ਗੁੰਜਨ, ਮਿਸ਼ਟੀ ਤੇ ਪਲਕ ਨੇ ਜਿੱਤਿਆ ਸੁੰਦਰ ਲਿਖਾਈ ਮੁਕਾਬਲਾ
Friday, Aug 24, 2018 - 10:29 AM (IST)

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)- ਦਿ ਇੰਟਰਨੈਸ਼ਨਲ ਆਕਸਫਰਡ ਸਕੂਲ ’ਚ ਬੱਚਿਆਂ ਦੀ ਲਿਖਾਈ ਨੂੰ ਧਿਆਨ ’ਚ ਰੱਖਦੇ ਹੋਏ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਿੰ. ਜਯੋਤੀ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਦੀ ਲਿਖਾਈ ਵਿਚ ਸੁਧਾਰ ਆਉਂਦਾ ਹੈ। ਸਕੂਲ ਦੇ ਸਾਰੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਮੁਕਾਬਲੇ ’ਚ ਭਾਗ ਲਿਆ ਅਤੇ ਅਲੱਗ-ਅਲੱਗ ਵਿਸ਼ਿਅਾਂ ’ਤੇ ਲੇਖ ਲਿਖੇ। ਲਿਖਾਈ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਯੂ. ਕੇ. ਜੀ. ਦੀ ਗੁੰਜਨ, ਦੂਸਰੀ ਜਮਾਤ ਦੀ ਮਿਸ਼ਟੀ ਅਤੇ ਤੀਸਰੀ ਜਮਾਤ ਦੀ ਪਲਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੀ ਤਰ੍ਹਾਂ ਦੂਜਾ ਸਥਾਨ ਪਹਿਲੀ ਜਮਾਤ ਦੇ ਧਰੁਵ, ਦੂਸਰੀ ਜਮਾਤ ਦੀ ਜਸ਼ੀਕਾ ਅਤੇ ਤੀਸਰੀ ਜਮਾਤ ਦੀ ਦ੍ਰਿਸ਼ਟੀ ਨੇ ਪ੍ਰਾਪਤ ਕੀਤਾ। ਇਸ ਸਮੇਂ ਸਕੂਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਸ ਦੌਰਾਨ ਕੰਚਨ ਸਿੰਗਲਾ, ਹਰਮਨਜੋਤ ਕੌਰ, ਪ੍ਰੀਤੀ ਸ਼ਰਮਾ, ਡੋਲੀ ਸ਼ਰਮਾ, ਦੀਪਇੰਦਰ ਵਿਨਾਇਕ, ਚਿੰਕੀ, ਸਪਨਾ ਸ਼ਰਮਾ, ਨਿਧੀਕਾ ਸ਼ਰਮਾ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ।