ਲਗਾਤਾਰ ਘਟਦਾ ਜਾ ਰਿਹੈ ਮਨੁੱਖ ਦੇ ਸਰੀਰ ਦਾ ਤਾਪਮਾਨ : ਸੋਧ

01/12/2020 8:51:38 AM

ਕੈਲੀਫੋਰਨੀਆ- ਇਕ ਪਾਸੇ ਜਿਥੇ ਗਲੋਬਲ ਵਾਰਮਿੰਗ ਕਾਰਣ ਬਾਹਰੀ ਵਾਤਾਵਰਣ ਦਾ ਤਾਪਮਾਨ ਹਰ ਦਿਨ ਵੱਧਦਾ ਜਾ ਰਿਹਾ ਹੈ, ਉਥੇ ਇਨਸਾਨ ਦੇ ਸਰੀਰ ਦਾ ਤਾਪਮਾਨ ਘੱਟ ਹੁੰਦਾ ਜਾ ਰਿਹਾ ਹੈ। ਸਾਲ 1851 ’ਚ ਸਰੀਰ ਦੇ ਸਟੈਂਡਰਡ ਔਸਤ ਬਾਡੀ ਟੈਂਪਰੇਚਰ ਨੂੰ 37 ਡਿਗਰੀ ਸੈਲਸੀਅਸ ਯਾਨੀ 98.6 ਡਿਗਰੀ ਫਾਰਨਹਾਈਟ ਰੱਖਿਆ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਿਚ ਹੌਲੀ-ਹੌਲੀ ਕਮੀ ਦਰਜ ਕੀਤੀ ਗਈ ਹੈ।

1800 ਅਤੇ 2000 ’ਚ ਜਨਮੇ ਲੋਕਾਂ ਦੇ ਸਰੀਰਕ ਤਾਪਮਾਨ ’ਚ ਆਈ ਕਮੀ :

ਖੋਜਕਾਰਾਂ ਨੇ ਇਸ ਗੱਲ ਦੀ ਸਮੀਖਿਆ ਕੀਤੀ ਅਤੇ ਪਾਇਆ ਕਿ ਸਾਲ 2000 ’ਚ ਜਨਮੇ ਮਰਦਾਂ ਦੇ ਸਰੀਰ ਦਾ ਤਾਪਮਾਨ 1800 ’ਚ ਜਨਮੇ ਮਰਦਾਂ ਦੇ ਮੁਕਾਬਲੇ ’ਚ ਔਸਤਨ 1.06 ਡਿਗਰੀ ਫਾਰਨਹਾਈਟ ਘੱਟ ਹੈ। ਇਸੇ ਤਰ੍ਹਾਂ ਔਰਤਾਂ ਦੇ ਕੇਸ ’ਚ ਵੀ ਖੋਜਕਾਰਾਂ ਨੇ ਇਹੋ ਪੈਟਰਨ ਦੇਖਿਆ ਹੈ। ਸਾਲ 2000 ’ਚ ਜਨਮ ਲੈਣ ਵਾਲੀਆਂ ਔਰਤਾਂ ਦੇ ਸਰੀਰ ਦਾ ਤਾਪਮਾਨ 1890 ’ਚ ਜਨਮ ਲੈਣ ਵਾਲੀਆਂ ਔਰਤਾਂ ਦੇ ਮੁਕਾਬਲੇ 0.58 ਡਿਗਰੀ ਫਾਰਨਹਾਈਟ ਘੱਟ ਸੀ। ਅਜਿਹੇ ’ਚ ਦੇਖੀਏ ਤਾਂ ਓਵਰਆਲ ਬਾਡੀ ਟੈਂਪਰੇਚਰ ’ਚ ਹਰ ਦਹਾਕੇ ’ਚ 0.03 ਡਿਗਰੀ ਸੈਲਸੀਅਸ ਯਾਨੀ 0.05 ਡਿਗਰੀ ਫਾਰਨਹਾਈਟ ਦੀ ਕਮੀ ਦੇਖੀ ਜਾ ਰਹੀ ਹੈ।

ਸਰੀਰ ਦਾ ਆਮ ਤਾਪਮਾਨ ਘਟਨ ਦੇ ਪਿੱਛੇ ਹਨ ਕਈ ਕਾਰਣ :

ਆਖਿਰ ਅਜਿਹਾ ਕਿਉਂ ਹੋ ਰਿਹਾ ਹੈ, ਇਸ ਬਾਰੇ ਕੋਈ ਸਪੱਸ਼ਟ ਗੱਲ ਸਾਹਮਣੇ ਨਹੀਂ ਆਈ ਹੈ ਪਰ ਵਿਗਿਆਨੀਆਂ ਦੀ ਮੰਨੀਏ ਤਾਂ ਸੈਨੀਟੇਸ਼ਨ ਯਾਨੀ ਸਾਫ-ਸਫਾਈ, ਡੈਂਟਲ ਅਤੇ ਮੈਡੀਕਲ ਕੇਅਰ ’ਚ ਹੋਏ ਸੁਧਾਰ ਕਾਰਣ ਸਰੀਰ ਦਾ ਕ੍ਰਾਨਿਕ ਇਨਫਲੇਮੇਸ਼ਨ ਘੱਟ ਹੋਇਆ ਹੈ। ਇੰਨਾ ਹੀ ਨਹੀਂ ਮਾਡਰਨ ਹੀਟਿੰਗ ਅਤੇ ਏਅਰਕੰਡੀਸ਼ਨ ਦੇ ਇਸਤੇਮਾਲ ਨਾਲ ਵੀ ਸਥਾਈ ਤਾਪਮਾਨ ਅਤੇ ਰੈਸਟਿੰਗ ਮੈਟਾਬਾਲਿਕ ਰੇਟ ’ਚ ਕਮੀ ਆਈ ਹੈ। ਅਜਿਹੇ ’ਚ ਅੱਜ ਦੇ ਸਮੇਂ ’ਚ ਟ੍ਰੈਡੀਸ਼ਨਲ 98.6 ਫਾਰਨਹਾਈਟ ਦੀ ਥਾਂ 97.5 ਫਾਰਨਹਾਈਟ ਸਰੀਰ ਦਾ ਨਾਰਮਲ ਟੈਂਪਰੇਚਰ ਬਣ ਗਿਆ ਹੈ।

ਇਨਸਾਨ ਦੇ ਜਨਮ ਤੋਂ ਲੈ ਕੇ ਹੁਣ ਤੱਕ ਹੋ ਚੁੱਕੇ ਹਨ ਕਈ ਬਦਲਾਅ

ਸਟੈਨਫੋਰਡ ਯੂਨੀਵਰਸਿਟੀ ’ਚ ਮੈਡੀਸਨ ਦੇ ਪ੍ਰੋਫੈਸਰ ਅਤੇ ਸਟੱਡੀ ਦੀ ਸੀਨੀਅਰ ਆਥਰ ਡਾ. ਜੂਲੀ ਪੈਰਸਾਨੇਟ ਕਹਿੰਦੀ ਹੈ ਕਿ ਸਰੀਰਕ ਤੌਰ ’ਤੇ ਦੇਖੀਏ ਤਾਂ ਅਸੀਂ ਪ੍ਰਾਚੀਨ ਸਮੇਂ ਵਿਚ ਜਿਹੋ ਜਿਹੇ ਸੀ ਉਸਦੇ ਮੁਕਾਬਲੇ ’ਚ ਅੱਜ ਅਸੀਂ ਉਸ ਨਾਲੋਂ ਬਹੁਤ ਵੱਖ ਹਾਂ। ਸਾਡਾ ਵਾਤਾਵਰਣ ਬਦਲ ਚੁੱਕਾ ਹੈ, ਸਾਡੇ ਘਰ ਦੇ ਅੰਦਰ ਦਾ ਤਾਪਮਾਨ ਬਦਲ ਚੁੱਕਾ ਹੈ। ਮਾਈਕ੍ਰੋਆਰਗੈਨਿਜ਼ਮ ਨਾਲ ਸਾਡਾ ਸੰਪਰਕ ਬਦਲ ਚੁੱਕਾ ਹੈ ਅਤੇ ਅਸੀਂ ਜਿਸ ਤਰ੍ਹਾਂ ਦੇ ਭੋਜਨ ਦਾ ਸੇਵਨ ਕਰ ਰਹੇ ਹਾਂ ਉਸ ਵਿਚ ਵੀ ਬਦਲਾਅ ਆ ਚੁੱਕਾ ਹੈ। ਅਜਿਹੇ ’ਚ ਅਸੀਂ ਸੋਚੀਏ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਹੁਣ ਤੱਕ ਅਸੀਂ ਇਕੋ ਜਿਹੇ ਹੀ ਹਾਂ ਤਾਂ ਅਜਿਹਾ ਨਹੀਂ ਹੈ।


Related News