ਜਦੋਂ ਸਾਡੇ ਬੱਚੇ ਹੋਣ ਤਾਂ ਪੈਸਾ ਹੋਰ ਵੀ ਅਹਿਮੀਅਤ ਰੱਖਦਾ ਹੈ

10/17/2023 4:12:47 PM

ਅਸੀਂ ਨਾ ਸਿਰਫ ਇਹ ਚਾਹੁੰਦੇ ਹਾਂ ਕਿ ਸਾਡਾ ਆਪਣਾ ਘਰ ਆਰਥਿਕ ਪੱਖੋਂ ਸਥਿਰ ਹੋਵੇ ਸਗੋਂ ਇਹ ਯਕੀਨੀ ਕਰਨਾ ਵੀ ਅਹਿਮ ਹੈ ਕਿ ਸਾਡੇ ਬੱਚੇ ਆਪਣੇ ਲਈ (ਹੁਣ ਅਤੇ ਭਵਿੱਖ ’ਚ) ਪੈਸਿਆਂ ਦਾ ਪ੍ਰਬੰਧ ਕਰਨਾ ਸਿੱਖਣ। ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੈਸਿਆਂ ਦੀ ਕੀਮਤ ਸਿਖਾਉਣ ਨਾਲ ਉਨ੍ਹਾਂ ਨੂੰ ਜ਼ਿੰਦਗੀ ’ਚ ਅੱਗੇ ਚੱਲ ਕੇ ਆਰਥਿਕ ਪੱਖੋਂ ਸਥਿਰ ਬਣਨ ’ਚ ਮਦਦ ਮਿਲੇਗੀ। ਬੱਚੇ ਬਹੁਤ ਘੱਟ ਉਮਰ ਤੋਂ ਹੀ ਆਪਣੇ ਮਾਤਾ-ਪਿਤਾ ਨੂੰ ਜੋ ਕਰਦਾ ਦੇਖਦੇ ਹਨ, ਉਸ ਦੀ ਨਕਲ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਤੁਹਾਨੂੰ ਇਹ ਅਹਿਸਾਸ ਵੀ ਨਹੀਂ ਹੋਵੇਗਾ ਕਿ ਉਹ ਕੀ ਸਿੱਖ ਰਹੇ ਹਨ।

ਭਾਵੇਂ ਮਾਤਾ-ਪਿਤਾ ਕੀ ਖਰੀਦਦੇ ਹਨ, ਉਹ ਕਿੰਨੀ ਵਾਰ ਚੀਜ਼ਾਂ ਖਰੀਦਦੇ ਹਨ ਜਾਂ ਉਹ ਸੌਦਿਆਂ ਦੀ ਭਾਲ ਕਰਦੇ ਹਨ, ਬੱਚੇ ਸਿਰਫ ਇਹ ਵੇਖ ਰਹੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਪੈਸਾ ਕਿਵੇਂ ਖਰਚ ਕਰਦੇ ਹਨ। ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਭ ਤੋਂ ਵੱਡੇ ਵਿੱਤੀ ਪੈਟਰਨ ’ਚੋਂ ਇਕ ਹੈ ਜਿਸ ਨੂੰ ਬੱਚੇ ਜਲਦੀ ਹੀ ਅਪਣਾ ਲੈਂਦੇ ਹਨ।

ਜਦੋਂ ਤੁਸੀਂ ਬੱਚੇ ਨੂੰ ਪੈਸੇ ਸੰਭਾਲਣ ਅਤੇ ਆਪਣੇ ਖਰਚ ਅਤੇ ਬੱਚਤ ਦੇ ਫੈਸਲੇ ਖੁਦ ਲੈਣ ਦੀ ਆਗਿਆ ਦਿੰਦੇ ਹੋ ਤਾਂ ਉਹ ਆਪਣੀਆਂ ਗਲਤੀਆਂ ਤੋਂ ਤੇਜ਼ੀ ਨਾਲ ਸਿੱਖੇਗਾ, ਬਜਾਏ ਇਸ ਦੇ ਕਿ ਕੀ ਕਰੀਏ ਅਤੇ ਕੀ ਨਾ ਕਰੀਏ ਬਾਰੇ ਤੁਸੀਂ ਆਪਣੇ ਉਪਦੇਸ਼ਾਂ ’ਤੇ ਜ਼ੋਰ ਦਿੰਦੇ ਰਹੋ। ਇਸ ਨਾਲੋਂ ਵੀ ਅਹਿਮ ਗੱਲ ਇਹ ਹੈ ਕਿ ਉਹ ਇਕ ਬਾਲਗ ਵਜੋਂ ਪੈਸਿਆਂ ਨੂੰ ਵਧੀਆ ਢੰਗ ਨਾਲ ਸੰਭਾਲਣ ’ਚ ਸਮਰੱਥ ਹੋਵੇਗਾ।

ਪੈਸਿਆਂ ਬਾਰੇ ਪਾਠਾਂ ਨੂੰ ਚਾਲੂ ਰੱਖਣ ਦਾ ਇਕ ਤਰੀਕਾ ਇਕ ਸਮਾਂ ਰੇਖਾ ਬਣਾਉਣਾ ਹੈ ਤਾਂ ਜੋ ਤੁਹਾਡਾ ਬੱਚਾ ਕਲਪਨਾ ਕਰ ਸਕੇ ਕਿ ਉਹ ਆਪਣੇ ਨਿਸ਼ਾਨੇ ਤਕ ਕਦੋਂ ਪਹੁੰਚੇਗਾ। ਹਰ ਵਾਰ ਜਦੋਂ ਕੋਈ ਰਕਮ ਬਚਾਈ ਜਾਂਦੀ ਹੈ ਤਾਂ ਇਕ ਰੇਖਾ ਖਿੱਚ ਕੇ ਦੱਸੋ ਕਿ ਕਿੰਨੀ ਬੱਚਤ ਹੋਈ। ਆਪਣੇ ਬੱਚਿਆਂ ਨੂੰ ਦੱਸੋ ਕਿ ਉਨ੍ਹਾਂ ਨੂੰ ਹਰ ਚੈੱਕ ਪੁਆਇੰਟ ’ਤੇ ਛੋਟੇ-ਛੋਟੇ ਇਨਾਮ ਮਿਲਣਗੇ।

ਛੋਟੇ-ਛੋਟੇ ਇਨਾਮ ਬੱਚਿਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰ ਸਕਦੇ ਹਨ। ਜਦੋਂ ਤੁਸੀਂ ਖਰੀਦਦਾਰੀ ਲਈ ਬਾਹਰ ਜਾਓ ਤਾਂ ਆਪਣੇ ਬੱਚਿਆਂ ਨੂੰ ਵੱਖ-ਵੱਖ ਕੀਮਤਾਂ ਦਰਮਿਆਨ ਫਰਕ ਕਰਨਾ ਸਿਖਾਓ ਅਤੇ ਸਮਝਾਓ ਕਿ ਇਕ ਵਸਤੂ ਖਰੀਦਣੀ ਦੂਜੇ ਦੇ ਮੁਕਾਬਲੇ ਚੰਗੀ ਕਿਉਂ ਹੈ। ਸਭ ਤੋਂ ਅਹਿਮ ਗੱਲਾਂ ’ਚੋਂ ਇਕ ਜੋ ਤੁਸੀਂ ਕਰ ਸਕਦੇ ਹੋ, ਉਹ ਹੈ ਪੈਸਿਆਂ ਅਤੇ ਬੱਚਤ ਦੀ ਅਹਿਮੀਅਤ ਬਾਰੇ ਗੱਲਬਾਤ ਨੂੰ ਸ਼ੁਰੂ ਕਰਨਾ।

ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੈਸਿਆਂ ਦੀ ਕੀਮਤ ਬਾਰੇ ਸਿੱਖਿਅਤ ਕਰਨ ਨਾਲ ਉਨ੍ਹਾਂ ਨੂੰ ਖਰਚ ਕਰਨ ਵਾਲਾ ਨਹੀਂ ਸਗੋਂ ਬੱਚਤ ਕਰਨ ਵਾਲਾ ਬਣਨ ’ਚ ਮਦਦ ਮਿਲੇਗੀ। ਵਿੱਤੀ ਮਾਹਿਰਾਂ ਅਤੇ ਅਧਿਐਨ ਮੁਤਾਬਕ 7 ਸਾਲ ਦੀ ਉਮਰ ਤੱਕ ਵਧੇਰੇ ਬੱਚੇ ਪਹਿਲਾਂ ਹੀ ਸਮਝ ਚੁੱਕੇ ਹੋਣਗੇ ਕਿ ਪੈਸਾ ਕਿਵੇਂ ਕੰਮ ਕਰਦਾ ਹੈ।

ਇਕ ਵਾਰ ਬੱਚਤ ਦਾ ਟੀਚਾ ਬਣ ਜਾਣ ਪਿੱਛੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਆਪਣੀ ਪਾਕੇਟ ਮਨੀ ਸਿਆਣਪ ਨਾਲ ਖਰਚ ਕਰਨ ’ਚ ਮਦਦ ਕਰਨ ਲਈ ਬਜਟ ਬਣਾਉਣ ਦਾ ਵਿਚਾਰ ਪੇਸ਼ ਕਰ ਸਕਦੇ ਹਨ। ਪਾਕੇਟ ਮਨੀ ਨੂੰ ਘੱਟ ਕੀਮਤ ਵਰਗ ’ਚ ਵੰਡਣਾ ਇਕ ਚੰਗੀ ਰਵਾਇਤ ਹੈ, ਇਸ ਲਈ ਜੂਨੀਅਰ ਲਈ ਵੱਖ-ਵੱਖ ਨਿਸ਼ਾਨਿਆਂ ਲਈ ਇਕ ਹਿੱਸਾ ਵੱਖ ਰੱਖਣਾ ਸੌਖਾ ਹੁੰਦਾ ਹੈ।

ਤੁਸੀਂ ਆਪਣੇ ਬੱਚਿਆਂ ਨੂੰ ਵੱਡੇ ਹੋਣ ਦੌਰਾਨ ਜੋ ਸਬਕ ਸਿਖਾਇਆ ਹੈ, ਉਸ ਨੇ ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਵਿੱਤੀ ਸਫਲਤਾ ਲਈ ਇਕ ਮਜ਼ਬੂਤ ਨੀਂਹ ਰੱਖੀ ਹੈ। ਉਂਝ ਸ਼ੁਰੂਆਤ ਕਰਨ ’ਚ ਅਸਲ ’ਚ ਕਦੀ ਦੇਰ ਨਹੀਂ ਹੁੰਦੀ। ਉਂਝ ਤੁਹਾਡੇ ਬੱਚੇ ਨੂੰ ਵਿੱਤੀ ਆਜ਼ਾਦੀ ਹਾਸਲ ਕਰਨ ’ਚ ਮਦਦ ਕਰਨ ਦੇ ਕਈ ਤਰੀਕੇ ਹਨ ਪਰ ਇਸ ਤਬਦੀਲੀ ਰਾਹੀਂ ਸਿਧਾਂਤਾਂ ’ਚ ਅਕਸਰ ਇਸ ਸਬੰਧੀ ਗੱਲਬਾਤ ਕਰਨੀ, ਇਕ ਯੋਜਨਾ ਬਣਾਉਣੀ ਅਤੇ ਹੱਦਾਂ ਨੂੰ ਨਿਰਧਾਰਿਤ ਕਰਨਾ ਅਤੇ ਉਨ੍ਹਾਂ ਨੂੰ ਬਣਾਈ ਰੱਖਣਾ ਸ਼ਾਮਲ ਹੈ। ਅਜਿਹੀ ਕਾਰਵਾਈ ਮਾਤਾ-ਪਿਤਾ ਦੀ ਮਦਦ ਕਰ ਸਕਦੀ ਹੈ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਵਿੱਤੀ ਆਜ਼ਾਦੀ ਲਈ ਸਭ ਤੋਂ ਆਮ ਰੁਕਾਵਟਾਂ ਨੂੰ ਦੂਰ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਕੁਲ ਮਿਲਾ ਕੇ ਆਪਣੇ ਬੱਚਿਆਂ ਨੂੰ ਪੈਸਿਆਂ ਸਬੰਧੀ ਸਿਖਾਉਣ ਦੀ ਕੀਮਤ ਅਸਲ ’ਚ ਕੀਮਤੀ ਹੈ। ਇਸ ਦੇ ਬਹੁਤ ਲਾਭ ਹਨ। ਆਪਣੇ ਬੱਚਿਆਂ ਨੂੰ ਬੁਨਿਆਦੀ ਗੱਲਾਂ ਸਿਖਾਉਣ ਲਈ ਤੁਹਾਨੂੰ ਸਹੀ ਵਿੱਤੀ ਫੈਸਲਾ ਲੈਣ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ ਇੱਛਾ ਸ਼ਕਤੀ ਰੱਖਣ, ਖੁੱਲ੍ਹ ਕੇ ਗੱਲਬਾਤ ਕਰਨ ਲਈ ਥਾਂ ਬਣਾਉਣ ਅਤੇ ਸਹਾਇਕ ਦੀ ਭੂਮਿਕਾ ਨਿਭਾਉਣ ਦੀ ਲੋੜ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਵਿਚਾਰ ਤੁਹਾਨੂੰ ਅੱਜ ਹੀ ਗੱਲਬਾਤ ਨੂੰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਗੇ।

ਐੱਸ. ਸੀ. ਢੱਲ


Rakesh

Content Editor

Related News