ਗੁਰੂਆਂ ਪ੍ਰਤੀ ਸ਼ਿਸ਼ ਦੀ ਆਸਥਾ ਤੇ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦੈ : ਅਚਾਰੀਆ ਚੇਤਨਾ ਨੰਦ

02/16/2019 5:30:12 AM

ਰੋਪੜ (ਬ੍ਰਹਮਪੁਰੀ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪ੍ਰਦਾਇ) ਦੇ ਮੁੱਖ ਆਸ਼ਰਮ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ (ਨਵਾਂਸ਼ਹਿਰ) ਵਿਖੇ ਮਹੀਨਾਵਾਰ ਅਸ਼ਟਮੀ ਸਮਾਗਮ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸਰਬ ਸੰਗਤ ਵਲੋਂ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ‘ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਭੋਗ ਪਾਉਣ ਉਪਰੰਤ ਵੱਡੀ ਤਾਦਾਦ ’ਚ ਜੁੜ ਬੈਠੀਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਦਿੰਦਿਆਂ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਕਿਹਾ ਕਿ ਗੁਰੂਆਂ ਪ੍ਰਤੀ ਸ਼ਿਸ਼ ਦੀ ਆਸਥਾ ਤੇ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ। ਗੁਰੂ ਅਤੇ ਸ਼ਿਸ਼ ਦਾ ਸਬੰਧ ਨਿਰਸਵਾਰਥ ਹੈ ਬਾਕੀ ਸੰਸਾਰ ਦੇ ਸਭ ਰਿਸ਼ਤੇ ਸਵਾਰਥੀ ਹਨ। ਉਨ੍ਹਾਂ ਕਿਹਾ ਕਿ ਨਿਸ਼ਕਾਮ ਭਾਵਨਾ ਨਾਲ ਸੇਵਾ, ਸਿਮਰਨ, ਦਾਨ ਕਰਨ ਵਾਲਾ ਜੀਵ ਸੰਸਾਰ ’ਚ ਗੁਰੂ ਆਸ਼ੀਰਵਾਦ ਨਾਲ ਸੁੱਖ ਭੋਗਦਾ ਹੈ। ਮਹੀਨਾਵਾਰ ਅਸ਼ਟਮੀ ਸਮਾਗਮ ਮੌਕੇ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਸਰਬ ਸੰਗਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਲਈ ਬਾਣੀ ਅਨੁਸਾਰ ਬਣਾਏ 21 ਨਿਯਮਾਂ ਵਾਲੀ ਹਿੰਦੀ ਪੰਜਾਬੀ ਫਲੈਕਸ ਵੀ ਰਿਲੀਜ਼ ਕੀਤੀ। ਜੋ ਕਿ ਹਰ ਪਿੰਡਾਂ ਅਤੇ ਵੱਖ-ਵੱਖ ਪ੍ਰਾਂਤਾਂ ਵਿਚ ਬਣੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਆਸ਼ਰਮਾਂ ਵਿਚ ਲਾਈ ਜਾਵੇਗੀ। ਸੰਤ ਸਮਾਗਮ ਦੌਰਾਨ ਸੰਤ-ਮਹਾਪੁਰਸ਼ਾਂ ’ਚ ਸਵਾਮੀ ਹਰਬੰਸ ਲਾਲ ਜੀ ਬ੍ਰਹਮਚਾਰੀ ਡੇਹਲੋਂ, ਸਵਾਮੀ ਫੁੰਮਣ ਦਾਸ, ਸਵਾਮੀ ਸੱਤਦੇਵ ਬ੍ਰਹਮਚਾਰੀ ਸਮੇਤ ਸੰਗਤਾਂ ਦਰਮਿਆਨ ਚੌਧਰੀ ਤੀਰਥ ਰਾਮ ਭੂੰਬਲਾ, ਐਡਵੋਕੇਟ ਰਾਜਵਿੰਦਰ ਲੱਕੀ, ਮਦਨ ਲਾਲ ਜੋਸ਼ੀ, ਜੋਗਿੰਦਰ ਸਿੰਘ , ਰਘਬੀਰ ਸਿੰਘ , ਅਸ਼ੋਕ ਬਜਾੜ , ਪ੍ਰੇਮ ਭਾਟੀਆ, ਭਜਨ ਲਾਲ, ਯਸ਼ਪਾਲ , ਗੁਰਮੀਤ , ਡਾ. ਯਸ਼ਪਾਲ, ਟੋਨੀ , ਲੱਕੀ ਚੌਧਰੀ , ਮੱਖਣ , ਰਾਮਸ਼ਾਹ, ਗੁਰਦੀਪ ਬਿੱਟੂ ਸਮੇਤ ਹੋਰ ਵੀ ਗੁਰਗੱਦੀ ਪ੍ਰੰਪਰਾ ਦੇ ਸ਼ਰਧਾਲੂ ਹਾਜ਼ਰ ਸਨ। ਮਹੀਨਵਾਰ ਅਸ਼ਟਮੀ ਸਮਾਗਮ ਦੌਰਾਨ ਟੱਬਾ ਅਤੇ ਚਣਕੋਆ ਪਿੰਡ ਦੀ ਸੰਗਤ ਵਲੋਂ ਸਮੁੱਚੇ ਲੰਗਰ ਦੀ ਸੇਵਾ ਕੀਤੀ ਗਈ ਅਤੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਲਈ 51-51 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ।


Related News