ਵਲੰਟੀਅਰਾਂ ਨੇ ਬਦਲੀ ਸਕੂਲ ਦੀ ਨੁਹਾਰ ਜ਼ਰੂਰੀ
Friday, Aug 24, 2018 - 10:30 AM (IST)

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)-ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਸੁਨਾਮ ਦੇ ਪ੍ਰਿੰਸੀਪਲ ਦਿਨੇਸ਼ ਕੁਮਾਰ ਅਤੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫਸਰ ਸੁਰਿੰਦਰ ਸਿੰਘ ਭਰੂਰ ਦੀ ਅਗਵਾਈ ਹੇਠ ਇਕ ਰੋਜ਼ਾ ਐੱਨ. ਐੱਸ. ਐੱਸ. ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ’ਚ +1 ਦੇ 90 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਸਕੂਲ ਕੈਂਪਸ ਦੀ ਸਫਾਈ, ਬੂਟਿਆਂ ਦੀ ਕਾਟ-ਛਾਂਟ, ਕਿਆਰੀਆਂ ਦੀ ਗੁਡਾਈ ਅਤੇ ਗਰਾਊਂਡ ਦੀ ਸਫਾਈ ਕਰਵਾਈ ਗਈ। ਬੌਧਿਕ ਸੈਸ਼ਨ ਦੌਰਾਨ ਪ੍ਰਿੰ. ਦਿਨੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ‘ਤੰਦਰੁਸਤ ਪੰਜਾਬ’ ਮਿਸ਼ਨ ਦੀ ਸਫਲਤਾ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਅਫਸਰ ਸੁਰਿੰਦਰ ਸਿੰਘ ਭਰੂਰ ਨੇ ਵਿਦਿਆਰਥੀਆਂ ਨੂੰ ‘ਡੇਪੋ’ ਮੁਹਿੰਮ ਦੀ ਜਾਣਕਾਰੀ ਦਿੱਤੀ। ਇਸ ਕੈਂਪ ਦੀ ਸਫਲਤਾ ਲਈ ਪਰਮਿੰਦਰ ਸਿੰਘ ਡੀ. ਪੀ. ਈ. ਵੱਲੋਂ ਵੀ ਅਣਥਕ ਮਿਹਨਤ ਕੀਤੀ ਗਈ।