ਪਟਾਕਿਆਂ ਨੂੰ ਕਿਹਾ ਅਲਵਿਦਾ ਤੇ ਲਾਏ ਬੂਟੇ

Friday, Nov 09, 2018 - 03:11 PM (IST)

ਪਟਾਕਿਆਂ ਨੂੰ ਕਿਹਾ ਅਲਵਿਦਾ ਤੇ ਲਾਏ ਬੂਟੇ

ਸੰਗਰੂਰ (ਰਿਖੀ)- ਮਾਡਰਨ ਕਾਲਜ ਆਫ ਅਜੈੂਕੇਸ਼ਨ ਸ਼ੇਰਗਡ਼੍ਹ ਚੀਮਾਂ ਵਿਖੇ ਡਾਇਰੈਕਟਰ ਸ. ਜਗਜੀਤ ਸਿੰਘ ਦੀ ਅਗਵਾਈ ਹੇਠ ਦੋ ਦਿਨ ਦਾ ‘ਦੀਵਾਲੀ ਮੇਲਾ’ ਲਗਾਇਆ ਗਿਆ। ਇਸ ਅਵਸਰ ਉੱਤੇ ਵਿਦਿਆਰਥਣਾਂ ਨੇ ਦੀਵਾਲੀ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਸਟਾਲਜ਼ ਲਾਈਆਂ ਤੇ ਵਿਦਿਆਰਥੀਆਂ ਨੇ ਦੀਵੇ ਮੇਕਿੰਗ, ਕੈਂਡਲ ਮੇਕਿੰਗ, ਕਾਰਡ ਮੇਕਿੰਗ, ਸ਼ਗੁਨ ਇੰਨਵੈਲਪ ਮੇਕਿੰਗ, ਵਾਲ ਹੈਂਗਿੰਗ, ਬੈਸਟ ਆਊਟ ਆਫ ਵੇਸਟ ਮਟੀਰੀਅਲ, ਪੌਟ ਪੇਂਟਿੰਗ ਅਤੇ ਫੋਲਡਰ ਮੇਕਿੰਗ ਆਦਿ ਵਿਚ ਹਿੱਸਾ ਲਿਆ। ਡਾਇਰੈਕਟਰ ਸ. ਜਗਜੀਤ ਸਿੰਘ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਣ ਵਾਲਾ ਪਵਿੱਤਰ ਤਿਉਹਾਰ ਹੈ। ਇਸ ਸਮੇਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਪਟਾਕੇ ਨਾ ਚਲਾ ਕੇ ਗਰੀਨ ਦੀਵਾਲੀ ਦੇ ਮਹੱਤਵ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਏ ਗਏ। ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ।


Related News