ਨਸ਼ੇੜੀ ਪਤੀ ਤੋਂ ਪਰੇਸ਼ਾਨ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਤੀ, ਸਹੁਰਾ ਤੇ ਜੇਠ-ਜੇਠਾਣੀ ਖ਼ਿਲਾਫ਼ ਮਾਮਲਾ ਦਰਜ
06/04/2023 6:16:51 PM

ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਵਾਲਮੀਕਿ ਚੌਕ ’ਚ ਸਥਿਤ ਇਕ ਰਾਮਗੜ੍ਹੀਆਂ ਪਰਿਵਾਰ ਦੀ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ’ਚ ਪਤੀ, ਸਹੁਰਾ, ਜੇਠ, ਜੇਠਾਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਗਗਨਦੀਪ ਕੌਰ ਦੇ ਪਿਤਾ ਮੱਖਣ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਲੇਕੇ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਨੇ ਆਪਣੀ ਕੁੜੀ ਦਾ ਗਗਨਦੀਪ ਦਾ 8 ਸਾਲ ਪਹਿਲਾਂ ਉਤਵਿੰਦਰ ਸਿੰਘ ਨਾਲ ਧਾਰਮਿਕ ਮਰਿਯਾਦਾ ਅਨੁਸਾਰ ਲੱਖਾਂ ਰੁਪਏ ਲਾ ਕੇ ਕੀਤਾ ਸੀ ਪਰ ਬਾਅਦ ’ਚ ਕੁੜੀ ਦਾ ਪਤੀ ਉਸ ਨੂੰ ਨਸ਼ੇ ਕਰਨ ਕਾਰਨ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਦੋਸ਼ 'ਚ ਫਸੇ ਫਰੀਦਕੋਟ ਦੇ SP-DSP ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
ਉਨ੍ਹਾਂ ਦੱਸਿਆ ਕਈ ਵਾਰ ਉਹ ਸਮਝਾਉਣ ਦੇ ਬਾਵਜੂਦ ਵੀ ਨਾ ਸਮਝਿਆ ਤੇ ਉਸ 'ਤੇ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾਉਣ ਦੇ ਬਾਵਜੂਦ ਵੀ ਲੱਖਾਂ ਰੁਪਏ ਖ਼ਰਾਬ ਕਰ ਦਿੱਤੇ। ਪਰਿਵਾਰਕ ਮੈਂਬਰਾਂ ਨੇ ਉਸਨੂੰ ਸਮਝਾਉਣ ਦੀ ਬਜਾਏ ਨਸ਼ੇ ਦਾ ਆਦੀ ਬਣਾ ਦਿੱਤਾ ਕਿਉਂਕਿ ਉਹ ਇਸ ਦੀ ਜਾਇਦਾਦ ਹੜੱਪਣਾ ਚਾਹੁੰਦੇ ਸਨ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਗਗਨਦੀਪ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਹਸਪਤਾਲ ਤਪਾ ’ਚ ਦਾਖ਼ਲ ਹੈ।
ਇਹ ਵੀ ਪੜ੍ਹੋ- ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤੰਜ, ਆਖੀ ਵੱਡੀ ਗੱਲ
ਸੂਚਨਾ ਮਿਲਣ 'ਤੇ ਜਦੋਂ ਉਹ ਕੁੜੀ ਦੇ ਘਰ ਗਏ ਤਾਂ ਦੇਖਿਆ ਕਿ ਕੁੜੀ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਸੀ, ਜੋ ਮੌਤ ਨਾਲ ਜੂਝ ਰਹੀ ਸੀ। ਬੀਤੀ ਦਿਨੀਂ ਉਸਦੀ ਮੌਤ ਹੋ ਜਾਣ ’ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਸ ਚੌਂਕੀ ਤਪਾ ਪਹੁੰਚ ਕੇ ਬਿਆਨ ਦਰਜ ਕਰਵਾਏ ਕਿ ਮ੍ਰਿਤਕਾ ਦੇ ਪਤੀ ਉਤਵਿੰਦਰ ਸਿੰਘ, ਸਹੁਰਾ ਰਘੁਵੀਰ ਸਿੰਘ, ਜੇਠ ਰਾਜਿੰਦਰ ਸਿੰਘ ਅਤੇ ਜੇਠਾਣੀ ਅਮਨੀ ਕੌਰ ਨੇ ਮਰਨ ਲਈ ਮਜਬੂਰ ਕਰਨ ’ਤੇ ਉਸਨੇ ਆਪਣੀ ਖ਼ੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਮ੍ਰਿਤਕਾ ਆਪਣੇ ਪਿੱਛੇ 7 ਸਾਲਾ ਮੁੰਡੇ ਨੂੰ ਛੱਡ ਗਈ ਹੈ। ਜਦ ਪੁਲਸ ਚੌਕੀ ਇੰਚਾਰਜ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।