡੀ ਮੇਜ਼ ’ਤੇ ਲਿਆਉਂਦੇ ਹਨ। ਵੇਟਰ ਜ਼ਿਆਦਾ ਨਿਮਰ ਦਿਸੇ। ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ ’ਚ ਬੈਂਕਾਕ ’ਚ ਰੁਝੇਵਾਂ ਘੱਟ ਹੋਣ ਦਾ ਦੁੱਖ ਜਤਾਉਣ ਪਿੱਛੋਂ ਉਨ੍ਹਾਂ ਨੇ ਕਿਹਾ ਕਿ ਈਥਾਈ ਨੂੰ ਆਪਣੇ ਸ਼ਾਕਾਹਾਰੀ ਬਦਲਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਭਾਰਤੀਆਂ ਕੋਲ ਖਾਣ ਦੇ ਵੱਧ ਤੋਂ ਵੱਧ ਬਦਲ ਹੋਣ।

ਸਾਲ 2015 ਅਤੇ 2019 ਦਰਮਿਆਨ ਥਾਈਲੈਂਡ ’ਚ ਸੈਲਾਨੀਆਂ ਦਾ ਵਾਧਾ 30 ਮਿਲੀਅਨ ਤੋਂ 50 ਮਿਲੀਅਨ ਹੋ ਗਿਆ, ਜੋ ਕਿ ਆਪਣੇ ਆਪ ’ਚ ਹੈਰਾਨ ਕਰ ਦੇਣ ਵਾਲਾ ਅੰਕੜਾ ਹੈ। ਹਾਲਾਂਕਿ ਕੋਵਿਡ ਮਹਾਮਾਰੀ ਨੇ ਸੈਰ-ਸਪਾਟਾ ਉਦਯੋਗ ਨੂੰ ਬਹੁਤ ਡੂੰਘੀ ਸੱਟ ਮਾਰੀ। ਇਸ ਦੇ ਬਾਵਜੂਦ ਇਸ ਸਾਲ ਸੈਲਾਨੀਆਂ ਦੀ ਗਿਣਤੀ 25 ਮਿਲੀਅਨ ਦੇ ਕਰੀਬ ਹੋ ਗਈ। ਇੱਥੇ ਸਾਨੂੰ ਥਾਈਲੈਂਡ ਤੋਂ ਸਬਕ ਲੈਣ ਦੀ ਲੋੜ ਹੈ ਕਿ ਕਿਵੇਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ। ਸਾਨੂੰ ਅਜਿਹੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ ਜੋ ਹੋਟਲ ਅਤੇ ਰੇਸਤਰਾਂ ਮਾਲਕਾਂ ਦੇ ਕਾਰੋਬਾਰ ਨੂੰ ਅੱਗੇ ਵਧਾ ਸਕਣ।

ਜੇ ਅਸੀਂ ਆਪਣੇ ਦੇਸ਼ ਦੀ ਤੁਲਨਾ ਥਾਈਲੈਂਡ ਨਾਲ ਕਰੀਏ ਤਾਂ ਭਾਰਤ ਨੇ 2019 ’ਚ 11 ਮਿਲੀਅਨ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਿਆ। ਇਸ ’ਚ ਜੇ ਅਸੀਂ ਭਾਰਤੀ ਮੂਲ ਦੇ ਉਨ੍ਹਾਂ ਲੋਕਾਂ ਦੀ ਗਿਣਤੀ ਨੂੰ ਘੱਟ ਕਰ ਦੇਈਏ ਜਿਹੜੇ ਇੱਥੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਉਂਦੇ ਹਨ ਤਾਂ ਇਹ ਅੰਕੜਾ ਕਾਫੀ ਘੱਟ ਹੋ ਜਾਵੇਗਾ। ਇਸ ਦੇ ਉਲਟ ਥਾਈਲੈਂਡ ’ਚ ਬਹੁਤ ਘੱਟ ਪ੍ਰਵਾਸੀ ਹਨ।

ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਨੂੰ ਕੁਝ ਕੱਟੜਪੰਥੀ ਸੋਚ ’ਚ ਬਦਲਾਅ ਕਰਨੇ ਪੈਣਗੇ। ਸਾਨੂੰ ਈ-ਵੀਜ਼ਾ ਦੀ ਥਾਂ ਜੀ-20 ਅਤੇ ਸਾਡੇ ਧਨੀ ਦੱਖਣ-ਪੂਰਬੀ ਏਸ਼ੀਆਈ ਗੁਆਂਢੀ ਦੇਸ਼ਾਂ ਲਈ ਵੀਜ਼ਾ ਫ੍ਰੀ ਯਾਤਰਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜੇ ਅਸੀਂ ਥਾਈਲੈਂਡ ਜਾਣ ਵਾਲੇ ਬਿਨਾਂ ਵੀਜ਼ਾ ਤੋਂ ਸੈਲਾਨੀਆਂ ਦੀ ਗਿਣਤੀ ਕਰੀਏ ਤਾਂ ਸ਼ਾਇਦ ਇਹ ਲੇਖ ਵੀ ਛੋਟਾ ਪੈ ਜਾਵੇ। ਦੱਖਣ-ਪੂਰਬੀ ਏਸ਼ੀਆ ਦੀ ਸਫਲਤਾ ਹੁਣ ਥਾਈਲੈਂਡ ਤੋਂ ਵੀਅਤਨਾਮ ਅਤੇ ਇੱਥੋਂ ਤੱਕ ਕਿ ਕੰਬੋਡੀਆ ਤੋਂ ਵੀ ਅੱਗੇ ਵਧ ਚੁੱਕੀ ਹੈ। ਕੰਬੋਡੀਆ 6.6 ਮਿਲੀਅਨ ਸੈਲਾਨੀਆਂ ਨੂੰ 2019 ’ਚ ਆਪਣੇ ਵੱਲ ਖਿੱਚ ਚੁੱਕਿਆ ਹੈ।

ਵਰਲਡ ਟ੍ਰੈਵਲ ਐਂਡ ਟੂਰਿਜ਼ਮ ਕੌਂਸਲ ਦਾ ਅੰਦਾਜ਼ਾ ਹੈ ਕਿ ਇਹ ਸੈਰ-ਸਪਾਟਾ ਉਦਯੋਗ ਵਿਸ਼ਵ ਜੀ. ਡੀ. ਪੀ. ਦਾ ਅੰਦਾਜ਼ਨ 7.6 ਫੀਸਦੀ ਹੈ (ਸਾਲ 2022)। ਭਾਰਤੀ ਸੈਰ-ਸਪਾਟਾ ਮੰਤਰਾਲਾ ‘ਦੇਖੋ ਅਪਨਾ ਦੇਸ਼’ ਲਾਂਚ ਕਰ ਰਿਹਾ ਹੈ ਜੋ ਸ਼ਾਇਦ ਘਰੇਲੂ ਸੈਲਾਨੀਆਂ ਨੂੰ ਆਕਰਸ਼ਿਤ ਤਾਂ ਕਰੇਗਾ ਪਰ ਵਿਦੇਸ਼ੀ ਸੈਲਾਨੀਆਂ ਲਈ ਇਹ ਇਕ ਵੱਡਾ ਫਰਕ ਤੈਅ ਕਰੇਗਾ। 2002 ’ਚ ਅਟਲ ਬਿਹਾਰੀ ਵਾਜਪਾਈ ਸਰਕਾਰ ਵੱਲੋਂ ‘ਅਤੁਲਯ ਭਾਰਤ’ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਿਗਆ ਸੀ। ਅਜਿਹੇ ਹੀ ਪ੍ਰਚਾਰ ਦੀ ਹੁਣ ਸਾਨੂੰ ਲੋੜ ਹੈ। ਹਰ ਹਫਤੇ ਦੇ ਬਾਅਦ ਆਉਣ ਵਾਲੇ ਹਫਤੇ ’ਚ ‘ਐੱਫ. ਟੀ.’ ਦੇ ਸਪਤਾਹਿਤ ਸੈਕਸ਼ਨ ’ਚ ਫੁੱਲ ਪੇਜ ਦਾ ਇਸ਼ਤਿਹਾਰ ਦਿਖਾਈ ਦਿੰਦਾ ਸੀ।

ਲਗਜ਼ਰੀ ਟ੍ਰੈਵਲ ਦੇ ਤੌਰ ’ਤੇ ਭਾਰਤ ਨਾਲ ਲਗਾਅ ਹੋਣ ਲੱਗਾ। ਰਾਜਸਥਾਨ ਅਤੇ ਕੇਰਲ ਨੇ ਵੱਡੀ ਮਾਤਰਾ ’ਚ ਆਪਣੇ ਸੱਭਿਆਚਾਰ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ। ਸਰਕਾਰ ਵੱਲੋਂ ਇਸ ਸਾਲ ਨੂੰ ‘ਇਨਕ੍ਰੈਡੀਬਲ ਇੰਡੀਆ! ਵਿਜ਼ਿਟ ਇੰਡੀਆ ਈਅਰ’ ਐਲਾਨਿਆ ਗਿਆ ਹੈ। 2 ਦਹਾਕਿਆਂ ਬਾਅਦ ਸ਼ਾਇਦ ਇਹ ਨਾਅਰਾ ਥੱਕਿਆ ਹੋਇਆ ਅਤੇ ਵਾਰ-ਵਾਰ ਸੁਣਾਈ ਦੇਣ ਵਾਲਾ ਲੱਗਦਾ ਹੈ।

ਥਾਈਲੈਂਡ ਸ਼ਾਇਦ ਚੀਨ ਦੀ ਤੁਲਨਾ ’ਚ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗਾ ਕਿਉਂਕਿ ਥਾਈਲੈਂਡ ਨੇ ਕੋਵਿਡ ਮਹਾਮਾਰੀ ’ਚ ਹੋਰ ਦੇਸ਼ਾਂ ਦੀ ਤੁਲਨਾ ’ਚ ਇਸ ’ਤੇ ਕਾਬੂ ਪਾਇਆ ਸੀ। ਥਾਈਲੈਂਡ ’ਚ ਤੁਹਾਡੇ ਰਹਿਣ ਦੌਰਾਨ 10,000 ਡਾਲਰ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ। ਥਾਈਲੈਂਡ ਇਕ ਟ੍ਰੇਡ ਸਰਪ੍ਰਸਤ ਦੇਸ਼ ਹੈ ਅਤੇ ਉੱਥੋਂ ਦੀ ਮੁਦਰਾ ’ਚ ਯਕੀਨੀ ਤੌਰ ’ਤੇ ਮਜ਼ਬੂਤੀ ਦਿਖਾਈ ਦਿੱਤੀ ਹੈ। ਥਾਈਲੈਂਡ ਦੇ ਨਾਗਰਿਕ ਇਹ ਸਮਝਦੇ ਹਨ ਕਿ ਸੈਰ-ਸਪਾਟਾ ਉਨ੍ਹਾਂ ਲਈ ਕਿੰਨਾ ਮਾਇਨੇ ਰੱਖਦਾ ਹੈ। ਇਸ ਦੀ ਤੁਲਨਾ ’ਚ ਨਵੀਂ ਦਿੱਲੀ ਅਜਿਹੀਆਂ ਗੱਲਾਂ ਨਹੀਂ ਸਮਝਦੀ।

ਰਾਹੁਲ ਜੈਕਬ


Rakesh

Content Editor

Related News