ਵਿਗਿਆਨੀਆਂ ਨੇ ਇਨਸਾਨੀ ਸਰੀਰ ''ਚ ਲੱਭਿਆ ਇਕ ਨਵਾਂ ਅੰਗ

10/23/2020 3:44:11 PM

ਨੀਦਰਲੈਂਡ- ਵਿਗਿਆਨੀਆਂ ਨੇ ਇਨਸਾਨੀ ਸਰੀਰ ਵਿਚ ਇਕ ਨਵੇਂ ਅੰਗ ਦਾ ਪਤਾ ਲਗਾਇਆ ਹੈ। ਨੀਦਰਲੈਂਡ ਦੇ ਵਿਗਿਆਨੀ ਇਕ ਨਵੇਂ ਕੈਂਸਰ ਸਕੈਨ ਦੀ ਜਾਂਚ ਕਰ ਰਹੇ ਸਨ ਜਦ ਉਨ੍ਹਾਂ ਨੂੰ ਗਲੇ ਵਿਚ ਇਕ ਨਵਾਂ ਅੰਗ ਦਿਖਾਈ ਦਿੱਤਾ। ਰਿਸਰਚ ਵਿਚ ਪਾਇਆ ਗਿਆ ਕਿ ਗਲੇ ਦੇ ਉੱਪਰਲੇ ਹਿੱਸੇ ਵਿਚ ਗ੍ਰੰਥੀਆਂ ਦਾ ਇਕ ਗਰੁੱਪ ਹੈ, ਜਿਸ ਦੇ ਬਾਰੇ ਵਿਚ ਹੁਣ ਤੱਕ ਪਤਾ ਨਹੀਂ ਸੀ। 
ਵਿਗਿਆਨੀਆਂ ਨੇ ਸਰੀਰ ਵਿਚ ਪਾਏ ਗਏ ਇਸ ਨਵੇਂ ਅੰਗ ਨੂੰ ਟੁਬੇਰੀਅਲ ਸੈਲੀਵਰੀ ਗਲੈਂਡਜ਼ ਦਾ ਨਾਂ ਦਿੱਤਾ ਹੈ, ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਅੰਗ ਨੱਕ ਦੇ ਲੂਬ੍ਰੀਕੇਸ਼ਨ ਵਿਚ ਮਦਦ ਕਰਦਾ ਹੈ। 
'ਰੈਡੀਓਥੈਰਪੀ ਐਂਡ ਓਨਕੋਲੋਜੀ' ਰਸਾਲੇ ਵਿਚ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਰੈਡੀਏਸ਼ਨ ਟ੍ਰੀਟਮੈਂਟ ਦੌਰਾਨ ਇਨ੍ਹਾਂ ਗ੍ਰੰਥੀਆਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਲੋਕਾਂ ਨੂੰ ਲਾਭ ਹੋ ਸਕਦਾ ਹੈ। ਨੀਦਰਲੈਂਡ ਦੇ ਐਮਸਟਰਡਮ ਦੇ ਕੈਂਸਰ ਇੰਸਟੀਚਿਊਟ ਦੇ ਮਾਹਰਾਂ ਨੇ ਪ੍ਰੋਸਟੇਟ ਕੈਂਸਰ ਦੀ ਜਾਂਚ ਲਈ ਇਹ ਸਕੈਨ ਕੀਤੀ ਸੀ। ਮਾਹਰਾਂ ਨੇ ਦੱਸਿਆ ਕਿ ਗ੍ਰੰਥੀਆਂ ਦੇ ਜਿਸ ਸਮੂਹ ਦਾ ਪਤਾ ਚੱਲਿਆ ਹੈ, ਉਹ 1.5 ਇੰਚ ਲੰਬਾ ਹੈ। ਇਹ ਸੈਲੀਵਰੀ ਗਲੈਂਡਜ਼ ਦੀ ਤਰ੍ਹਾਂ ਹੀ ਹੈ। ਸਟੱਡੀ ਦੌਰਾਨ ਜਿਨ੍ਹਾਂ 100 ਮਰੀਜ਼ਾਂ ਦੀ ਜਾਂਚ ਕੀਤੀ ਗਈ, ਸਾਰਿਆਂ ਵਿਚ ਇਹ ਅੰਗ ਮੌਜੂਦ ਸੀ।


Lalita Mam

Content Editor

Related News