ਟ੍ਰੈਕਿੰਗ ਲਈ ਹਿਮਾਚਲ ਪ੍ਰਦੇਸ਼ ਗਏ ਪੰਜਾਬ ਦੇ ਦੋ ਨੌਜਵਾਨ ਫਸੇ

Tuesday, Jul 11, 2023 - 05:06 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਟ੍ਰੈਕਿੰਗ ਲਈ ਕੁੱਲੂ (ਹਿਮਾਚਲ ਪ੍ਰਦੇਸ਼) ਗਏ ਦੋ ਨੌਜਵਾਨ ਭਾਰੀ ਮੀਂਹ ਕਾਰਨ ਉੱਥੇ ਹੀ ਫਸ ਗਏ ਅਤੇ ਨੌਜਵਾਨਾਂ ਦੇ ਮੋਬਾਇਲ ਸਵਿੱਚ ਆਫ ਆਉਣ ਕਰ ਕੇ ਉਨ੍ਹਾਂ ਦਾ ਸੰਪਰਕ ਆਪਣੇ ਪਰਿਵਾਰ ਨਾਲੋਂ ਟੁੱਟ ਗਿਆ। 

ਇਹ ਵੀ ਪੜ੍ਹੋ :  ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਨੂੰ ਖ਼ਾਸ ਅਪੀਲ

ਦੋਵਾਂ ਨੌਜਵਾਨਾਂ ਨਵੀਨ ਪੁਰੀ ਅਤੇ ਅਮਿਤ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਤੱਕ ਪਹੁੰਚਾਈ ਗਈ ਜਿਸ ਤੋਂ ਬਾਅਦ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਹਿਲਾਂ ਤਾਂ ਟਵੀਟ ਕਰ ਕੇ ਦੋਵਾਂ ਨੌਜਵਾਨਾਂ ਦੇ ਸਹੀ ਸਲਾਮਤ ਘਰ ਪਹੁੰਚਣ ਦੀ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ  ਹਰਜੋਤ ਬੈਂਸ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਹਿਮਾਚਲ ਪ੍ਰਦੇਸ਼ ਦਾ ਪ੍ਰਸ਼ਾਸਨ ਉਨ੍ਹਾਂ ਨੌਜਵਾਨਾਂ ਦੇ ਸੰਪਰਕ ਵਿੱਚ ਹੈ ਅਤੇ ਨੌਜਵਾਨ ਠੀਕ-ਠਾਕ ਹਨ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਵਾਇਰਲ ਵੀਡੀਓ 'ਤੇ ਪਿਆ ਬਖੇੜਾ, ਜਥੇਬੰਦੀਆਂ ਨੇ ਦਿੱਤਾ ਅਲਟੀਮੇਟਮ

ਕੁਝ ਦੇਰ ਬਾਅਦ ਦੋਵਾਂ ਨੌਜਵਾਨਾਂ ਦਾ ਆਪਣੇ ਪਰਿਵਾਰਾਂ ਨੂੰ ਫੋਨ ਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਉਹ ਦੋਵੇਂ ਠੀਕ-ਠਾਕ ਹਨ। ਨੌਜਵਾਨ ਨਵੀਨ ਪੁਰੀ ਦੇ ਪਿਤਾ ਸੁਰਿੰਦਰ ਪਾਲ ਪੁਰੀ ਨੇ ਦੱਸਿਆ ਕਿ ਨਵੀਨ ਨਾਲ ਉਨ੍ਹਾਂ ਦੀ ਫੋਨ ’ਤੇ ਗੱਲ ਹੋ ਗਈ ਹੈ ਅਤੇ ਉਹ ਠੀਕ ਠਾਕ ਹਨ। ਨਵੀਨ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜਿਸ ਜਗ੍ਹਾ ’ਤੇ ਉਹ ਬੈਠੇ ਹਨ ਉਥੇ ਮੋਬਾਇਲ ਚਾਰਜ ਕਰਨ ਦੀ ਕੋਈ ਵੀ ਸਹੂਲਤ ਨਹੀਂ ਹੈ ਜਿਸ ਕਾਰਨ ਉਨ੍ਹਾਂ ਦਾ ਮੋਬਾਇਲ ਫੋਨ ਬੰਦ ਹੋ ਗਿਆ ਸੀ ਉਹ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ’ਚ ਹਨ ਤੇ ਜਲਦ ਹੀ ਵਾਪਸ ਘਰ ਪਰਤ ਆਉਣਗੇ।

ਇਹ ਵੀ ਪੜ੍ਹੋ :  ਪੰਜਾਬ ਦੇ ਮੌਜੂਦਾ ਹਾਲਾਤ ਦਰਮਿਆਨ ਸ਼੍ਰੋਮਣੀ ਕਮੇਟੀ ਆਈ ਅੱਗੇ, ਲੋਕਾਂ ਲਈ ਕੀਤੇ ਖ਼ਾਸ ਪ੍ਰਬੰਧ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News