ਇਨਸਾਨ ਨੂੰ ਸੱਚੇ ਗੁਰੂ ਪ੍ਰਮਾਤਮਾ ਦੀ ਭਗਤੀ ਤੋਂ ਬਿਨ੍ਹਾਂ ਸ਼ਾਂਤੀ ਨਹੀਂ ਮਿਲਦੀ : ਸੰਤ ਰਾਜਗਿਰ
Thursday, Dec 06, 2018 - 12:57 PM (IST)

ਸੰਗਰੂਰ (ਸ਼ਾਮ,ਗਰਗ)- ਇਨਸਾਨ ਨੂੰ ਸੱਚੇ ਗੁਰੂ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਸ਼ਾਤੀ ਨਹੀਂ ਮਿਲਦੀ। ਇਹ ਪ੍ਰਵਚਨ ਸੰਤ ਰਾਜ ਗਿਰ ਜੀ ਮਹਾਰਾਜ ਸੰਚਾਲਕ ਵੀਰ ਗਿਰ ਆਸ਼ਰਮ ਨੇ ਸਵ : ਬਲਵੀਰ ਸਿੰਘ ਧਾਲੀਵਾਲ ਅਤੇ ਅਮਰਜੀਤ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਵਿਸ਼ੇਸ਼ ਸਤਿਸੰਗ ਦੌਰਾਨ ਹਾਜ਼ਰ ਸੰਗਤਾਂ ਨੂੰ ਕਹੇ। ਸੰਤ ਜੀ ਨੇ ਕਿਹਾ ਭਜਨ,ਪੁੰਨ,ਦਾਨ ਤੀਰਥਾਂ ਦਾ ਇਨਸਾਨ ਭਾਵੇਂ ਜ਼ਿੰਦਗੀ ਵਿਚ ਕਦੇ-ਕਦੇ ਕਰ ਲਵੇ ਪਰ ਉਹ ਕਿਸੇ ਦੀ ਆਤਮਾ ਨਾ ਦੁਖਾਵੇਂ ਅਤੇ ਕਿਸੇ ਨਾਲ ਧੌਖਾ ਨਾ ਕਰੇ ਅਤੇ ਕਿਸੇ ਸੰਤ ਮਹਾਤਮਾ ਦੀ ਨਿੰਦਾ ਨਾ ਕਰੇ। ਉਨ੍ਹਾਂ ਅੱਗੇ ਕਿਹਾ ਉਹੀ ਇਨਸਾਨ ਚੰਗਾ ਮੰਨਿਆਂ ਜਾਂਦਾ ਹੈ ਜੋ ਦੁਖੀਆਂ ਦੀ ਸੇਵਾ ਕਰੇ ਮਾਤਾ-ਪਿਤਾ ਗੁਰੂ ਨਾਲ ਪ੍ਰਮੇਸ਼ਵਰ ਵਰਗਾ ਪਿਆਰ ਕਰੇ। ਪਿਆਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਹਮੇਸਾ ਹੀ ਬੁਰਾਈਆਂ ਤੋਂ ਬਚੋ,ਦੂਜੇ ਦੇ ਹੱਥਾਂ ਵੱਲ ਨਾ ਝਾਕੋ ਅਪਣੀ ਨੇਕ ਕਮਾਈ ਕਰਕੇ ਖਾਉ। ਮਿਹਨਤ ਦਾ ਫਲ ਸਦਾ ਹੀ ਸਾਥ ਦੇਣ ਵਾਲਾ ਹੈ। ਇਸ ਸਮੇਂ ਅਮਰਜੀਤ ਸਿੰਘ ਧਾਲੀਵਾਲ,ਅਮਰ ਸਿੰਘ ਧਾਲੀਵਾਲ,ਨਿਰਭੈ ਸਿੰਘ,ਅਸ਼ੋਕ ਕੁਮਾਰ ਭੂਤ,ਸੱਤ ਪਾਲ ਮੋਡ਼,ਪਵਨ ਕੁਮਾਰ ਮੋਡ਼,ਰਾਜਿੰਦਰ ਧਾਲੀਵਾਲ,ਕੁਲਵੰਤ ਸਿੰਘ ਧਾਲੀਵਾਲ,ਸੋਮ ਨਾਥ ਬਹਾਵਲਪੁਰੀਆ,ਹਰਦੀਪ ਸਿੰਘ ਆਦਿ ਸੰਗਤ ਹਾਜ਼ਰ ਸੀ।