ਬੱਚਿਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਹਰ ਖੇਤਰ ’ਚ ਮੱਲਾਂ ਮਾਰਨ ਲਈ ਕੀਤਾ ਪ੍ਰੇਰਿਤ
Friday, Nov 16, 2018 - 02:55 PM (IST)

ਸੰਗਰੂਰ (ਸ਼ਾਮ, ਗਰਗ)- ਐੱਸ. ਐੱਸ. ਐੱਨ. ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਸਾਲਾਨਾ ਦਿਵਸ ਰੁ-ਬਰੂ ਮਨਾਇਆ ਗਿਆ। ਇਸ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਮੇਘ ਰਾਜ ਭੂਤ ਨੇ ਰੀਬਨ ਕੱਟ ਕੇ ਕੀਤਾ, ਜਿਸ ਦਾ ਸਾਥ ਮੈਨੇਜਰ ਹੇਮ ਰਾਜ ਸ਼ੰਟੀ ਮੋਡ਼ ਤੇ ਸਕੱਤਰ ਡਾ. ਮਦਨ ਲਾਲ ਸ਼ਰਮਾ, ਪ੍ਰਿੰਸੀਪਲ ਹਰੀਸ਼ ਕੁਮਾਰ ਤੇ ਵਾਈਸ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਦਿੱਤਾ। ਇਸ ਸਮਾਗਮ ’ਚ ਬੱਚਿਆਂ ਵੱਲੋਂ ਕਈ ਸਾਰੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਚ ਗਿੱਧਾ, ਭੰਗਡ਼ਾ, ਝੂਮਰ, ਲੁੱਡੀ, ਸਕਿੱਟ, ਗੱਤਕਾ ਪੇਸ਼ਕਾਰੀ, ਕੋਰੀਓਗ੍ਰਾਫ਼ੀ, ਹਾਸਰਸ ਨਾਚ ਤੇ ਹਰਿਆਣਵੀ ਨਾਚ ਮੁੱਖ ਸਨ। ਬੱਚਿਆਂ ਵੱਲੋਂ ਵਧੀਆ ਤਰੀਕੇ ਨਾਲ ਸਟੇਜ ਸੰਭਾਲੀ ਗਈ, ਜਿਨ੍ਹਾਂ ਦਾ ਸਾਥ ਅਧਿਆਪਕਾਂ ਵੱਲੋਂ ਬਾਖ਼ੂਬੀ ਨਾਲ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਮੇਘ ਰਾਜ ਭੂਤ ਨੇ ਸਕੂਲ ਦੇ ਸਮਾਗਮ ਦੀ ਤਰੀਫ਼ ਕੀਤੀ ਤੇ ਬੱਚਿਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਹਰ ਖੇਤਰ ’ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।