ਆਜ਼ਾਦੀ ਦੇ ਅੰਮ੍ਰਿਤ ਉਤਸਵ ’ਤੇ ਭਾਜਪਾ ਨੇ ਲਾਲ ਚੌਕ ’ਤੇ ਰਚਿਆ ਇਤਿਹਾਸ

07/29/2022 12:00:14 AM

ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਵਰ੍ਹੇ ’ਚ ਕਈ ਮੀਲ ਪੱਥਰ ਸਥਾਪਿਤ ਕਰਦੇ ਹੋਏ ਇਤਿਹਾਸ ਰਚਿਆ ਜਾ ਰਿਹਾ ਹੈ। ਪੂਰਾ ਦੇਸ਼ ਇਹ ਉਤਸਵ ਮਨਾ ਰਿਹਾ ਹੈ ਤਾਂ ਕਸ਼ਮੀਰ ਦੇ ਸ਼੍ਰੀਨਗਰ ਦੇ ਲਾਲ ਚੌਕ ’ਤੇ ਵੀ ਜੋ ਇਤਿਹਾਸ ਰਚਿਆ ਗਿਆ, ਉਹ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਹੋਇਆ ਹੈ। ਕਾਰਗਿਲ ਵਿਜੇ ਦਿਵਸ ਦੇ ਮੌਕੇ ’ਤੇ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ ਤੋਂ ਕੱਢੀ ਤਿਰੰਗਾ ਬਾਈਕ ਰੈਲੀ ਨੇ ਕਾਰਗਿਲ ਜੰਗ ਯਾਦਗਾਰ ਤੱਕ ਪਹੁੰਚ ਕੇ ਆਪਣੇ ਆਪ ’ਚ ਇਕ ਮੀਲ ਪੱਥਰ ਬਣਾਇਆ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਸੰਸਦ ਮੈਂਬਰ ਤੇਜਸਵੀ ਸੂਰਿਆ ਤੇ ਵਰਕਰਾਂ ਨੇ ਜਿਸ ਉਤਸ਼ਾਹ ਅਤੇ ਉਮੰਗ ਨਾਲ ਇਹ ਬਾਈਕ ਰੈਲੀ ਕੱਢੀ ਅਤੇ ਸ਼੍ਰੀਨਗਰ ਦੇ ਲਾਲ ਚੌਕ ’ਤੇ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਝੰਡਾ ਲਹਿਰਾਇਆ, ਉਸ ਤੋਂ ਸਾਫ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਜੰਮੂ-ਕਸ਼ਮੀਰ ’ਚ ਵਿਕਾਸ, ਸੁਰੱਖਿਆ ਅਤੇ ਵਿਸ਼ਵਾਸ ਦਾ ਸੂਰਜ ਚੜ੍ਹਿਆ ਹੈ, ਅੱਤਵਾਦ ਅਤੇ ਪਰਿਵਾਰਵਾਦ ਦਾ ਅਸਤ ਹੋ ਚੁੱਕਾ ਹੈ।

75 ਸਾਲ ’ਚ ਪਹਿਲੀ ਵਾਰ ਕਸ਼ਮੀਰ ਦਾ ਇਹ ਲਾਲ ਚੌਕ ਤਿਰੰਗਾਮਈ ਹੋ ਕੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਨੌਜਵਾਨਾਂ ’ਚ ਅਜੀਬ ਜਿਹਾ ਜੋਸ਼ ਅਤੇ ਜਨੂੰਨ ਸੀ। ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਆਯੋਜਿਤ ਇਸ ਰਾਸ਼ਟਰਵਾਦੀ ਉਤਸਵ ’ਚ ਦੇਸ਼ ਦੇ ਸਾਰੇ ਪ੍ਰਤੀਨਿਧੀਆਂ ਨੇ ਹਿੱਸਾ ਲੈ ਕੇ ਇਹ ਪ੍ਰਗਟਾਇਆ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਪ੍ਰਧਾਨ ਮੰਤਰੀ ਨੂੰ ਵਿਕਾਸ ਪੁਰਸ਼ ਦੇ ਰੂਪ ’ਚ ਸੰਬੋਧਿਤ ਕਰਦੇ ਹੋਏ ਸਥਾਨਕ ਲੋਕ ਪਹਿਲੀ ਵਾਰ ਨਿਡਰ ਹੋ ਕੇ ਆਜ਼ਾਦੀ ਦੇ ਅੰਮ੍ਰਿਤ ਉਤਸਵ ਦੀ ਖੁਸ਼ੀ ਪ੍ਰਗਟ ਕਰ ਰਹੇ ਸਨ। ਤਿਰੰਗੇ ਦੇ ਤਿੰਨੇ ਰੰਗ ਇਹ ਸੰਦੇਸ਼ ਦੇ ਗਏ ਕਿ ਜੰਮੂ-ਕਸ਼ਮੀਰ ਦਾ ਸਮਾਜਿਕ, ਭੂਗੋਲਿਕ ਅਤੇ ਆਰਥਿਕ ਏਕੀਕਰਨ ਯਕੀਨੀ ਹੋ ਗਿਆ ਹੈ। ਇਹ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਚਪੇੜ ਹੈ ਜੋ ਇਹ ਕਹਿੰਦੇ ਸਨ ਕਿ ਧਾਰਾ 370 ਹਟਣ ’ਤੇ ਇੱਥੇ ਖੂਨ ਦੀਆਂ ਨਦੀਆਂ ਵਗਣਗੀਆਂ। ਆਜ਼ਾਦੀ ਦੇ 75 ਸਾਲ ਤੱਕ ਰਾਸ਼ਟਰੀ ਸਿਆਸਤ ਦੇ ਨਕਸ਼ੇ ’ਤੇ ਕਸ਼ਮੀਰ ਅੱਤਵਾਦ ਅਤੇ ਪਰਿਵਾਰਵਾਦ ਦਾ ਸ਼ਿਕਾਰ ਬਣਿਆ ਹੋਇਆ ਸੀ। ਨਾ ਤਾਂ ਕਸ਼ਮੀਰ ਨੂੰ ਕਸ਼ਮੀਰੀਅਤ ਦੀ ਪਛਾਣ ਮਿਲ ਰਹੀ ਸੀ ਅਤੇ ਨਾ ਹੀ ਇਸ ਨੂੰ ਰਾਸ਼ਟਰ ਦੀ ਮੁੱਖ ਧਾਰਾ ’ਚ ਸ਼ਾਮਲ ਕਰਨ ਲਈ ਕਦੀ ਕਿਸੇ ਸਿਆਸੀ ਪਾਰਟੀ ਨੇ ਕੋਈ ਕੋਸ਼ਿਸ਼ ਕੀਤੀ। ਸਥਾਨਕ ਪਾਰਟੀਆਂ ਪਰਿਵਾਰਵਾਦ ਦੀ ਸਿਆਸਤ ’ਚ ਇਸ ਤਰ੍ਹਾਂ ਮਗਨ ਸਨ ਕਿ ਉਨ੍ਹਾਂ ’ਚ ਅੱਤਵਾਦ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ। ਵਧੇਰੇ ਰਾਸ਼ਟਰੀ ਪਾਰਟੀਆਂ ਨੇ ਤੰਗਦਿਲੀ ਦੀ ਸਿਆਸਤ ਦਾ ਅਜਿਹਾ ਚੋਲਾ ਪਹਿਨਿਆ ਹੋਇਆ ਸੀ ਕਿ ਕਸ਼ਮੀਰ ਦੇ ਸ਼੍ਰੀਨਗਰ ’ਚ ਕਦੀ ਰਾਸ਼ਟਰੀ ਆਨ, ਬਾਨ, ਸ਼ਾਨ ਦਾ ਪ੍ਰਤੀਕ ਤਿਰੰਗਾ ਲਹਿਰਾਉਣ ਦੀ ਗੱਲ ਤਾਂ ਦੂਰ, ਇਸ ਦੇ ਲਈ ਹਰ ਕੋਸ਼ਿਸ਼ ਦਾ ਵਿਰੋਧ ਹੀ ਕਰਦੀਆਂ ਰਹੀਆਂ। ਓਧਰ ਜਨਸੰਘ ਤੋਂ ਲੈ ਕੇ ਭਾਜਪਾ ਤਕ ਨੇ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹੋਏ ਇਸ ਦੇ ਲਈ ਜ਼ਬਰਦਸਤ ਸੰਘਰਸ਼ ਕੀਤਾ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਕਸ਼ਮੀਰ ਦੇ ਲਈ ਆਜ਼ਾਦ ਭਾਰਤ ਦੇ ਪਹਿਲੇ ਬਲੀਦਾਨੀ ਬਣੇ।

ਕਦੀ ਲਾਲ ਚੌਕ ਦੇਸ਼ਧ੍ਰੋਹੀ ਅਤੇ ਵੱਖਵਾਦੀ ਭਾਵਨਾਵਾਂ ਨਾਲ ਭਰਿਆ ਹੋਇਆ ਸੀ, ਤਿਰੰਗਾ ਲਹਿਰਾਉਣ ਦੀ ਹਿੰਮਤ ਕਰਨ ਵਾਲਿਆਂ ਨੂੰ ਅੱਤਵਾਦੀਆਂ ਵੱਲੋਂ ਹੱਤਿਆ ਦੀ ਧਮਕੀ ਿਦੱਤੀ ਜਾਂਦੀ ਸੀ। 1992 ’ਚ ਮਾਣਯੋਗ ਨਰਿੰਦਰ ਮੋਦੀ ਜੀ ਨੇ ਮਾਣ ਨਾਲ ਇਥੇ ਤਿਰੰਗਾ ਲਹਿਰਾਇਆ ਸੀ ਜਿਸ ਦੇ ਕਾਰਨ ਅੱਜ 30 ਸਾਲ ਬਾਅਦ ਮੁੜ ਲਹਿਰਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਸੰਕਲਪ ਨਾਲ ਕਸ਼ਮੀਰ ’ਚੋਂ ਧਾਰਾ 370 ਦੀ ਸਮਾਪਤੀ ਦੇ ਬਾਅਦ ਪ੍ਰਧਾਨ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ’ਚ ਵਿਕਾਸ ਅਤੇ ਯਕੀਨ ਦਾ ਇਕ ਸੇਤੂ ਬਣਾਇਆ, ਜਿਸ ਨਾਲ ਕਸ਼ਮੀਰੀਅਤ ਅਤੇ ਭਾਰਤੀਅਤਾ ਦਾ ਰੰਗ ਚਾਰੇ ਪਾਸੇ ਫੈਲ ਚੁੱਕਾ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਸ਼੍ਰੀਨਗਰ ਦੇ ਪ੍ਰਸਿੱਧ ਲਾਲ ਚੌਕ ’ਤੇ ਘੰਟਾਘਰ ਦੇ ਉਪਰ ਦੇਸ਼ ਦਾ ਤਿਰੰਗਾ ਉਦੋਂ ਲਹਿਰਾਇਆ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਇੱਛਾ-ਸ਼ਕਤੀ ਨੇ ਧਾਰਾ 370 ਨੂੰ ਢਹਿ-ਢੇਰੀ ਕੀਤਾ। ਇਸੇ ਸਾਲ 26 ਜਨਵਰੀ ਨੂੰ ਦੇਸ਼ ਜਦੋਂ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਜਵਾਨਾਂ ਨੇ ਵੱਖ-ਵੱਖ ਥਾਵਾਂ ’ਤੇ ਤਿਰੰਗਾ ਲਹਿਰਾਇਆ। ਦੇਸ਼ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਗਣਤੰਤਰ ਦਿਵਸ ’ਤੇ ਸਥਾਨਕ ਲੋਕਾਂ ਨੇ ਤਿਰੰਗਾ ਲਹਿਰਾਇਆ। ਜੋ ਲਾਲ ਚੌਕ ਕਦੀ ਡਰ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਅੱਡਾ ਹੁੰਦਾ ਸੀ ਉੱਥੇ ਦੇਸ਼ ਭਗਤੀ ਦਾ ਮਾਦਾ ਦਿਸਿਆ।

ਕਾਰਗਿਲ ਵਿਜੇ ਦਿਵਸ ’ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰਾਂ ਨੇ ਅਖੰਡ ਭਾਰਤ, ਇਕ ਭਾਰਤ, ਸਮਰੱਥ ਭਾਰਤ ਅਤੇ ਮਜ਼ਬੂਤ ਭਾਰਤ ਦੀ ਲਕੀਰ ਕਸ਼ਮੀਰ ’ਚ ਖਿੱਚ ਿਦੱਤੀ। ਨੌਜਵਾਨਾਂ ’ਚ ਜੋ ਜੋਸ਼ ਸੀ, ਉਸ ਨੂੰ ਦੇਖ ਕੇ ਮਾਣਯੋਗ ਅਟਲ ਬਿਹਾਰੀ ਵਾਜਪਾਈ ਜੀ ਦਾ ਉਹ ਕਥਨ ਸੱਚ ਹੁੰਦੇ ਹੋਏ ਦਿਸਿਆ, ਜਿਸ ’ਚ ਉਹ ਕਹਿੰਦੇ ਹੁੰਦੇ ਸਨ ਕਿ ਦੇਸ਼ ਦੇ ਨੌਜਵਾਨ ਜਦੋਂ ਅੱਗੇ ਵਧਦੇ ਹਨ ਤਾਂ ਸਿਰਫ ਆਪਣੀ ਹੀ ਨਹੀਂ ਸਗੋਂ ਦੇਸ਼ ਦੀ ਵੀ ਕਿਸਮਤ ਬਣਾਉਂਦੇ ਹਨ। ਅਟਲ ਜੀ ਨੇ ਆਪਣੀ ਕਵਿਤਾ ਰਾਹੀਂ ਦੇਸ਼ ਦੀ ਤਾਕਤ ਦੱਸਦੇ ਹੋਏ ਵਿਰੋਧੀਆਂ ਨੂੰ ਸੁਚੇਤ ਕਰਦੇ ਹੋਏ ਲਿਖਿਆ ਸੀ :

ਧਮਕੀ, ਜੇਹਾਦ ਕੇ ਨਾਰੋਂ ਸੇ, ਹਥਿਆਰੋਂ ਸੇ,

ਕਸ਼ਮੀਰ ਕਭੀ ਹਥਿਆ ਲੋਗੇ, ਯਹ ਮਤ ਸਮਝੋ।

ਹਮਲੋਂ ਸੇ, ਅੱਤਿਆਚਾਰੋਂ ਸੇ, ਸੰਹਾਰੋਂ ਸੇ,

ਭਾਰਤ ਕਾ ਸ਼ੀਸ਼ ਝੁਕਾ ਲੋਗੇ, ਯਹ ਮਤ ਸਮਝੋ।

ਜਬ ਤਕ ਗੰਗਾ ਕੀ ਧਾਰ, ਸਿੰਧੂ ਮੇਂ ਜਵਾਰ,

ਅਗਨੀ ਮੇਂ ਜਲਨ, ਸੂਰਜ ਮੇਂ ਤਪਨ ਸ਼ੇਸ਼।

ਸਵਾਤੰਤ੍ਰਯ ਸਮਰ ਕੀ ਵੇਦੀ ਪਰ ਅਰਪਿਤ ਹੋਂਗੇ,

ਅਗਣਿਤ ਜੀਵਨ, ਯੌਵਨ ਅਸ਼ੇਸ਼।

ਅਮਰੀਕਾ ਕਯਾ, ਸੰਸਾਰ ਭਲੇ ਹੀ ਹੋ ਵਿਰੁੱਧ,

ਕਸ਼ਮੀਰ ਪਰ ਭਾਰਤ ਦਾ ਧਵਜ ਨਹੀਂ ਝੁਕੇਗਾ,

ਏਕ ਨਹੀਂ, ਦੋ ਨਹੀਂ, ਕਰੋ ਬੀਸੋਂ ਸਮਝੌਤੇ,

ਪਰ ਸਵਤੰਤਰ ਭਾਰਤ ਦਾ ਮਸਤਕ ਨਹੀਂ ਝੁਕੇਗਾ।

ਤਰੁਣ ਚੁਘ ( ਭਾਜਪਾ ਦੇ ਰਾਸ਼ਟਰੀ ਮਹਾਮੰਤਰੀ )


Anuradha

Content Editor

Related News