ਕਮਲਜੀਤ ਸਿੰਘ ਦਾ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪੁੱਜਣ ’ਤੇ ਸ਼ਾਨਦਾਰ ਸਵਾਗਤ

09/25/2021 2:05:31 PM

ਬਰਨਾਲਾ (ਵਿਵੇਕ ਸਿੰਧਵਾਨੀ) : ਮਸ਼ਹੂਰ ਟੀ.ਵੀ ਸ਼ੋਅ 'ਕਿਸ ਮੇਂ ਕਿਤਨਾ ਹੈ ਦਮ' ਦਾ ਫਾਈਨਲ ਬਰਨਾਲਾ ਦੇ ਯੂਨੀਵਰਸਿਟੀ ਕਾਲਜ ਦੇ ਨੌਜਵਾਨ ਕਮਲਜੀਤ ਸਿੰਘ ਨੇ ਜਿੱਤਿਆ, ਜਿਸ ਦਾ ਅੱਜ ਕਾਲਜ ਵਿਖੇ ਪੁੱਜਣ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਕਮਲਜੀਤ ਸਿੰਘ ਜੋ ਕਾਲਜ ਦੀ ਬੀ.ਸੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਹੈ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਮੇ ਕਿਤਨਾ ਹੈ ਦਮ ਦੇ ਫਾਈਨਲ ਵਿੱਚ 12 ਗਾਇਕਾਂ ਨੇ ਹਿੱਸਾ ਲਿਆ ਸੀ, ਜਿਸ ’ਚੋਂ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ। 

ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਗਾਇਕੀ ਦਾ ਰੁਝਾਨ ਆਪਣੇ ਪਿਤਾ ਹਰਜੀਤ ਸਿੰਘ ਜੱਸੀ ਤੋਂ ਪਿਆ।ਉਸ ਦੱਸਿਆ ਉਸ ਨੇ ਗਾਇਕੀ ਦੀ ਮੁੱਢਲੀ ਸਿੱਖਿਆ ਆਪਣੇ ਪਿਤਾ ਸਰਦਾਰ ਹਰਜੀਤ ਸਿੰਘ ਪਾਸੋਂ ਲਈ ਅਤੇ ਪਿਛਲੇ ਕਰੀਬ ਇਕ ਸਾਲ ਤੋਂ ਉਹ ਐੱਸ.ਐੱਸ.ਡੀ. ਕਾਲਜ ਵਿਖੇ ਬਤੌਰ ਮਿਊਜ਼ਿਕ ਟੀਚਰ ਸੇਵਾ ਦੇ ਰਹੇ ਕ੍ਰਿਸ਼ਨ ਜੀ ਤੋ ਪ੍ਰਾਪਤ ਕੀਤੀ। ਕਮਲਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਟੀਚਾ ਵਧੀਆ ਗਾਇਕ ਬਣਕੇ ਪੰਜਾਬੀ ਬੋਲੀ ਦੀ ਸੇਵਾ ਕਰਨ ਦਾ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰਨ ਦਾ ਹੈ।ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਗਾਉਣ ਤੋਂ ਇਲਾਵਾ ਕ੍ਰਿਕਟ ਖੇਡਣ ਦਾ ਵੀ ਸ਼ੌਂਕ ਹੈ ਅਤੇ ਉਹ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋਂ ਅੰਡਰ 25 ਦੀ ਟੀਮ ਵਿੱਚ ਜ਼ਿਲ੍ਹੇ ਵੱਲੋਂ ਵੀ ਖੇਡ ਰਿਹਾ ਹੈ ਇਥੇ ਅੰਡਰ 16 ਵਿੱਚ ਖੇਡਦਾ ਹੋਇਆ ਉਹ ਇੱਕ ਮੈਚ ਵਿੱਚ ਅੱਠ ਵਿਕਟਾਂ ਲੈ ਚੁੱਕਿਆ ਹੈ।

ਕਮਲਪ੍ਰੀਤ ਸਿੰਘ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਪ੍ਰਿੰਸੀਪਲ ਰਾਕੇਸ਼ ਜਿੰਦਲ  
ਕਮਲਪ੍ਰੀਤ ਸਿੰਘ ਨੂੰ ਸਨਮਾਨਤ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਯੂਨੀਵਰਸਿਟੀ ਕੋਰਸ ਤੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਕਿਹਾ ਕਿ ਕਮਲਪ੍ਰੀਤ ਸਾਡੇ ਕੋਲੋਂ ਸਦਾ ਚਮਕਦਾ ਹੋਇਆ ਸਿਤਾਰਾ ਹੈ ਅਤੇ ਸਾਨੂੰ ਪੂਰੀ ਆਸ ਹੈ ਕਿ ਇਹ ਸਿਰਫ਼ ਸੂਬੇ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਆਪਣੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗਾ। ਇਸ ਨੂੰ ਕਾਲਜ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਡਾ.ਗਗਨਦੀਪ ਕੌਰ,ਹਰਕੰਵਲਜੀਤ ਸਿੰਘ, ਡਾ ਸੁਖਰਾਜ ਸਿੰਘ,ਡਾ ਹਰਪ੍ਰੀਤ ਕੌਰ ਰੂਬੀ,ਅਮਨਦੀਪ ਕੌਰ, ਕਰਮਜੀਤ ਕੌਰ,ਦੀਪਨ,ਜਾਗਰਿਤੀ ਫਿਲਮ ਆਦਿ ਵੀ ਹਾਜ਼ਰ ਸਨ।


Shyna

Content Editor

Related News