ਨਵਜੋਤ ਸਿੱਧੂ ’ਤੇ ਭਰੋਸਾ ਕਰਨਾ ਪੰਜਾਬ ਦੇ ਲੋਕਾਂ ਦੀ ਵੱਡੀ ਭੁੱਲ ਹੋਵੇਗੀ: ਦਰਬਾਰਾ ਸਿੰਘ ਗੁਰੂ

07/23/2021 3:13:51 PM

ਤਪਾ ਮੰਡੀ (ਸ਼ਾਮ,ਗਰਗ): ਮੁੱਖ ਮੰਤਰੀ ਪੰਜਾਬ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਅਤੇ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ ਗੁਰਦੁਆਰਾ ਟਿੱਬਾ ਸਾਹਿਬ ਤਪਾ-ਦਰਾਜ ਵਿਖੇ ਇੱਕ ਸਮਾਗਮ ’ਚ ਸ਼ਮੂਲੀਅਤ ਕਰਨ ਉਪਰੰਤ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਸੂਬਾ ਪ੍ਰਧਾਨ ਨੂੰ ਬਦਲ ਦੇ ਨਾਲ ਪੰਜਾਬ ਦੀ ਰਾਜਨੀਤੀ ਤੇ ਕੋਈ ਅਸਰ ਨਹੀਂ ਪਵੇਗਾ,ਅਤੇ ਨਵਜੋਤ ਸਿਧੂ ’ਤੇ ਭਰੋਸਾ ਕਰਨਾ ਪੰਜਾਬ ਦੇ ਲੋਕਾਂ ਦੀ ਵੱਡੀ ਭੁੱਲ ਹੋਵੇਗੀ ਕਿਉਂਕਿ 2017 ਦੀਆਂ ਚੋਣਾਂ ਵਿੱਚ ਜੋ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਸ ਵਿੱਚ ਕਿਸਾਨਾਂ ਦੀ ਕਰਜਾ ਮੁਆਫੀ,ਬੇਰੁਜਗਾਰਾਂ ਨੂੰ ਰੁਜਗਾਰ ਦੇਣਾ,ਘਰ-ਘਰ ਨੌਕਰੀ ਦੇਣਾ ਜਾਂ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣਾ, ਸਸਤੀ ਬਿਜਲੀ ਦੇਣਾ ਅਤੇ ਆਟਾ-ਦਾਲ ਸਕੀਮ ਦੇ ਨਾਲ ਖੰਡ-ਘਿਉ ਆਦਿ ਦੇਣ ਦੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਦਾ ਲੋਕ ਜਵਾਬ ਮੰਗਦੇ ਹਨ। ਲੋਕਾਂ ਨੂੰ ਕਾਂਗਰਸ ਦੀ ਪ੍ਰਧਾਨਗੀ ਬਦਲਣ ਤੱਕ ਨਹੀਂ ਮਤਲਬ ਨਹੀਂ।

ਲੋਕ 2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਦਾ ਲੇਖਾ-ਜੋਖਾ ਕਰਨਗੇ ਅਤੇ ਇਹ ਵੀ ਦੇਖਣਗੇ ਕਿ ਅਕਾਲੀ-ਭਾਜਪਾ ਸਰਕਾਰ ਨੇ ਵਿਕਾਸ ਦੇ ਜੋ ਕੰਮ ਕੀਤੇ ਸਨ ਉਨ੍ਹਾਂ ਨੂੰ ਲੋਕ ਯਾਦ ਕਰਨਗੇ ਅਤੇ 2022 ਦੀਆਂ ਚੋਣਾਂ ਵਿੱਚ ਅਪਣਾ ਫੱਤਵਾ ਦੇਣਗੇ। ਉਨ੍ਹਾਂ ਕਿਹਾ ਕਿ ਲੋਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਯਾਦ ਕਰ ਰਹੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ-ਬਸਪਾ ਨੂੰ ਫੱਤਵਾ ਦੇਣਗੇ ਅਤੇ ਲੋਕ ਚੋਣਾਂ ਦਾ ਇੰਤਜਾਰ ਰਹੇ ਹਨ ਅਤੇ ਕਾਂਗਰਸ ਪਾਰਟੀ ਦਾ ਸਫਾਇਆ ਕਰ ਦੇਣਗੇ ਅਤੇ ਅਗਲੀ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ-ਬਸਪਾ ਗਠਜੋੜ ਦੀ ਬਣੇਗੀ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਉਨ੍ਹਾਂ ਨੇ 2012 ਤੋਂ ਲੈ ਕੇ 2017 ਤੱਕ ਇੰਚਾਰਜ ਦੇ ਤੌਰ ’ਤੇ ਹਲਕਾ ਭਦੋੜ ਦੀ ਸੇਵਾ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਹਲਕੇ ਦੇ ਨਾਲ ਪਰਿਵਾਰ ਵਰਗਾ ਸੰਬੰਧ ਬਣ ਗਿਆ ਹੈ ਅਤੇ ਉਹ ਲੋਕਾਂ ਦੇ ਦੁੱਖ-ਸੁੱਖ ਵਿੱਚ ਭਾਈਵਾਲ ਹੁੰਦੇ ਹਨ। ਉਨ੍ਹਾਂ ਪੱਤਰਕਾਰ ਦੇ ਪ੍ਰਸ਼ਨ ’ਚ ਉਤਰ ’ਚ ਇਹ ਵੀ ਕਿਹਾ ਕਿ ਹਲਕੇ ਦੀ 2022 ਵਿੱਚ ਟਿਕਟ ਦੇਣ ਦਾ ਫੈਸਲਾ ਅਕਾਲੀ ਦਲ ਦੀ ਹਾਈਕਮਾਂਡ ਨੇ ਕਰਨਾ ਹੈ ਅਤੇ ਜਿਸ ਨੂੰ ਵੀ ਉਮੀਦਵਾਰ ਬਣਾਇਆ ਜਾਵੇਗਾ ਉਹ ਚੌਣ ਲੜੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਸੰਗਰੂਰ ਚੇਅਰਮੈਨ ਮਿਲਕਫੈਡ,ਵੀਰਇੰਦਰ ਸਿੰਘ ਜੈਲਦਾਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ,ਰਣਦੀਪ ਸਿੰਘ ਢਿਲਵਾਂ ਸਾਬਕਾ ਚੇਅਰਮੈਨ ਬਲਾਕ ਸੰਮਤੀ,ਭੋਲਾ ਸਿਾਂਘ ਗੁਰੂ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ,ਸਾਬਕਾ ਕੌਸਲਰ ਦਵਿੰਦਰ ਦੀਕਸ਼ਿਤ (ਟੀਟੂ) ਆਦਿ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।


Shyna

Content Editor

Related News