ਬਲਾਚੌਰ ਵਿਖੇ ਭਾਜਪਾ ਦਫ਼ਤਰ 'ਚ ਹੰਗਾਮਾ, 'ਆਪ' ਵਿਧਾਇਕ 'ਤੇ ਲੱਗੇ ਬਦਸਲੂਕੀ ਤੇ ਕੁੱਟਮਾਰ ਦੇ ਦੋਸ਼
Sunday, May 10, 2026 - 05:17 PM (IST)
ਬਲਾਚੌਰ (ਬ੍ਰਹਮਪੁਰੀ)—ਅੱਜ ਭਾਜਪਾ ਦਫ਼ਤਰ ਬਲਾਚੌਰ ਵਿਖੇ ਉਸ ਸਮੇਂ ਸਥਿਤੀ ਚਿੰਤਾਜਨਕ ਬਣ ਗਈ, ਜਦੋਂ ਬੰਗਾ ਹਲਕੇ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਜ਼ਿਲ੍ਹਾ ਪ੍ਰਧਾਨ ਭਾਜਪਾ ਐਡਵੋਕੇਟ ਰਾਜਵਿੰਦਰ ਲੱਕੀ ਨੂੰ ਉਸ ਦੇ ਦਫ਼ਤਰ 'ਚ ਵੜ ਕੇ ਅਪਸ਼ਬਦ ਬੋਲੇ ਅਤੇ ਉਸ ਦਾ ਫੋਨ ਖੋਹਿਆ। ਦਰਅਸਲ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ ਭਾਜਪਾ ਦਫ਼ਤਰ ਬਲਾਚੌਰ ਦੇ ਅੱਗੇ ਦੇਣ ਦਾ ਪਿਛਲੇ ਦਿਨ ਐਲਾਨ ਕੀਤਾ ਸੀ। ਅੱਜ ਇਸ ਐਲਾਨ ਨੂੰ ਪੂਰਾ ਕਰਦੇ ਹੋਏ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੇਠੀ ਊਧਨਵਾਲ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਦੀ ਲੋਕਲ ਲੀਡਰਸ਼ਿਪ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਆਮ ਆਦਮੀ ਪਾਰਟੀ ਦੇ ਆਗੂ, ਜਿਨ੍ਹਾਂ ਵਿਚ ਚੇਅਰਮੈਨਾਂ ਤੋਂ ਇਲਾਵਾ ਡਾ. ਸੁਖਵਿੰਦਰ ਸੁੱਖੀ ਵੀ ਇਸ ਧਰਨੇ ਵਿਚ ਮੌਜੂਦ ਸਨ, ਉਨ੍ਹਾਂ ਵੱਲੋਂ ਧਰਨੇ ਦੌਰਾਨ ਹੰਗਾਮਾ ਕੀਤਾ ਗਿਆ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ ਭੇਜੀ ਵੀਡੀਓ ਤੇ ਫ਼ਿਰ...

ਕਿਵੇਂ ਭੱਖਿਆ ਮਾਮਲਾ
ਭਾਜਪਾ ਦਫ਼ਤਰ ਦੇ ਬਾਹਰ ਧਰਨੇ ਦੌਰਾਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਨੇ ਸਾਥੀਆਂ ਸਮੇਤ ਪ੍ਰੋਟੋਕਾਲ ਤੋੜਦੇ ਹੋਏ ਅੰਦਰ ਬੀ. ਜੇ. ਪੀ. ਦਫ਼ਤਰ ਬੈਠੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਸਾਥੀਆਂ 'ਤੇ ਹਮਲਾ ਕਰਨ ਵਾਂਗ ਤਰੀਕਾ ਅਪਣਾਇਆ, ਜਿਸ ਨਾਲ ਮਾਹੌਲ ਬਹੁਤ ਚਿੰਤਾਜਨਕ ਹੋ ਗਿਆ।
ਕੀ ਕਿਹਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿਦਰ ਲੱਕੀ ਨੇ
ਇਸ ਘਟਨਾਕ੍ਰਮ ਬਾਰੇ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਦੱਸਿਆ ਕਿ ਇਨ੍ਹਾਂ ਹਾਕਮ ਪਾਰਟੀ ਦੇ ਆਗੂਆਂ ਵੱਲੋਂ ਸਾਡੇ ਦਫ਼ਤਰ ਅੱਗੇ ਧਰਨਾ ਦੇਣ ਦਾ ਕੱਲ੍ਹ ਦਾ ਐਲਾਨ ਕੀਤਾ ਹੋਇਆ ਸੀ। ਇਸ ਧਰਨੇ ਪ੍ਰਤੀ ਉਨ੍ਹਾਂ ਨੇ (ਲੱਕੀ ਨੇ) ਸਾਥੀਆਂ ਸਮੇਤ ਧਰਨਾਕਾਰੀਆਂ ਨੂੰ ਚਾਹ ਪਾਣੀ, ਠੰਡੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਇਨ੍ਹਾਂ ਧਰਨਾਕਾਰੀਆਂ ਵਿਚ ਸ਼ਾਮਲ ਡਾ. ਸੁਖਵਿੰਦਰ ਸੁੱਖੀ ਨੇ ਜਦੋਂ ਅਸੀਂ ਬਾਹਰ ਧਰਨਾਕਾਰੀਆਂ ਦੀ ਗੱਲ ਸੁਣਨ ਗਏ ਤਾਂ ਉਨ੍ਹਾਂ ਨੇ ਸਾਡੀ ਤਰਕ ਨਾਲ ਗੱਲ ਕਰਦਿਆਂ ਨੂੰ ਸਿਧਾਂਤਿਕ ਤੌਰ 'ਤੇ ਸਾਨੂੰ ਪੁੱਛਣ ਉਤੇ ਬਾਹਰ ਬੈਠੇ ਕੁਝ ਵਰਕਰਾਂ ਆਗੂ ਸਾਡਾ ਸਪੀਕਰ ਵੀ ਚੁੱਕ ਕੇ ਲੈ ਗਏ।
ਇਹ ਵੀ ਪੜ੍ਹੋ: ਬਠਿੰਡਾ 'ਚ ਵੱਡੀ ਵਾਰਦਾਤ! ਆਜੜੀ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼

ਇਸ ਉਪਰੰਤ ਡਾ. ਸੁੱਖੀ ਨੇ ਸਾਡੇ ਭਾਜਪਾ ਦਫ਼ਤਰ ਵੜ ਕੇ ਮੇਰੇ ਨਾਲ ਹੱਥੋਂਪਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੰਦਰ ਆ ਕੇ ਧਮਕੀਆਂ ਦੇਣ ਲੱਗ ਪਏ। ਮੇਰਾ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਲੱਕੀ ਨੇ ਕਿਹਾ ਕਿ ਸਾਡੇ ਸਾਹਮਣੇ ਐੱਸ. ਐੱਚ. ਓ. ਨੂੰ ਧੱਕੇ ਮਾਰ ਕੇ ਸਾਡੇ ਦਫ਼ਤਰ ਵੜ ਗਏ। ਇਥੋਂ ਤੱਕ ਪੁਲਸ ਅਫ਼ਸਰਾਂ ਨੂੰ ਵੀ ਗਾਲਾਂ ਕੱਢੀਆਂ। ਇਸ ਮਾਮਲੇ ਸੰਬੰਧੀ ਉਹ ਪਾਰਟੀ ਆਗੂਆਂ ਨੂੰ ਨਾਲ ਲੈ ਕੇ ਐੱਸ. ਐੱਸ. ਪੀ. ਨਵਾਂਸ਼ਹਿਰ ਨੂੰ ਦਫ਼ਤਰ ਵਿਚ ਆ ਕੇ ਗੁੰਡਾਗਰਦੀ ਕਰਨ ਦਾ ਪਰਚਾ ਦਰਜ ਕਰਵਾਉਣਗੇ। ਇਨ੍ਹਾਂ ਉਤੇ ਟਰਾਲੀ ਚੋਰ ਦਾ ਇਲਜ਼ਾਮ ਲੱਗਿਆ ਸੀ ਪਰ ਅੱਜ ਸਾਡਾ ਸਪੀਕਰ ਵੀ ਚੁੱਕ ਕੇ ਲੈ ਗਏ ਲੱਕੀ ਨੇ ਕਿਹਾ ਕਿ ਮੈਂ ਪ੍ਰੋਟੋਕਾਲ ਨੂੰ ਫਾਲੋ ਕੀਤਾ, ਜਿਸ ਕਰਕੇ ਅਸੀਂ ਸ਼ਾਂਤ ਰਹੇ ਪਰ ਵਿਧਾਇਕ ਸੁੱਖੀ ਨੇ ਕਿਸੇ ਵੀ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ।
ਕੀ ਕਿਹਾ ਮੈਡਮ ਥਾਂਦੀ ਭਾਜਪਾ ਆਗੂ ਨੇ
ਇਸ ਮੌਕੇ ਹਾਜ਼ਰ ਵਰਿੰਦਰ ਕੌਰ ਥਾਂਦੀ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਸਾਡੇ ਪ੍ਰਧਾਨ ਨੂੰ ਕੁੱਟਣ-ਮਾਰਨ ਦੀ ਨੀਅਤ ਨਾਲ ਵਿਧਾਇਕ ਸੁੱਖੀ ਅੰਦਰ ਆਏ, ਜੋ ਅਤਿ ਮੰਦਭਾਗੀ ਘਟਨਾ ਹੈ। ਉਥੇ ਹੀ ਡਾ. ਸੁਖੀ ਨੇ ਆਪਣੇ 'ਤੇ ਲੱਗੇ
ਇਹ ਵੀ ਪੜ੍ਹੋ: ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ ਸੁਰੱਖਿਆ, ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੋਸ਼ ਨਕਾਰੇ ਹਨ।
