ਦੁਸਹਿਰੇ ਵਾਲੇ ਦਿਨ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਸੁਲਝੀ, ਪੁਲਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

Monday, Oct 06, 2025 - 06:45 PM (IST)

ਦੁਸਹਿਰੇ ਵਾਲੇ ਦਿਨ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਸੁਲਝੀ, ਪੁਲਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

ਬਰਨਾਲਾ (ਪੁਨੀਤ)- ਦੁਸਹਿਰੇ ਵਾਲੇ ਦਿਨ ਦੁਸਹਿਰਾ ਗਰਾਊਂਡ ਵਿਖੇ ਨੌਜਵਾਨ ਹੀਰਾ ਸਿੰਘ ਦਾ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਕਿਸ ਦੀ ਗੁੱਥੀ ਸੁਲਝਾਂਦਿਆਂ ਹੋਇਆ ਪੁਲਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪ੍ਰੈਸ ਕਾਨਫਰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸਰਦਾਰ ਸਤਵੀਰ ਸਿੰਘ ਬੈਂਸ ਪੀਪੀਐਸ ਨੇ ਦੱਸਿਆ ਕਿ ਮਿਤੀ 02-10-2025 ਨੂੰ ਦੁਸਹਿਰੇ ਵਾਲੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਨੇ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ 'ਤੇ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ ਨੇ ਮ੍ਰਿਤਕ ਹੀਰਾ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨ ਦੇ ਅਧਾਰ ਪਰ 5/6 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਮੁੰਡਿਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਚਲਾ'ਤੀਆਂ 30-35 ਗੋਲੀਆਂ, ਦਹਿਸ਼ਤ 'ਚ ਲੋਕ

ਮਾਮਲੇ ਨੂੰ ਟਰੇਸ ਕਰਨ ਲਈ ਸਰਫਰਾਜ ਆਲਮ ਆਈ.ਪੀ.ਐਸ., ਐੱਸ.ਐੱਸ.ਪੀ. ਬਰਨਾਲਾ ਅਤੇ ਅਸੋਕ ਕੁਮਾਰ ਪੀ.ਪੀ.ਐੱਸ., ਐਸ.ਪੀ.(ਡੀ.) ਬਰਨਾਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਬਰਨਾਲਾ; ਇੰਸਪੈਕਟਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਿਟੀ ਬਰਨਾਲਾ; ਇੰਸਪੈਕਟਰ ਚਰਨਜੀਤ ਸਿੰਘ, ਮੁੱਖ ਅਫਸਰ, ਥਾਣਾ ਸਿਟੀ-2 ਬਰਨਾਲਾ; ਅਤੇ ਇੰਸਪੈਕਟਰ ਜਗਜੀਤ ਸਿੰਘ, ਮੁੱਖ ਅਫਸਰ, ਥਾਣਾ ਸਦਰ ਬਰਨਾਲਾ ਦੀ ਟੀਮ ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ-ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਵੱਡੇ ਹੁਕਮ

ਜਿਸ 'ਤੇ ਪੁਲਸ ਨੇ 48 ਘੰਟਿਆਂ ਦੇ ਅੰਦਰ ਇਸ ਮਾਮਲੇ ਨੂੰ ਟਰੇਸ ਕਰਦੇ ਹੋਏ ਕੁਲਵਿੰਦਰ ਸਿੰਘ ਉਰਫ਼ ਕਿੰਦਾ ਉਰਫ਼ ਨਾਨੂ ਪੁੱਤਰ ਬੀਰਬਲ ਸਿੰਘ (ਵਾਸੀ ਬੰਗਲਾ ਪੱਤੀ ਸੇਖਾ), ਬਲਜਿੰਦਰ ਸਿੰਘ ਉਰਫ਼ ਹਰਮਨ ਸਿੰਘ ਉਰਫ਼ ਨੇਪਾਲੀ ਪੁੱਤਰ ਜਗਤਾਰ ਸਿੰਘ (ਵਾਸੀ ਬੰਗਲਾ ਪੱਤੀ ਸੇਖਾ) ਅਤੇ ਦਿਲਪ੍ਰੀਤ ਸਿੰਘ ਉਰਫ਼ ਸੰਜੇ ਪੁੱਤਰ ਅਮਨਦੀਪ ਸਿੰਘ (ਵਾਸੀ ਕੁੰਬੜਵਾਲ ਰੋਡ ਸੇਖਾ) ਨੂੰ ਮਾਮਲੇ ਵਿੱਚ ਕਾਨੂੰਨ ਅਨੁਸਾਰ ਗ੍ਰਿਫਤਾਰ ਕੀਤਾ। ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News