ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਕੋਰੋਨਾ ਦਾ ਪਤਾ ਲਗਾ ਸਕਦੀਆਂ ਸਮਾਰਟਵਾਚ : ਅਧਿਐਨ

Saturday, Nov 21, 2020 - 09:14 AM (IST)

ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਕੋਰੋਨਾ ਦਾ ਪਤਾ ਲਗਾ ਸਕਦੀਆਂ ਸਮਾਰਟਵਾਚ : ਅਧਿਐਨ

ਬੋਸਟਨ- ਸਰੀਰ ਦੇ ਵੱਖ-ਵੱਖ ਮਹੱਤਵਪੂਰਣ ਲੱਛਣਾਂ ਜਿਵੇਂ ਦਿਲ ਦੀ ਧੜਕਣ ਅਤੇ ਨਾੜੀ ਦੀ ਲਗਾਤਾਰ ਜਾਣਕਾਰੀ ਦੇਣ ਵਾਲੀ ਸਮਾਰਟਵਾਚ ਵਰਗੇ ਪਹਿਨਣ ਵਾਲੇ ਉਪਕਰਣ ਕੋਵਿਡ-19 ਦੇ ਲੱਛਣ ਸਾਹਮਣੇ ਆਉਣ ਤੋਂ ਲਗਭਗ 9 ਦਿਨ ਪਹਿਲਾਂ ਹੀ ਸਰੀਰ ’ਚ ਤਬਦੀਲੀ ਦਾ ਪਤਾ ਲਗਾ ਸਕਦੇ ਹਨ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਆਫ ਮੈਡੀਸਿਨ ਦੇ ਖੋਜਕਰਤਾਵਾਂ ਨੇ ਕਰੀਬ 5,300 ਲੋਕਾਂ ’ਚੋਂ ਕੋਵਿਡ-19 ਦੇ 32 ਮਰੀਜਾਂ ਨਾਲ ਜੁੜੀਆਂ ਸੂਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ।

ਉਨ੍ਹਾਂ ਪਾਇਆ ਕਿ 32 ਮਰੀਜਾਂ ’ਚੋਂ 26 (81 ਫ਼ੀਸਦੀ) ਦੀ ਦਿਲ ਦੀ ਧੜਕਣ, ਰੋਜਾਨਾ ਪੈਦਲ ਚੱਲਣ ਦੀ ਦੂਰੀ ਜਾਂ ਸੌਣ ਦੇ ਸਮੇਂ ’ਚ ਬਦਲਾਅ ਹੋਇਆ ਹੈ। ਨੇਚਰ ਬਾਇਓਮੈਡੀਕਲ ਇੰਜੀਨਿਅਰਿੰਗ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ਅਨੁਸਾਰ, 22 ਮਾਮਲਿਆਂ ’ਚ ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਬਦਲਾਅ ਨਜ਼ਰ ਆਉਣ ਲੱਗੇ ਸਨ, ਉਥੇ ਹੀ ਚਾਰ ਮਾਮਲੇ ਅਜਿਹੇ ਸਨ, ਜਿਨ੍ਹਾਂ ’ਚ ਘੱਟ ਤੋਂ ਘੱਟ 9 ਦਿਨ ਪਹਿਲਾਂ ਹੀ ਇਨਫੈਕਸ਼ਨ ਦਾ ਪਤਾ ਲੱਗ ਗਿਆ ਸੀ।

ਅਧਿਐਨ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਰੋਜਾਨਾ ਦੀਆਂ ਸਰੀਰਕ ਗਤੀਵਿਧੀਆਂ ਅਤੇ ਸਿਹਤ ’ਤੇ ਨਜ਼ਰ ਰੱਖਣ ਲਈ ਵਿਕਸਿਤ ਕੀਤੇ ਗਏ ਸਮਾਰਟਵਾਚ ਵਰਗੇ ਉਪਕਰਣ ਸਾਹ ਸਬੰਧੀ ਇਨਫੈਕਸ਼ਨ ਦਾ ਸਮੇਂ ’ਤੇ ਪਤਾ ਲਗਾਉਣ ’ਚ ਵੱਡੇ ਪੱਧਰ ’ਤੇ ਸਹਾਇਕ ਸਿੱਧ ਹੋ ਸਕਦੇ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੇ ਸ਼ੁਰੂਆਤੀ ਦਿਨਾਂ ’ਚ ਪਤਾ ਲੱਗਣ ਨਾਲ ਬੀਮਾਰੀ ਦੇ ਪ੍ਰਸਾਰ ਨੂੰ ਰੋਕਣ ’ਚ ਮਦਦ ਮਿਲੇਗੀ। ਇਸ ਦੀ ਮਦਦ ਨਾਲ ਵਿਅਕਤੀ ਖੁਦ ਇਕਾਂਤਵਾਸ ’ਚ ਜਾ ਸਕਦਾ ਹੈ ਜਾਂ ਫਿਰ ਸਮੇਂ ’ਤੇ ਇਲਾਜ ਕਰਵਾ ਸਕਦਾ ਹੈ।


author

Lalita Mam

Content Editor

Related News