ਨਮਾਮਿ ਗੰਗੇ ਦੇਸ਼ ਦੀ ਸੰਕਲਪ ਸ਼ਕਤੀ ਦਾ ਨਿਰਮਲ ਸਬੂਤ
Thursday, Jan 05, 2023 - 11:22 PM (IST)

ਭਾਰਤ ਦੇ ਲਈ 7 ਅਗਸਤ, 2021 ਦਾ ਦਿਨ ਇਕ ਮਹੱਤਵਪੂਰਨ ਮੌਕਾ ਸੀ, ਨੀਰਜ ਚੋਪੜਾ ਨਾਂ ਦੇ ਇਕ ਐਥਲੀਟ ਨੇ ਟੋਕੀਓ ਓਲੰਪਿਕ ’ਚ ਭਾਲਾ ਸੁੱਟਣ ’ਚ ਸਾਨੂੰ ਸੋਨੇ ਦਾ ਤਮਗਾ ਦਿਵਾ ਕੇ ਮਾਣਮੱਤਾ ਕੀਤਾ। ਇਸ ਖਬਰ ਦੇ ਸਬੰਧ ’ਚ ਇਕ ਛੋਟਾ ਜਿਹਾ ਕਾਰਜ ਸੁਰਖੀਆਾਂ ’ਚ ਨਹੀਂ ਆਇਆ ਕਿ ਚੈਂਪੀਅਨ ਆਪਣਾ ਭਾਲਾ ਨਮਾਮਿ ਗੰਗੇ ਪ੍ਰੋਗਰਾਮ ਲਈ ਨਿਲਾਮੀ ਦੇ ਮਕਸਦ ਨਾਲ ਦਾਨ ਕਰ ਰਿਹਾ ਹੈ। ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ਮਿਲੇ ਤੋਹਫਿਆਂ ਦੀ ਨਿਲਾਮੀ ਸ਼ੁਰੂ ਕਰਨ ਦੀ ਪਹਿਲ, ਪ੍ਰੋਗਰਾਮ ਲਈ ਉਨ੍ਹਾਂ ਦੀ ਨਿੱਜੀ ਹਿੱਸੇਦਾਰੀ, ਸਰਕਾਰ ਦੀ ਅਪਾਰ ਪ੍ਰਤੀਬੱਧਤਾ ਅਤੇ ਉਸ ’ਤੇ ਦ੍ਰਿੜ੍ਹ ਵਿਸ਼ਵਾਸ ਨੂੰ ਬਲ ਦਿੰਦੀ ਹੈ। ਇਸੇ ਤਰ੍ਹਾਂ 15 ਦਸੰਬਰ, 2022 ਨੂੰ ਇਸ ਪ੍ਰਤੀਬੱਧਤਾ ਨੇ ਮਾਮੂਲੀ ਨਤੀਜਾ ਹਾਸਲ ਕੀਤਾ, ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਦੁਨੀਆ ਦੇ ਚੋਟੀ ਦੇ 10 ਈਕੋ-ਸਿਸਟਮ ਬਹਾਲੀ ਪ੍ਰੋਗਰਾਮਾਂ ’ਚੋਂ ਇਕ ਦੇ ਰੂਪ ’ਚ ਮਾਨਤਾ ਦਿੱਤੀ। ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਮਾਣਯੋਗ ਪ੍ਰਧਾਨ ਮੰਤਰੀ ਨੇ ਸਹੀ ਕਿਹਾ ਹੈ ਕਿ ਇਹ ਦੇਸ਼ ਦੀ ‘ਸੰਕਲਪ ਸ਼ਕਤੀ ਅਤੇ ਅਣਥੱਕ ਯਤਨਾਂ’ ਦਾ ਸਬੂਤ ਹੈ ਅਤੇ ਦੁਨੀਆ ਨੂੰ ਇਕ ਨਵਾਂ ਰਸਤਾ ਦਿਖਾਉਂਦਾ ਹੈ। ਨਮਾਮਿ ਗੰਗੇ ਦੀ ਕਹਾਣੀ 2014 ਦੀ ਹੈ ਜਦੋਂ ਮਾਣਯੋਗ ਪ੍ਰਧਾਨ ਮੰਤਰੀ ਨੇ ਗੰਗਾ ਨਦੀ ਦੇ ਪੁਰਾਤਨ ਮਾਣ ਨੂੰ ਬਹਾਲ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਬੇਰੋਕ (ਬਿਨਾਂ ਕਿਸੇ ਪਾਬੰਦੀ ਦੇ ਪ੍ਰਵਾਹ) ਅਤੇ ਨਿਰਮਲ (ਅਪ੍ਰਦੂਸ਼ਿਤ ਪ੍ਰਵਾਹ) ਗੰਗਾ ਦੀ ਪਰਿਕਲਪਨਾ ਤੋਂ ਉਤਸ਼ਾਹਿਤ ਅਤੇ ਇਕ ਸਮੁੱਚੇ ਅਤੇ ਸੰਗਠਿਤ ਰਸਤਾ ਅਪਣਾਉਣ ਦੀ ਪਹਿਲ ਕੀਤੀ ਗਈ। ਇਸ ਪਹਿਲ ਨੂੰ ਜਨ ਗੰਗਾ (ਲੋਕਾਂ ਦੀ ਭਾਈਵਾਲੀ ਅਤੇ ਲੋਕਾਂ ਅਤੇ ਨਦੀ ਦਾ ਸੰਪਰਕ), ਗਿਆਨ ਗੰਗਾ (ਖੋਜ ਅਤੇ ਗਿਆਨ ਪ੍ਰਬੰਧਨ) ਅਤੇ ਅਰਥ ਗੰਗਾ (ਆਜ਼ਾਦ ਯਤਨ ਦਾ ਆਰਥਿਕ ਮਾਡਲ) ਦੇ 3 ਕਾਰਜ ਖੇਤਰਾਂ ਨਾਲ ਹੋਰ ਅੱਗੇ ਵਧਾਇਆ ਗਿਆ ਸੀ।
ਹੁਣ ਤੱਕ 32,898 ਕਰੋੜ ਰੁਪਏ ਦੇ 406 ਪ੍ਰਾਜੈਕਟਾਂ ਨੂੰ ਗੰਦੇ ਪਾਣੀ ਦੇ ਸੋਧਣ ਦੇ ਮੁੱਢਲੇ ਢਾਂਚੇ, ਨਦੀ ਕੰਢੇ ਦਾ ਵਿਕਾਸ, ਨਦੀ ਬੇਸਿਨ ਦੀ ਸਫਾਈ, ਜੈਵਿਕ ਵੰਨ-ਸੁਵੰਨਤਾ ਰਖਵਾਲੀ, ਰੁੱਖ ਲਗਾਉਣੇ, ਲੋਕ ਜਾਗਰੂਕਤਾ, ਉਦਯੋਗਾਂ ਤੋਂ ਨਿਕਲਣ ਵਾਲੇ ਸੀਵੇਜ ਦੀ ਨਿਗਰਾਨੀ, ਅਰਥ ਗੰਗਾ ਸਮੇਤ ਹੋਰਨਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ’ਚੋਂ 225 ਪ੍ਰਾਜੈਕਟ ਪੂਰੇ ਹੋ ਚੁੱਕੇ ਹਨ, ਬਾਕੀ ਨਿਪਟਾਰੇ ਦੇ ਵੱਖ-ਵੱਖ ਪੜਾਵਾਂ ’ਚ ਹਨ। ਗੰਗਾ ਬੇਸਿਨ ’ਚ 5270 ਐੱਮ. ਐੱਲ. ਡੀ. ਸੋਧ ਸਮਰੱਥਾ ਤੇ 5211 ਕਿ. ਮੀ. ਸੀਵਰ ਨੈੱਟਵਰਕ ਦੇ ਨਿਰਮਾਣ ਲਈ ਲਗਭਗ 177 ਸੀਵਰੇਜ ਮੁੱਢਲਾ ਢਾਂਚਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀਵਰੇਜ ਪ੍ਰਬੰਧਨ ਦੇ ਲਈ ਇਨ੍ਹਾਂ ’ਚੋਂ ਕਈ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ। ਮੁੱਢਲੇ ਪੜਾਅ ਦੇ ਇਕ ਵੱਡੇ ਹਿੱਸੇ ਨੂੰ ਪ੍ਰਾਪਤ ਕਰਨ ਦੇ ਨਾਲ, ਨਵੇਂ ਜੋਸ਼ ਅਤੇ ਕੀਮਤੀ ਤਜਰਬੇ ਨਾਲ ਲੈਸ ਹੋ ਕੇ, ਅਸੀਂ ਨਮਾਮਿ ਗੰਗੇ 2 ਦੀ ਸ਼ੁਰੂਆਤ ਕਰ ਰਹੇ ਹਾਂ, ਜਿਸ ਨੂੰ ਹੁਣ ਸਹਾਇਕ ਨਦੀਆਂ ਜਿਵੇਂ ਯਮੁਨਾ ਤੇ ਉਪ ਸਹਾਇਕ ਨਦੀਆਂ ਜਿਵੇਂ ਕਾਲੀ, ਗੋਮਤੀ, ਹਿੰਡਨ, ਦਾਮੋਦਰ ਨਦੀ ਤੱਕ ਵਧਾ ਦਿੱਤਾ ਗਿਆ ਹੈ। ਪ੍ਰੋਗਰਾਮ ਦੀ ਸਫਲਤਾ ਦਾ ਇਕ ਪ੍ਰਮੁੱਖ ਕਾਰਨ ਜਨਤਕ ਨਿੱਜੀ ਭਾਈਵਾਲੀ ਮੋਡ (ਐੱਚ. ਏ. ਐੱਮ.-ਪੀ. ਪੀ. ਪੀ.) ਦੇ ਤਹਿਤ ਹਾਈਬ੍ਰਿਡ ਐਨਯੂਇਟੀ ਮਾਡਲ ਹੈ ਜੋ ਰਹਿੰਦ-ਖੂੰਹਦ ਪਾਣੀ ਦੇ ਖੇਤਰ ’ਚ ਹੁਣ ਤੱਕ ਅਗਿਆਤ ਨਜ਼ਰੀਆ ਹੈ। ਐੱਚ. ਏ. ਐੱਮ. ਮਾਡਲ ਦੇ ਤਹਿਤ, ਰਹਿੰਦ-ਖੂੰਹਦ ਜਲ ਉਪਚਾਰ ਪਲਾਂਟਾਂ ਦੇ ਨਿਰਮਾਣ ਲਾਗਤ ਦਾ 40 ਫੀਸਦੀ ਤੱਕ ਸਰਕਾਰ ਵੱਲੋਂ ਆਪ੍ਰੇਟਰਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ ਅਤੇ ਬਾਕੀ ਉਨ੍ਹਾਂ ਦੇ ਪ੍ਰਦਰਸ਼ਨ ਮਾਪਦੰਡਾਂ ਦਾ ਮੁਲਾਂਕਣ ਕਰਨ ਦੇ ਬਾਅਦ 15 ਸਾਲਾਂ ਦੀ ਮਿਆਦ ’ਚ ਜਾਰੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਕ ਸ਼ਹਿਰ, ਇਕ ਆਪ੍ਰੇਟਰ ਮਾਡਲ ਸ਼ੁਰੂ ਕੀਤਾ ਗਿਆ ਜੋ ਪੂਰੇ ਸ਼ਹਿਰ ’ਚ ਸੀਵੇਜ ਸੋਧਣ ਦੇ ਲਈ ਇਕ ਸਥਾਨ ’ਤੇ ਹੱਲ ਦੀ ਪਰਿਕਲਪਨਾ ਕਰਦਾ ਹੈ ਜਦਕਿ ਐੱਚ. ਏ. ਐੱਮ. ਆਪ੍ਰੇਟਰਾਂ ਵੱਲੋਂ ਪ੍ਰਤੀਬੱਧਤਾ, ਪ੍ਰਦਰਸ਼ਨ ਅਤੇ ਸਥਿਰਤਾ ਯਕੀਨੀ ਕਰਨਾ ਹੈ, ‘ਇਕ ਸ਼ਹਿਰ, ਇਕ ਆਪ੍ਰੇਟਰ’ ਸਿੰਗਲ ਮਾਲਕੀ ਅਤੇ ਜਵਾਬਦੇਹੀ ਨਿਸ਼ਚਿਤ ਕਰਦਾ ਹੈ।
ਗੰਗਾ ਦੀ ਵਾਤਾਵਰਣੀ ਸਫਾਈ ਨੇ ਭਾਰਤ ਦੇ ਲੋਕਾਂ ਦੀ ਅਧਿਆਤਮਿਕ ਸਫਾਈ ’ਚ ਮਦਦ ਕੀਤੀ ਹੈ ਅਤੇ ਇਹ ਉਦੋਂ ਦੇਖਿਆ ਗਿਆ ਜਦੋਂ 20 ਕਰੋੜ ਤੋਂ ਵੱਧ ਲੋਕਾਂ ਨੇ ਕੁੰਭ ਦੇ ਦੌਰਾਨ ਇਸ ’ਚ ਇਸ਼ਨਾਨ ਕੀਤਾ। ਗੰਗਾ ’ਚ ਡਾਲਫਿਨ ਅਤੇ ਘੜਿਆਲ, ਉਦਬਿਲਾਵ ਅਤੇ ਹੋਰ ਪਾਣੀ ਵਾਲੀਆਂ ਪ੍ਰਜਾਤੀਆਂ ਦੀ ਵੱਧ ਗਿਣਤੀ ’ਚ ਦਿਖਾਈ ਦੇਣਾ ਹਰ ਦਿਨ ਇਸ ਦੀ ਯਾਦ ਦਿਵਾਉਂਦਾ ਹੈ। ਪ੍ਰਧਾਨ ਮੰਤਰੀ ਨੇ 2019 ’ਚ ਰਾਸ਼ਟਰੀ ਗੰਗਾ ਪ੍ਰੀਸ਼ਦ ਦੀ ਪਹਿਲੀ ਬੈਠਕ ਦੌਰਾਨ ਅਰਥ ਗੰਗਾ ਧਾਰਨਾ ਦਾ ਵੀ ਸਮਰਥਨ ਕੀਤਾ ਸੀ। ‘ਅਰਥ ਗੰਗਾ’ ਨੂੰ ਕੇਂਦਰੀ ਵਿਚਾਰ ‘ਗੰਗਾ ਨਦੀ ’ਤੇ ਨਿਰਭਰ ਹੋਣ’ ਦੇ ਨਾਅਰੇ ਦੀ ਤਰਜ਼ ’ਤੇ ਅਰਥ ਨੀਤੀ ਦੇ ਸੰਪਰਕ ਰਾਹੀਂ ਲੋਕਾਂ ਅਤੇ ਗੰਗਾ ਨਦੀ ਨੂੰ ਜੋੜ ਰਿਹਾ ਹੈ। ਜਨ ਗੰਗਾ ਅਤੇ ਅਰਥ ਗੰਗਾ ਦੋਵੇਂ ਹੁਣ ਨਮਾਮਿ ਗੰਗੇ ਨੂੰ ਇਕ ਜਨ ਅੰਦੋਲਨ ’ਚ ਬਦਲਣ ਦੇ ਇੰਜਣ ਬਣ ਚੁੱਕੇ ਹਨ। ਪ੍ਰੋਗਰਾਮ ਲਈ ਪਿਛਲੇ ਕੁਝ ਮਹੀਨੇ ਘਟਨਾਵਾਂ ਨਾਲ ਭਰੇ ਰਹੇ, ਅਰਥ ਗੰਗਾ ਦੇ ਤਹਿਤ 6 ਨਵੇਂ ਵਰਟੀਕਲ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ’ਚ ਜ਼ੀਰੋ ਬਜਟ ਕੁਦਰਤੀ ਖੇਤੀ, ਮੁਦਰੀਕਰਨ ਅਤੇ ਚਿੱਕੜ ਅਤੇ ਗੰਦੇ ਪਾਣੀ ਦੀ ਮੁੜ ਵਰਤੋਂ, ਰੋਜ਼ੀ-ਰੋਟੀ ਸਿਰਜਨਾ ਦੇ ਮੌਕੇ ਜਿਵੇਂ ‘ਘਾਟ ’ਚ ਹਾਟ’, ਸਥਾਨਕ ਉਤਪਾਦਾਂ, ਆਯੁਰਵੇਦ, ਦਵਾਈਆਂ ਵਾਲੇ ਪੌਦਿਆਂ ਨੂੰ ਵਧਾਉਣਾ ਆਦਿ, ਹਿੱਤਧਾਰਕਾਂ, ਸੱਭਿਆਚਾਰਕ ਵਿਰਾਸਤ ਅਤੇ ਸੈਰ-ਸਪਾਟੇ ਦੇ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਲੋਕਾਂ ਦੀ ਭਾਈਵਾਲੀ ਸ਼ਾਮਲ ਹੈ ਜੋ ਬਿਹਤਰ ਵਿਕੇਂਦਰੀਕ੍ਰਿਤ ਜਲ ਪ੍ਰਬੰਧਨ ਲਈ ਸਥਾਨਕ ਸਮਰੱਥਾਵਾਂ ਨੂੰ ਵਧਾ ਕੇ ਕਮਿਊਨਿਟੀ ਜੇ. ਟੀ. ਦੇ ਰਾਹੀਂ ਕਿਸ਼ਤੀ ਸੈਰ-ਸਪਾਟਾ, ਯੋਗ ਨੂੰ ਉਤਸ਼ਾਹਿਤ ਕਰਨਾ, ਦਲੇਰੀ ਭਰਿਆ ਸੈਰ-ਸਪਾਟਾ ਅਤੇ ਗੰਗਾ ਆਰਤੀ ਅਤੇ ਸੰਸਥਾਗਤ ਨਿਰਮਾਣ ’ਤੇ ਨਿਰਭਰ ਹੈ। ਜਲ ਕੇਂਦਰਾਂ ਦੀ ਸਥਾਪਨਾ ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਵਰਨਣ ਕੀਤਾ ਹੈ, ਸਥਾਈ ਨਦੀ ਕੇਂਦਰਿਤ ਆਰਥਿਕ ਮਾਡਲ ਦੇ ਨਿਰਮਾਣ ਦੀ ਦਿਸ਼ਾ ’ਚ ਇਕ ਕਦਮ ਹੈ। 75 ਜਲਜ ਕੇਂਦਰਾਂ ’ਚੋਂ 26 ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਲਈ ਸਹੂਲਤਾਂ ਸਥਾਪਿਤ ਕਰ ਕੇ ਅਤੇ ਸਥਾਨਕ ਲੋਕਾਂ ਦਾ ਮਾਰਗਦਰਸ਼ਨ ਕਰ ਕੇ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ ਦੀ ਇਕ ਪਹਿਲ ਹੈ।
ਗਜੇਂਦਰ ਸਿੰਘ ਸ਼ੇਖਾਵਤ (ਕੇਂਦਰੀ ਜਲ ਸ਼ਕਤੀ ਮੰਤਰੀ)