ਕਾਲ ''ਤੇ ''ਮੈਂ ਤੁਹਾਡਾ ਦੋਸਤ ਬੋਲਦਾ'' ਕਹਿ ਕੇ ਠੱਗਾਂ ਨੇ ਦਿੜ੍ਹਬਾ ਦੇ ਵਪਾਰੀ ਕੋਲੋਂ ਠੱਗੇ 50 ਹਜ਼ਾਰ ਰੁਪਏ
Tuesday, Mar 14, 2023 - 02:58 PM (IST)

ਦਿੜ੍ਹਬਾ ਮੰਡੀ (ਅਜੈ) : ਦਿੜ੍ਹਬਾ ਦੇ ਸੂਲਰ ਘਰਾਟ ਕਸਬੇ ਦੇ ਵਪਾਰੀ ਨਾਲ ਇੰਟਰਨੈਸ਼ਨਲ ਕਾਲ ਰਾਹੀਂ 50 ਹਜ਼ਾਰ ਰੁਪਏ ਦੀ ਠੱਗੀ ਹੋਣ ਦਾ ਸਾਹਮਣੇ ਆਇਆ ਹੈ। ਇਸ ਸਬੰਧੀ ਸੰਦੀਪ ਸਿੰਗਲਾ ਵਾਸੀ ਸੂਲਰ ਘਰਾਟ ਨੇ ਥਾਣਾ ਦਿੜ੍ਹਬਾ ਵਿਖੇ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਰਿੰਦਰ ਸਿੰਗਲਾ ਦੇ ਮੋਬਾਇਲ ਤੇ ਠੱਗਾਂ ਵੱਲੋਂ ਵਟਸਐਪ ਕਾਲ ਕਰਕੇ ਨਜ਼ਦੀਕੀ ਦੋਸਤ ਦਾ ਹਵਾਲਾ ਦਿੰਦਿਆਂ ਕੁਝ ਪੈਸਿਆਂ ਦੀ ਮੰਗ ਕੀਤੀ ਅਤੇ ਆਪਣੇ ਖਾਤੇ ਨੰਬਰ ਵਟਸਐਪ 'ਤੇ ਭੇਜ ਦਿੱਤਾ।ਇਸ ਉਪਰੰਤ ਉਸ ਦੇ ਪਿਤਾ ਨੇ ਉਨ੍ਹਾਂ ਦੇ ਖਾਤੇ 'ਚ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਕੁਝ ਦਿਨ ਬਾਅਦ ਜਦੋਂ ਮੇਰੇ ਪਿਤਾ ਨੇ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਦੋਸਤ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਮੇਰੇ ਪਿਤਾ ਕੋਲੋਂ ਪੈਸਿਆਂ ਦੀ ਮੰਗ ਨਹੀਂ ਕੀਤੀ।
ਇਹ ਵੀ ਪੜ੍ਹੋ- CM ਮਾਨ ਦੇ ਰਾਜਸਥਾਨ ਦੌਰੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤਾ ਟਵੀਟ, ਕਹੀ ਵੱਡੀ ਗੱਲ
ਇਹ ਗੱਲ ਸੁਣ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ। ਇਸ ਸਬੰਧੀ ਥਾਣਾ ਦਿੜ੍ਹਬਾ ਦੇ ਮੁਖੀ ਸੰਦੀਪ ਸਿੰਘ ਕਾਲੇਕਾ ਨੇ ਦੱਸਿਆ ਕਿ ਸੂਲਰ ਘਰਾਟ ਦੇ ਵਪਾਰੀ ਨਾਲ ਸੋਸ਼ਲ ਮੀਡੀਆ ਰਾਹੀਂ ਹੋਈ ਠੱਗੀ ਦਾ ਮਾਮਲਾ ਵੱਖ-ਵੱਖ ਧਾਰਾਵਾਂ ਤਹਿਤ ਦਰਜ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਜਿਹੇ ਨੌਸਰਬਾਜ ਠੱਗਾ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਅਦਾਲਤ ਨੇ ਰਾਖਵਾਂ ਰੱਖਿਆ ਬਾਦਲਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਦਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।