ਭਵਾਨੀਗੜ੍ਹ ''ਚ ਸਬਜ਼ੀ ਵਾਲੇ ਅੱਡੇ ''ਤੇ ਲੱਗੀ ਭਿਆਨਕ ਅੱਗ, ਹਜ਼ਾਰਾਂ ਦਾ ਸਾਮਾਨ ਸੜ੍ਹ ਕੇ ਸੁਆਹ
Friday, Nov 11, 2022 - 02:57 PM (IST)

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਦੀ ਰਾਮਪੁਰਾ ਰੋਡ 'ਤੇ ਬੀਤੀ ਰਾਤ ਇਕ ਸਬਜ਼ੀ ਵਾਲੇ ਅੱਡੇ ਨੂੰ ਅੱਗ ਲੱਗ ਜਾਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅੱਡੇ ਦੇ ਮਾਲਕ ਹਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਲਾਲ ਸਿੰਘ ਵਾਸੀ ਰਵਿਦਾਸ ਕਾਲੋਨੀ, ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਸਬਜ਼ੀ ਵਾਲੇ ਅੱਡੇ ਦੇ ਨਜ਼ਦੀਕ ਕਿਸੇ ਰਾਹਗੀਰ ਵੱਲੋਂ ਇਥੇ ਨੇੜੇ ਪਈਆਂ ਪਾਥੀਆਂ ਦੀ ਧੂਣੀ ਲਗਾਈ ਗਈ ਸੀ।
ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਸੜਕ ’ਤੇ ਤੜਫ ਰਹੇ ਵਿਅਕਤੀ ਲਈ ਫਰਿਸ਼ਤਾ ਬਣ ਕੇ ਆਇਆ ਏ. ਸੀ. ਪੀ., ਇੰਝ ਦਿੱਤਾ ਦੂਜਾ ਜਨਮ
ਜਿਸ ਤੋਂ ਬਾਅਦ ਜਾਂਦੇ ਸਮੇਂ ਉਕਤ ਰਾਹਗੀਰ ਇਹ ਧੂਣੀ ਦੀ ਅੱਗ ਬਲਦੀ ਹੀ ਛੱਡ ਗਿਆ ਤੇ ਰਾਤ ਸਮੇਂ ਹਵਾ ਚੱਲਣ ਕਾਰਨ ਅੱਗ ਫੈਲ ਗਈ। ਹੌਲੀ-ਹੌਲੀ ਅੱਗ ਜ਼ਿਆਦਾ ਫੈਲ ਗਈ ਅਤੇ ਉੱਥੇ ਪਏ ਸਾਰੇ ਮੇਜ਼, ਛੱਪਰਾਂ ਤੇ ਹੋਰ ਸਾਮਾਨ ਸੜ੍ਹ ਕੇ ਸੁਆਹ ਹੋ ਜਾਣ ਕਾਰਨ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਐਨੀ ਭਿਆਨਕ ਸੀ ਕਿ ਨੇੜੇ ਦੇ ਪਲਾਟ ’ਚ ਜਾਮੁਨ ਦਾ ਦਰੱਖ਼ਤ ਵੀ ਅੱਗ ਦੀ ਲਪੇਟ 'ਚ ਆ ਗਿਆ।
ਇਹ ਵੀ ਪੜ੍ਹੋ- ਡੇਰਾ ਪ੍ਰੇਮੀ ਪ੍ਰਦੀਪ ਦਾ ਸਸਕਾਰ ਕਰਨ ਤੋਂ ਪਰਿਵਾਰ ਦਾ ਇਨਕਾਰ, ਨਾਮ ਚਰਚਾ ਘਰ 'ਚ ਰੱਖੀ ਮ੍ਰਿਤਕ ਦੇਹ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।