ਸੜਕ ਹਾਦਸੇ ’ਚ 22 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ

Saturday, Sep 27, 2025 - 04:10 AM (IST)

ਸੜਕ ਹਾਦਸੇ ’ਚ 22 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ

ਤਪਾ ਮੰਡੀ (ਸ਼ਾਮ, ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਧਾਗਾ ਮਿੱਲ ਕੋਲ ਬੀਤੇ ਦਿਨ ਸਵੇਰੇ 11.30 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ’ਚ ਲੱਗਭਗ 22 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ  ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਜਾਣਕਾਰੀ ਅਨੁਸਾਰ ਸਾਹਿਲ ਗੋਇਲ ਪੁੱਤਰ ਰਾਹੁਲ ਗੋਇਲ ਵਾਸੀ ਰਾਮਪੁਰਾ ਫੂਲ ਜੋ ਕਾਰ ’ਤੇ ਸਵਾਰ ਹੋ ਕੇ ਤਪਾ ਵੱਲ ਨੂੰ ਉਗਰਾਹੀ ਕਰਨ ਲਈ ਆ ਰਿਹਾ ਸੀ ਜਦ ਉਹ ਧਾਗਾ ਮਿੱਲ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਸਿਲੰਡਰਾਂ ਦੇ ਭਰੇ ਕੈਂਟਰ ਦੇ ਇਕਦਮ ਬਰੇਕਾਂ ਲਾਉਣ ਕਾਰਨ ਕਾਰ ਕੈਂਟਰ ਦੇ ਹੇਠਾਂ ਵੜ ਗਈ। ਕਾਰ ਸਵਾਰ ਵਪਾਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਦਾਖਲ ਕਰਵਾਇਆ ਪਰ ਡਾਕਟਰਾਂ ਦੀ ਟੀਮ ਨੇ ਜ਼ਖਮੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਜਦੋਂ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਤੁਰੰਤ ਘਟਨਾ ਥਾਂ ’ਤੇ ਪਹੁੰਚੇ ਅਤੇ ਦੱਸਿਆ ਕਿ ਮ੍ਰਿਤਕ ਸਾਹਿਲ ਗੋਇਲ ਦਾ ਲੱਗਭਗ 22 ਦਿਨ ਪਹਿਲਾਂ ਹੀ ਪਿੰਡ ਪੰਧੇਰ ’ਚ ਵਿਆਹ ਹੋਇਆ ਸੀ ਅਤੇ ਉਹ ਮਾਂ-ਪਿਉ ਦਾ ਇਕਲੌਤਾ ਪੁੱਤਰ ਸੀ। 


author

Inder Prajapati

Content Editor

Related News