ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਚੇਅਰਮੈਨ ਨਾਲ ਕੀਤੀ ਮੀਟਿੰਗ

01/11/2019 1:29:57 PM

ਰੋਪੜ (ਗੁਰਭਾਗ)-ਨੰਗਲ ਤਹਿਸੀਲ ਅਧੀਨ ਪੈਂਦੇ ਪਿੰਡ ਬਾਸ ਦੀ ਸਰਪੰਚ ਦੇ ਪਤੀ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਸਪੀਕਰ ਦੀਆਂ ਹਦਾਇਤਾਂ ਅਨੁਸਾਰ ਇੱਕ ਮੁਲਾਕਾਤ ਨੰਗਲ ਨਗਰ ਕੌਂਸਲ ਦੇ ਚੇਅਰਮੈਨ ਅਸ਼ੋਕ ਪੁਰੀ ਨਾਲ ਕੀਤੀ। ਸਰਪੰਚ ਰਾਜ ਦੁਲਾਰੀ ਦੇ ਪਤੀ ਸ਼ਿਵ ਕੁਮਾਰ ਦੁਵੇਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਪਿੰਡ ਬਾਸ ਵਿਚ ਸਡ਼ਕ ਦੀ ਹਾਲਤ ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਤਰਸਯੋਗ ਹੈ ਅਤੇ ਹਾਈ ਮਾਸਟ ਲਾਈਟ ਦੀ ਵੀ ਕਮੀ ਹੈ। ਜਿਸ ਸਬੰਧੀ ਕੌਂਸਲ ਚੇਅਰਮੈਨ ਵੱਲੋਂ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਤਕਰੀਬਨ 6 ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸਤੀਸ਼ ਦੁਵੇਦੀ, ਦੀਪਕ ਦੁਵੇਦੀ, ਸ਼ਾਨੂੰ, ਨਰਿੰਦਰ ਕੁਮਾਰ ਦੁਵੇਦੀ, ਪੁਲਕਿਤ ਦੁਵੇਦੀ, ਸਾਹਿਲ ਰੂਪਰਾਏ ਆਦਿ ਪਿੰਡ ਵਾਸੀ ਹਾਜ਼ਰ ਸਨ।


Related News