ਬਲਜੀਤ ਕੌਰ ਪੇਧਨੀ ਵੱਲੋਂ ਸੂਬਾ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

12/08/2021 5:42:01 PM

ਸੰਗਰੂਰ (ਸਿੰਗਲਾ) : ਆਂਗਣਵਾੜੀ ਵਰਕਰਜ਼ ਹੈਲਪਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਸੂਬਾਈ ਪ੍ਰਧਾਨ ਬੀਬੀ ਬਲਜੀਤ ਕੌਰ ਸਿੱਧੂ ਪੇਧਨੀ ਵੱਲੋਂ ਅੱਜ ਆਪਣੇ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਬੀਬੀ ਪੇਧਨੀ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਮਹਿਕਮੇ ਵਿਚ ਨਿਭਾ ਰਹੇ ਸਨ ਪਰ ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਆਂਗਨਵਾੜੀ ਵਰਕਰ ਤੋਂ ਪਦ ਉੱਨਤ ਕਰਕੇ ਸੁਪਰਵਾਈਜ਼ਰ ਬਣਾ ਦਿੱਤਾ ਗਿਆ ਹੈ ਜਿਸ ਕਰਕੇ ਉਨ੍ਹਾਂ ਹੋਣਾ ਆਪਣੀ ਜਥੇਬੰਦੀ ਤੋਂ ਅਸਤੀਫ਼ਾ ਦੇ ਰਹੇ ਹਨ ।

ਬੀਬੀ ਬਲਜੀਤ ਕੌਰ ਪੇਧਨੀ ਨੇ ਦੱਸਿਆ ਕਿ ਹੁਣ ਜਥੇਬੰਦੀ ਦੀ ਸਾਰੀ ਦੇਖ ਰੇਖ ਪਰਮਜੀਤ ਕੌਰ ਰਟੋਲਾਂ ਸੁਨਾਮ 2 ਪ੍ਰਧਾਨ, ਨਰਿੰਦਰ ਕੌਰ ਕਮਾਲਪੁਰ, ਪਰਮਜੀਤ ਕੌਰ ਰੂੜਗੜ੍ਹ ਸ਼ੇਰਪੁਰ,  ਜੋਤੀ ਕਾਂਝਲਾ, ਸੁਖਵਿੰਦਰ ਚੂਹੜ ਕਲਾਂ ਅਤੇ ਨਰੇਸ਼ ਧੂਰੀ ਵੱਲੋਂ ਸਹਾਇਕ ਪ੍ਰਧਾਨ ਦੇ ਤੌਰ ’ਤੇ ਸੰਭਾਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀਆਂ ਉਕਤ ਪੰਜ ਜ਼ਿੰਮੇਵਾਰ ਆਗੂਆਂ ਨੂੰ ਅੱਗੇ ਤੋਂ ਕੰਮ ਕਰਨ ਲਈ ਸਹਾਇਕ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ।


Gurminder Singh

Content Editor

Related News