''ਦੀ ਧਨੋਲਾ ਕੋਆਪਰੇਟਿਵ ਸੋਸਾਇਟੀ'' ਦੇ ਪ੍ਰਧਾਨ ਦੀ ਚੋਣ : ਨਿਰਮਲ ਸਿੰਘ ਢਿੱਲੋਂ ਬਣੇ ਨਵੇਂ ਪ੍ਰਧਾਨ

Wednesday, Oct 08, 2025 - 06:25 PM (IST)

''ਦੀ ਧਨੋਲਾ ਕੋਆਪਰੇਟਿਵ ਸੋਸਾਇਟੀ'' ਦੇ ਪ੍ਰਧਾਨ ਦੀ ਚੋਣ : ਨਿਰਮਲ ਸਿੰਘ ਢਿੱਲੋਂ ਬਣੇ ਨਵੇਂ ਪ੍ਰਧਾਨ

ਧਨੌਲਾ ਮੰਡੀ (ਵਰਮਾ) : 'ਦੀ ਧਨੋਲਾ ਕੋਆਪਰੇਟਿਵ ਸੋਸਾਇਟੀ' ਧਨੌਲਾ ਦਾ ਪਿਛਲੇ ਕਈ ਦਿਨਾਂ ਤੋ ਪੈਸਿਆਂ ਦੀ ਧਾਂਦਲੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਸੀ ਉਹ ਅੱਜ ਉਸ ਵੇਲੇ ਸਮਾਪਤ ਹੋ ਗਿਆ ਜਦੋਂ 11 ਮੈਂਬਰਾਂ ਵਿੱਚੋਂ ਸੱਤ ਮੈਂਬਰਾਂ ਨੇ ਸਹਿਮਤੀ ਨਾਲ ਨਿਰਮਲ ਸਿੰਘ ਢਿੱਲੋ ਨੂੰ ਪ੍ਰਧਾਨ ਚੁਣ ਲਿਆ। ਇਸ ਮੌਕੇ 'ਤੇ ਐੱਸ. ਐੱਚ. ਓ ਧਨੋਲਾ ਇੰਸਪੈਕਟਰ ਲਖਵੀਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਕਿਸੇ ਵੀ ਲੜਾਈ ਝਗੜੇ ਦੇ ਡਰ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਖ਼ਤ ਨਿਗਰਾਨੀ ਰੱਖੀ ਹੋਈ ਸੀ। ਇਸ ਮੌਕੇ ਨਿਰਮਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ ,ਬਲੌਰ ਸਿੰਘ, ਲਾਭ ਸਿੰਘ ਆਦਿ ਮੌਜੂਦ ਸਨ ਪਰੰਤੂ ਚਾਰ ਮੈਂਬਰ ਇਸ ਮੌਕੇ 'ਤੇ ਹਾਜ਼ਰ ਨਹੀਂ ਸਨ। 

ਨਵੇਂ ਬਣੇ ਪ੍ਰਧਾਨ ਨਿਰਮਲ ਸਿੰਘ ਢਿੱਲੋ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਪੂਰੇ ਕਿਸਾਨਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਸੁਸਾਇਟੀ ਦਾ ਕੰਮ ਵਧੀਆ ਢੰਗ ਅਤੇ ਪੂਰੀ ਇਮਾਨਦਾਰੀ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਉਪਰੰਤ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਰਨਾਲਾ ਰੋਡ ਧਨੋਲਾ ਵਿਖੇ ਜਾ ਕੇ ਅਰਦਾਸ ਕੀਤੀ ਅਤੇ ਲੱਡੂ ਵੰਡੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ, ਸੁਰਜੀਤ ਸਿੰਘ ਮਨਜੀਤ ਸਿੰਘ  ਮਾਨ, ਰਣਜੀਤ ਸਿੰਘ, ਸੁਖਪਾਲ ਸਿੰਘ ਰਮਨਜੀਤ ਸਿੰਘ ਅਮਨਦੀਪ ਸਿੰਘ ਕਾਲਾ ਢਿੱਲੋਂ ਜਗਸੀਰ ਸਿੰਘ ਅਮਨਾ ਸਿੰਘ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ ਢੀਡਸਾ, ਇੰਦਰਜੀਤ ਸਿੰਘ, ਪ੍ਰਧਾਨ ਧਨੌਲਾ ਕਾਈ ਕਾਦੀਆਂ ਤੋਂ ਸਰਵਣ ਸਿੰਘ ,ਸਾਬਕਾ ਸਰਪੰਚ ਗੁਰਜੰਟ ਸਿੰਘ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।


author

Gurminder Singh

Content Editor

Related News